ਗੁਰਦਾਸਪੁਰ, 13 ਦਿਸੰਬਰ (ਮੰਨਣ ਸੈਣੀ)। ਗੁਰਦਾਸਪਰੁ ਜਿਲਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਹਿੰਦੂ ਬਿਰਾਦਰੀ ਦੇ ਕੱਦਵਾਰ ਨੇਤਾ ਦਰਸ਼ਨ ਮਹਾਜਨ ਦੇ ਅਨੁਭਵ ਨੂੰ ਵੇਖਦਿਆਂ ਹੋਇਆ ਕਾਂਗਰਸ ਆਲਾਕਮਾਨ ਵੱਲੋਂ ਉਹਨਾਂ ਨੂੰ ਗੁਰਦਾਸਪੁਰ ਜ਼ਿਲੇ ਦੀ ਪ੍ਰਧਾਨਗੀ ਦਾ ਕੰਮ ਸੌਪਿਆਂ ਗਿਆ ਹੈ। ਗੌਰ ਰਹੇ ਕਿ ਦਰਸ਼ਨ ਮਹਾਜਨ ਵਪਾਰ ਮੰਡਲ ਦੇ ਨਾਲ ਨਾਲ ਹਿੰਦੂ ਬਿਰਾਦਰੀ ਦੇ ਵੀ ਸਿਰ ਘੱਟ ਆਗੂ ਹਨ। ਜਿਸ ਨੂੰ ਮੁੱਖ ਰੱਖਦਿਆ ਹੋਇਆ ਕਾਂਗਰਸ ਆਲਾ ਕਮਾਨ ਵੱਲੋਂ ਉਹਨਾਂ ਨੂੰ ਇਹ ਉਹਦਾ ਸੌਪਿਆ ਗਿਆ ਹੈ।
ਦਰਸ਼ਨ ਮਹਾਜਨ ਗੁਰਦਾਸਪੁਰ ਦੇ ਸਿਰਕੱਡ ਆਗੂਆ ਵਿੱਚੇ ਇਕ ਹਨ ਅਤੇ ਸ਼ਹਿਰੀ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਅਡਵਾਇਰੀ ਕਮੇਟੀ ਦੇ ਮੈਂਬਰ ਵੀ ਰਹੇ ਹਨ। ਇਸ ਸੰਬੰਧੀ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਆਲਾ ਕਮਾਨ ਸੋਨੀਆ ਗਾਂਧੀ ਦਾ ਧਨੰਵਾਦ ਕਰਦਿਆ ਦਰਸ਼ਨ ਮਹਾਜਨ ਨੇ ਕਿਹਾ ਕਿ ਉਹ ਆਲਾਕਮਾਨ ਵੱਲੋ ਸੌਪੀ ਜਿਮੇਦਾਰੀ ਤਨਦੇਹੀ ਨਾਲ ਨਿਭਾਉਣਗੇ।