ਹੋਰ ਪੰਜਾਬ ਰਾਜਨੀਤੀ

ਮੁੱਖ ਮੰਤਰੀ ਚੰਨੀ ਦੇ ਖ਼ੇਤਰ ਚਮਕੌਰ ਸਾਹਿਬ ਸ਼ਹਿਰ ਵਿੱਚ ਕਿਸਾਨਾਂ ਨਾਲ ਮਿਲੇ ਕੇਜਰੀਵਾਲ

ਮੁੱਖ ਮੰਤਰੀ ਚੰਨੀ ਦੇ ਖ਼ੇਤਰ ਚਮਕੌਰ ਸਾਹਿਬ ਸ਼ਹਿਰ ਵਿੱਚ ਕਿਸਾਨਾਂ ਨਾਲ ਮਿਲੇ ਕੇਜਰੀਵਾਲ
  • PublishedJanuary 14, 2022

ਭਗਵੰਤ ਮਾਨ ਦੇ ਨਾਲ ਪਹੁੰਚੇ ਕੇਜਰੀਵਾਲ, ਰਸਤੇ ਵਿੱਚ ਗੱਡੀ ਰੋਕ ਕੇ ਕਿਸਾਨਾਂ ਨਾਲ ਕੀਤੀ ਗੱਲਬਾਤ, ਬੇਮੌਸਮੀ ਬਾਰਿਸ਼ ਦੇ ਕਾਰਨ ਫ਼ਸਲਾਂ ਨੂੰ ਹੋਏ ਨੁਕਸਾਨ ਦੀ ਲਈ ਜਾਣਕਾਰੀ

ਰੂਪਨਗਰ, 14 ਜਨਵਰੀ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨਸਭਾ ਖ਼ੇਤਰ ਸ਼੍ਰੀ ਚਮਕੌਰ ਸਾਹਿਬ ਪੁੱਜੇ। ਰਸਤੇ ਵਿੱਚ ਉਨਾਂ ਨੇ ਕਈਂ ਥਾਂਵਾਂ ‘ਤੇ ਗੱਡੀ ਰੋਕੇ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਬੇਮੌਸਮ ਬਾਰਿਸ਼ ਦੇ ਕਾਰਨ ਫ਼ਸਲਾਂ ਨੂੰ ਹੋਏ ਨੁਕਸਾਨ ਦੇ ਬਾਰੇ ਵਿੱਚ ਜਾਣਕਾਰੀ ਲਈ। ਸ਼੍ਰੀ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚੰਨੀ ਲਗਾਤਾਰ ਤਿੰਨ ਬਾਰ ਵਿਧਾਇਕ ਦੀ ਚੋਣ ਜਿੱਤਦੇ ਆ ਰਹੇ ਹਨ। ਕੇਜਰੀਵਾਲ ਦਾ ਇਹ ਦੌਰਾ ਮੁੱਖ ਮੰਤਰੀ ਚੰਨੀ ਦੀ ਚਿੰਤਾ ਵਧਾਉਣ ਵਾਲਾ ਹੈ। ਕੇਜਰੀਵਾਲ ਨੇ ਕਿਸਾਨਾਂ ਤੋਂ ਪੁੱਛਿਆ ਕਿ ਕੀ ਤੁਸੀਂ ਲੋਕ ਬਦਲਾਅ ਚਾਹੁੰਦੇ ਹੋ? ਉੱਥੇ ਮੌਜੂਦ ਸਾਰੇ ਕਿਸਾਨਾਂ ਨੇ ਇੱਕ ਆਵਾਜ਼ ਵਿੱਚ ਕਿਹਾ, ਇਸ ਬਾਰ ਜ਼ਰੂਰ ਬਦਲਾਵ ਕਰਾਂਗੇ। ਤੁਸੀਂ ਪੂਰੀ ਹਿੰਮਤ ਨਾਲ ਲੜੋ। ਅਸੀਂ ਤੁਹਾਡੇ ਲਈ ਜਾਨ ਲਗਾ ਦੇਵਾਂਗੇ।” ਕੇਜਰੀਵਾਲ ਨੇ ਕਿਹਾ ਕਿ ਸਾਨੂੰ ਸਿਰਫ਼ ਤੁਹਾਡਾ ਸਾਥ ਚਾਹੀਦਾ ਹੈ ਹੋਰ ਕੁੱਝ ਨਹੀਂ। ਤੁਹਾਡੇ ਨਾਲ ਮਿਲਕੇ ਅਸੀਂ ਪੰਜਾਬ ਨੂੰ ਬਦਲਾਂਗੇ ਅਤੇ ਫ਼ਿਰ ਤੋਂ ਇਸਨੂੰ ਖੁਸ਼ਹਾਲ ਸੂਬਾ ਬਣਾਵਾਂਗੇ।

ਉੱਥੇ ਮੌਜੂਦ ਕਿਸਾਨਾਂ ਨੇ ਕੇਜਰੀਵਾਲ ਨੂੰ ਦੱਸਿਆ ਕਿ ਬੇਮੌਸਮ ਬਾਰਿਸ਼ ਦੇ ਕਾਰਨ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਗੰਨੇ ਦੇ ਪੈਸੇ ਮਿਲੇ ਦੋ ਸਾਲ ਹੋ ਗਏ ਹਨ। ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ। ਉਹ ਬੇਰੋਜ਼ਗਾਰੀ ਦੀ ਮਾਰ ਝੇਲ ਰਹੇ ਹਨ। ਸਰਕਾਰੀ ਸਕੂਲਾਂ ਅਤੇ ਕਾਲਜਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਅਧਿਆਪਕਾਂ ਦੀ ਗਿਣਤੀ ਜਰੂਰਤ ਤੋਂ ਅੱਧੀ ਹੈ।ਸਰਕਾਰੀ ਹਸਪਤਾਲਾਂ ਦੇ ਹਾਲਤ ਵੀ ਬੇਹੱਦ ਖ਼ਰਾਬ ਹੈ। ਹਸਪਤਾਲਾਂ ਵਿੱਚ ਨਾ ਤਾਂ ਲੋੜੀਂਦੇ ਡਾਕਟਰ ਹਨ, ਨਾ ਹੀ ਜਾਂਚ ਦੀ ਵਿਵਸਥਾ ਅਤੇ ਨਾ ਹੀ ਦਵਾਈਆਂ ਉਪਲਬਧ ਰਹਿੰਦੀਆਂ ਹਨ। ਕਾਂਗਰਸ-ਅਕਾਲੀ ਨੇਤਾ ਲੋਕਾਂ ਨੂੰ ਮਿਲਣ ਨਹੀਂ ਆਉਂਦੇ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਉਸ ਸਿਰਫ਼ ਚੋਣਾਂ ਦੇ ਸਮੇਂ ਵੋਟ ਮੰਗਣ ਲਈ ਆਉਂਦੇ ਹਨ।

ਕੇਜਰੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ,” ਜਿਸ ਤਰਾਂ ਅਸੀਂ ਦਿੱਲੀ ਵਿੱਚ ਬਦਲਾਅ ਕੀਤਾ ਹੈ, ਉਸੀ ਤਰਾਂ ਪੰਜਾਬ ਨੂੰ ਵੀ ਬਦਲਾਂਗੇ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਚੰਗਾ ਬਣਾਵਾਂਗੇ ਅਤੇ ਲੋਕਾਂ ਨੂੰ ਮੁਫ਼ਤ ਵਿੱਚ ਚੰਗੀ ਸਿੱਖਿਆ ਅਤੇ ਇਲਾਜ ਦੀ ਸਹੂਲਤ ਉਪਲਬਧ ਕਰਵਾਵਾਂਗੇ। ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਤਰਾਂ ਹੀ ਪੰਜਾਬ ਦੇ ਲੋਕਾਂ ਨੂੰ ਵੀ ਸਾਰੀਆਂ ਜਰੂਰੀ ਸਹੂਲਤਾਂ ਮੁਹਈਆ ਕਰਵਾਏਗੀ ਅਤੇ ਆਮ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਏਗੀ।

Written By
The Punjab Wire