ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਦੇਸ਼ ਦੇ ਸੱਭ ਤੋਂ ਮਜਬੂਤ ਮੰਨੇ ਜਾਣ ਵਾਲੇ ਨੇਤਾ ਨਰਿੰਦਰ ਮੋਦੀ ਨੂੰ ਲਗਭਗ ਹਰਾ ਕੇ ਲੋਕ ਲਹਿਰ ਦੇ ਚਲਦਿਆਂ ਆਪਣੀ ਗੱਲ ਮਨਵਾਉਣ ਵਾਲੇ ਕਿਸਾਨ ਨੇਤਾਵਾਂ ਨੇ ਲੋਕ ਲਹਿਰ ਦੇ ਹੱਕ ਵਿੱਚ ਉੱਠੀ ਆਵਾਜ਼ ਦਾ ਗਲਤ ਮਤਲਬ ਕੱਢ ਆਪਣੇ ਪੈਰ ਤੇ ਆਪ ਕੁੱਲਹਾੜੀ ਮਾਰ ਲਈ ਹੈ। ਇਹ ਕਹਿਣਾ ਹੈ ਪੰਜਾਬ ਦੇ ਵਪਾਰੀ ਵਰਗ ਦਾ ਜੋਂ ਕਿਸਾਨਾਂ ਵੱਲੋ ਪਾਰਟੀ ਬਣਾਉਣ ਤੋਂ ਕਾਫ਼ੀ ਖਫ਼ਾ ਹੈ। ਜਿਸ ਦਾ ਮੰਨਣਾ ਹੈ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਖੜੇ ਸੀ ਅਤੇ ਖੜੇ ਰਹਿਣਗੇਂ ਪਰ ਕਿਸਾਨ ਆਗੁਆਂ ਨੇ ਉਹਨਾਂ ਦੇ ਹੱਕਾਂ ਲਈ ਉੱਠਣ ਵਾਲੀ ਆਵਾਜ਼ ਨੂੰ ਚੋਣ ਲੜਣ ਦਾ ਐਲਾਨ ਕਰ ਇਕ ਵੋਟ ਕੈਡ਼ਰ ਦਾ ਨਾਮ ਦੇ ਦਿੱਤਾ ਹੈ, ਜੋਂ ਉਹਨਾਂ ਨੂੰ ਕਦੇ ਵੀ ਮੰਜੂਰ ਨਹੀਂ। ਕਿਸਾਨ ਆਗੂਆ ਨੇ ਰਾਜਨੀਤੀ ਵਿੱਚ ਆਪਣਾ ਦਾਖਿਲਾਂ ਕਰ ਇਹ ਸਾਬਿਤ ਕਰ ਦਿੱਤਾ ਕਿ ਉਹ ਵੀ ਆਮ ਸਿਆਸਤਦਾਨਾਂ ਵਾਂਗ ਚੌਧਰ ਦੇ ਭੁੱਖੇ ਹਨ ਅਤੇ ਵਪਾਰਿਆਂ ਦਿਆਂ ਦੁਕਾਨਾਂ ਬੰਦ ਕਰਵਾ ਕੇ ਉਹਨਾਂ ਦਾ ਵੀ ਮਹਿਜ਼ ਚੌਧਰ ਲਈ ਇਸਤੇਮਾਲ ਕੀਤਾ ਗਿਆ ਹੈ।
ਪੰਜਾਬ 2022 ਦੇ ਵਿਧਾਨਸਭਾ ਚੋਣਾ ਦੇ ਚਲਦਿਆ ਇਹ ਕਹਿਣਾ ਸੀ ਕਾਦਿਆਂ, ਦੀਨਾਨਗਰ ਅਤੇ ਗੁਰਦਾਸਪੁਰ ਦੇ ਆਮ ਵਪਾਰਿਆਂ ਅਤੇ ਕਾਰੋਬਾਰਿਆਂ ਦਾ। ਜਿਨਾਂ ਆਪਣਾ ਨਾਮ ਨਸ਼ਰ ਨਾ ਹੋਣ ਸੰਬੰਧੀ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਉਹ ਪੰਜਾਬ ਦੇ ਮਜਦੂਰ, ਕਿਸਾਨਾਂ ਦੇ ਹੱਕਾ ਲਈ ਹਰ ਵੇਲੇ ਖੜੇ ਸੀ ਅਤੇ ਖੜੇ ਰਹਿਣਗੇਂ। ਉਹਨਾਂ ਕਿਸਾਨਾਂ ਦਾ ਸਾਥ ਦੇਂਦਿਆ ਆਪਣਾ ਕਾਰੋਬਾਰ ਤੱਕ ਬੰਦ ਕੀਤਾ ਤਾਂਕਿ ਉਹਨਾਂ ਦੇ ਹਮਜੋਲੀ ਕਿਸਾਨਾਂ ਨਾਲ ਧੱਕਾ ਨਾ ਹੋ ਸਕੇ। ਪਰ ਕਿਸਾਨ ਆਗੂਆ ਵੱਲੋਂ ਸਿਆਸੀ ਮੋਰਚੇ ਦਾ ਗੱਠਨ ਕਰ ਹੁਣ ਉਹਨਾਂ ਦੇ ਸਮਰਥੱਨ ਦਾ ਮੁੱਲ ਚੋਣਾ ਵਿੱਚ ਵੋਟ ਕੈਡਰ ਵਜ਼ੋ ਪਾ ਰਹੇ ਹਨ। ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰਣਗੇ। ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਲਈ ਉਹ ਹਮੇਸ਼ਾ ਖੜੇ ਸਨ ਅਤੇ ਹੋਣਗੇ ਕਿਉਕਿ ਕਿਸਾਨਾਂ ਕਾਰਨ ਹੀ ਪੰਜਾਬ ਦਾ ਵਪਾਰੀ ਹੈ। ਪਰ ਅਗਰ ਕਿਸਾਨ ਹੀ ਉਹਨਾਂ ਦੇ ਸਮਰਥੱਨ ਦਾ ਮੁੱਲ ਪੁਗਾਉਣਗੇ ਤਾਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਣਗੇਂ।
ਲੋਕਾਂ ਦਾ ਕਹਿਣਾ ਸੀ ਕਿ ਦੇਸ਼ ਦੇ ਸੱਭ ਤੋਂ ਮਜਬੂਤ ਮੰਨੇ ਜਾਣ ਵਾਲੇ ਨੇਤਾ ਨਰਿੰਦਰ ਮੋਦੀ ਵੀ ਮਹਿਜ਼ ਕਿਸਾਨਾਂ ਲਈ ਇਸ ਕਰਕੇ ਝੁਕ ਗਏ ਅਤੇ ਉਹਨਾਂ ਵੱਲੋ ਮਾਫ਼ੀ ਮੰਗੀ ਗਈ ਕਿਉਂਕਿ ਕਿਸਾਨ ਦੇਸ਼ ਦੀ ਰੀਢ ਦੀ ਹੱਡੀ ਹਨ। ਪਰ ਜੱਦ ਰੀਢ਼ ਦੀ ਹੱਡੀ ਹੀ ਵਿਨਾਸ਼ਕ ਬਣ ਜਾਵੇਗੀ ਤਾਂ ਡਾਕਟਰ ਕੀ ਕਰੇਗਾ। ਲੱਗਭਗ ਹਰੇਕ ਪਾਰ੍ਟੀ ਅਤੇ ਵਰ੍ਗ ਕਿਸਾਨਾਂ ਦੇ ਹੱਕ ਵਿੱਚ ਖੜਾ ਹੋਇਆ ਪਰ ਉਹਨਾਂ ਨੇ ਇਸ ਦਾ ਗਲਤ ਮਤਲੱਬ ਕੱਢ ਲਿਆ ਅਤੇ ਉਹਨਾਂ ਦੇ ਬਲਿਦਾਨ ਨੂੰ ਆਪਣਾ ਨੀਜਿ ਮਨੋਰੱਥ ਸਮਝਿਆ।
ਆਮ ਲੋਕਾਂ ਦਾ ਕਹਿਣਾ ਸੀ ਕਿ ਉਹ ਨਾਂ ਤਾਂ ਕਿਸੇ ਅਲਗਾਵਾਦੀ ਦਾ ਸਮਰੱਥਨ ਕਰਦੇ ਹਨ ਅਤੇ ਨਾ ਹੀ ਕਿਸੇ ਧਰਮ ਯਾ ਏਜੰਡੇ ਦਾ। ਕਿਉੰਕਿ ਉਹਨਾਂ ਲਈ ਇਕ ਮਾਤਰ ਧਰਮ ਆਪਣੇ ਬੱਚਿਆ ਦੀ ਰੋਟੀ ਹੈ ਜਿਸ ਲਈ ਉਹ ਕਿਸੇ ਵੀ ਹੱਦ ਤੇ ਜਾ ਸੱਕਦੇ ਹਨ। ਉਹਨਾਂ ਕਿਹਾ ਕਿ ਉਹ ਕਾਂਗਰਸ, ਭਾਜਪਾ, ਅਕਾਲੀ ਦੱਲ ਸਮੇਤ ਹਰੇਕ ਪਾਰ੍ਟੀ ਨੂੰ ਸੁਚੇਤ ਕਰਦੇ ਹਨ ਕਿ ਉਹਨਾਂ ਦੀ ਵੀ ਸਾਰ ਲਈ ਜਾਵੇ ਅਤੇ ਉਹਨਾਂ ਬਾਰੇ ਵੀ ਸੋਚਿਆ ਜਾਵੇ। ਕਿਉਕਿ ਨਾਂ ਤਾਂ ਕਿਸਾਨਾਂ ਵਾਂਗ ਉਹਨਾਂ ਦੇ ਕਰਜੇ ਮਾਫ਼ ਕਰਨ ਸੰਬੰਧੀ ਕਿਸੇ ਪਾਰਟੀ ਵੱਲੇ ਕਿਹਾ ਗਿਆ ਅਤੇ ਨਾਂ ਹੀ ਕਿਸੇ ਆਗੂ ਨੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੈ। ਜੱਦਕਿ ਨਾਂ ਤਾ ਕਿਸਾਨਾ ਵਾਂਗ ਉਹਨਾਂ ਨੂੰ ਕੋਈ ਟੈਕਸ ਮਾਫ ਹੈ ਨਾ ਹੀ ਬਿਜਲੀ । ਉਹਨਾਂ ਦੇ ਸਿਰ ਉੱਪਰ ਕਦੇ ਜੀਐਸਟੀ ਅਤੇ ਕਦੇ ਇੰਕਮ ਟੈਕਸ ਦੀ ਤਲਵਾਰ ਲਟਕਦੀ ਰਹਿੰਦੀ ਹੈ। ਇਸ ਲਈ ਉਹ ਆਪਣੇ ਬੱਚੇ ਪਾਲਣੇ ਮੁਸ਼ਕਿਲ ਹੋਏ ਪਏ ਹਨ ਪਰ ਮੱਧਮ ਵਰਗ ਦੀ ਕੋਈ ਸਾਰ ਨਹੀਂ ਲੈ ਰਿਹਾ।
ਉਹਨਾਂ ਸਾਫ਼ ਚੇਤਾਵਨੀ ਦੇਂਦਿਆ ਕਿਹਾ ਕਿ ਅਗਰ ਮੱਧਮ ਵਰਗ ਦੇ ਵਪਾਰਿਆ ਦੀ ਸਾਰ ਨਾ ਲਈ ਗਈ ਤਾਂ ਉਹ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਨਹੀਂ ਖਲੋਵੇਗੀ ਅਤੇ ਆਪਣਾ ਬਟਨ ਨੋਟਾ ਦੇ ਹੱਕ ਵਿੱਚ ਇਸਤੇਮਾਲ ਕਰੇਗੀ।