ਲੁਧਿਆਣਾ, 06 ਫਰਵਰੀ ।ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਮੁੱਖ ਮੰਤਰੀ ਦੇ ਚੇਹਰਾ ਐਲਾਨ ਦਿੱਤਾ ਹੈ। ਅੱਜ ਲੁਧਿਆਣਾ ਵਿਚ ਪੁੱਜੇ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਚਰਨਜੀਤ ਸਿੰਘ ਚੰਨੀ ਹੀ ਮੁੱਖ ਮੰਤਰੀ ਦਾ ਚੇਹਰਾ ਹੋਣਗੇ। ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੱਤਾ ਹੈ, ਕਿਉਂਕਿ ਸਿੱਧੂ ਮੁੱਖ ਮੰਤਰੀ ਦੇ ਚੇਹਰਾ ਬਣਨਾ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੀ ਪੰਜਾਬੀ ਫੇਰੀ ਦੌਰਾਨ ਐਲਾਨ ਕੀਤਾ ਸੀ ਕਿ ਛੇਤੀ ਹੀ ਮੁੱਖ ਮੰਤਰੀ ਦੇ ਚੇਹਰਾ ਦਾ ਐਲਾਨ ਕਰ ਦਿੱਤਾ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਲੈਣਾ ਪੰਜਾਬ ਦੇ ਲੋਕਾਂ ਦਾ ਫੈਸਲਾ ਹੈ। ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ, ਉਮੀਦਵਾਰਾਂ, ਵਰਕਰਾਂ, ਵਰਕਿੰਗ ਕਮੇਟੀ ਤੇ ਨੌਜਵਾਨਾਂ ਨੂੰ ਪੁੱਛਿਆ ਹੈ। ਉਨ੍ਹਾਂ ਜੋ ਫੈਸਲਾ ਇਹ ਹੈ।
ਰਾਹੁਲ ਗਾਂਧੀ ਨੇ ਇਸ ਮੌਕੇ ਬੋਲਦੇ ਹੋਇਆ ਕਿਹਾ ਕਿ ਜੋ ਰਾਜਨੀਤਿਕ ਆਗੂ ਹੁੰਦਾ ਹੈ ਉਹ ਸੰਘਰਸ਼ ਕਰਕੇ ਬਣਦਾ ਹੈ।