ਹੋਰ ਗੁਰਦਾਸਪੁਰ ਪੰਜਾਬ

ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਕੀਤਾ ਕ੍ਰਿਸਮਸ ਸ਼ੋਭਾ ਯਾਤਰਾ ਦਾ ਸਵਾਗਤ

ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਕੀਤਾ ਕ੍ਰਿਸਮਸ ਸ਼ੋਭਾ ਯਾਤਰਾ ਦਾ ਸਵਾਗਤ
  • PublishedDecember 22, 2021

ਗੁਰਦਾਸਪੁਰ, 22 ਦਿਸੰਬਰ (ਮੰਨਣ ਸੈਣੀ।ਕ੍ਰਿਸਮਸ ਸ਼ੋਭਾ ਯਾਤਰਾ ਕਮੇਟੀ ਗੁਰਦਾਸਪੁਰ ਵੱਲੋ ਕ੍ਰਿਸਮਸ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਮਸੀਹ ਪਾਸਟਰ ਅਤੇ ਸੰਗਤ ਵੱਲੋਂ ਵੱਡੀ ਸੰਖਿਆ ਵਿੱਚ ਹਿੱਸਾ ਲਿਆ ਗਿਆ। ਯੂਥ ਅਕਾਲੀ ਨੇਤਾ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ।

ਬਾਦਲ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਸਾਨੂੰ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਸਾਰੇ ਧਰਮਾਂ ਦੇ ਲੋਕਾਂ ਦਾ ਸਨਮਾਨ ਕਰਦਾ ਹੈ ਅਤੇ ਉਹਨਾਂ ਦੇ ਧਾਰਮਿਕ ਪ੍ਰੋਗਰਾਮਾਂ ਧੂਮਧਾਮ ਨਾਲ ਮਨਾਉਂਦਾ ਰਿਹਾ ਹੈ। ਉਨ੍ਹਾਂ ਨੇ ਕ੍ਰਿਸਮਸ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਵਿਕਟਰ ਮਸੀਹ , ਪਾਸਟਰ ਨਈਅਰ ਕੁਮਾਰ, ਪਾਸਟਰ ਨੀਫਾ ,ਪਾਸਟਰ ਭੱਟੀ , ਅਸ਼ੋਕ ਨਈਅਰ , ਸੁਲੇਮਾਨ ਮਸੀਹ ,ਅਭੀ ਜੋਨ, ਪਾਸਟਰ ਵਿਜੇ ਮਸੀਹ ,ਪਾਸਟਰ ਭੱਟੀ ,ਐਡਵੋਕੇਟ ਬੀ ਐਸ ਰੰਧਾਵਾ , ਐਂਥਨੀ , ਡੇਵਿਡ ਮਸੀਹ ਆਦਿ ਹਾਜ਼ਰ ਸਨ।

Written By
The Punjab Wire