ਪੰਜਾਬ ਵਿੱਚ ਆਖ਼ਰੀ ਸਾਹਾਂ ਤੇ ਹੈ ਕਾਂਗਰਸ- ਬੱਬੇਹਾਲੀ
ਗੁਰਦਾਸਪੁਰ, 5 ਫਰਵਰੀ। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਇੱਕ ਚੋਣ ਮੀਟਿੰਗ ਹੋਈ । ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ।
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭਾਰਤ ਭੂਸ਼ਨ, ਸ਼ੁਭਮ ਕੁਮਾਰ, ਅਮਨ ਕੁਮਾਰ, ਕਾਕਾ ਤਿੱਬੜ, ਜਗਦੀਸ਼ ਕੁਮਾਰ ਤੋਤਾ, ਰਵੀ ਕੁਮਾਰ, ਰਾਜੇਸ਼ ਕੁਮਾਰ, ਡੀ ਸੀ, ਪਾਰਸ ਲੋਮਸ, ਰਾਕੇਸ਼, ਹੀਰਾ ਸਿੰਘ, ਨਰਾਇਣ ਪਾਲ, ਪਵਨ ਕੁਮਾਰ, ਗ਼ਰੀਬ ਦਾਸ ਆਦਿ ਸ਼ਾਮਿਲ ਸਨ । ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਸਿਰੋਪੇ ਭੇਂਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ।
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਉਹ ਡਟ ਕੇ ਕੰਮ ਕਰਨਗੇ ਅਤੇ ਸੂਬੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਦੇ ਗਠਨ ਵਿੱਚ ਯੋਗਦਾਨ ਦੇਣਗੇ ।
ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ । ਪਾਰਟੀ ਵੱਲੋਂ ਸਿਰੜੀ ਅਤੇ ਮਿਹਨਤੀ ਵਰਕਰਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਚੋਣਾਂ ਦੇ ਬਾਅਦ ਸੂਬੇ ਵਿੱਚੋਂ ਕਾਂਗਰਸ ਦੀ ਹੋਂਦ ਉੱਕਾ ਹੀ ਖ਼ਤਮ ਹੋ ਜਾਵੇਗੀ । ਕਾਂਗਰਸ ਇਸ ਸਮੇਂ ਆਖ਼ਰੀ ਸਾਹਾਂ ਤੇ ਹੈ ।
ਇਸ ਮੌਕੇ ਕੁਲਵਿੰਦਰ ਸਿੰਘ, ਸਾਬਕਾ ਮੈਂਬਰ ਪੰਚਾਇਤ ਸਰਵਨ ਸਿੰਘ ਸੋਨੀ, ਕੁਲਵਿੰਦਰ ਸਿੰਘ ਕਾਲਾ, ਸੰਜੀਵ ਲੋਮਸ, ਮੁਨੀਸ਼ ਲੋਮਸ, ਅਸ਼ਵਨੀ ਕੁਮਾਰ, ਬਿੱਟਾ ਭਗਤ, ਲਵ ਚੌਧਰੀ, ਆਤਿਸ਼, ਸੁਖਵਿੰਦਰ, ਸਰਵਨ ਸਿੰਘ, ਸਤਿੰਦਰ ਸਿੰਘ, ਕਾਹਨ ਚੰਦ, ਮਹਿੰਦਰ ਸਿੰਘ ਵੀ ਮੌਜੂਦ ਸਨ ।