ਹੋਰ ਗੁਰਦਾਸਪੁਰ

ਟੀ. ਬੀ ਦੇ ਕੇਸਾਂ ਦੀ ਨੋਟੀਫਿਕੇਸ਼ਨ ਸਬੰਧੀ ਆਈ.ਐਮ.ਏ ਅਤੇ ਪ੍ਰਾਈਵੇਟ ਪ੍ਰੈਕਟਸ਼ੀਨਰਾਂ ਡਾਕਟਰਾਂ ਨਾਲ ਮੀਟਿੰਗ

ਟੀ. ਬੀ  ਦੇ ਕੇਸਾਂ  ਦੀ ਨੋਟੀਫਿਕੇਸ਼ਨ  ਸਬੰਧੀ  ਆਈ.ਐਮ.ਏ  ਅਤੇ  ਪ੍ਰਾਈਵੇਟ  ਪ੍ਰੈਕਟਸ਼ੀਨਰਾਂ  ਡਾਕਟਰਾਂ  ਨਾਲ ਮੀਟਿੰਗ
  • PublishedDecember 14, 2021

ਟੀ.ਬੀ. ਦੇ ਮਰੀਜਾਂ  ਦਾ  ਮਫੁਤ  ਇਲਾਜ ਤੇ 500/- ਰੁਪਏ ਪ੍ਰੀ  ਮਹੀਨਾ ਖੁਰਾਕ  ਲਈ  ਪਰਦਾਨ  ਕੀਤੇ ਜਾਦੇ ਹਨ – ਜਿਲਾ  ਟੀ.ਬੀ. ਅਫਸਰ  ਡਾ.  ਰਮੇਸ਼  ਕੁਮਾਰ

ਗੁਰਦਾਸਪੁਰ, 14 ਦਸਬੰਰ ( ਮੰਨਣ ਸੈਣੀ )।  ਡਿਪਟੀ  ਕਮਿਸ਼ਨਰ ਜਨਾਬ ਮੁਹਮੰਦ ਇਸ਼ਫਾਕ  ਅਤੇ ਸਿਵਲ  ਸਰਜਨ  ਗੁਰਦਾਸਪੁਰ  ਦੇ ਦ੍ਰਿਸ਼ਾਂ  ਨਿਰਦੇਸ਼ਾਂ  ਅਨੁਸਾਰ ਆਈ .ਐਮ. ਏ ਅਤੇ ਪ੍ਰਾਈਵੇਟ  ਪੈਕਟਰਸ਼ੀਨਰ ਡਾਕਟਰਾਂ ਦੀ ਟੀ.ਬੀ. ਕੇਸਾਂ  ਦੀ ਨੋਟੀਫਿਕੇਸ਼ਨ  ਸਬੰਧੀ  ਐਮ . ਐਮ  ਕੇਸਲ ਹੋਟਲ  ਵਿਚ  ਮੀਟਿੰਗ  ਕੀਤੀ ਗਈ । ਜਿਸ ਵਿਚ  ਜਿਲਾ ਟੀ.ਬੀ ਅਫਸਰ ਡਾਂ .ਰਮੇਸ਼  ਕੁਮਾਰ  ਨੇ ਦੱਸਿਆ  ਕਿ ਜਿਲੇ ਵਿਚ  ਟੀ.ਬੀ. ਕੇਸ ਨੋਟੀਫਿਕੇਸ਼ਨ  ਐਨ .  ਟੀ.ਈ .ਪੀ . ਦੇ ਬਾਕੀ  ਇੰਡੀਕੇਟਰਾਂ  ਦੇ ਮੁਕਾਬਲੇ  ਘੱਟ ਹੈ ।

ਇਸ ਸਬੰਧੀ  ਦਫਤਰ ਸਿਵਲ ਸਰਜਨ  ਵਿਖੇ  ਸਮੂਹ ਸੀਨੀਅਰ  ਮੈਡੀਕਲ  ਅਫਸਰਾਂ  ਨਾਲ ਸਮੇ ਸਮੇ  ਸਿਰ  ਮੀਟਿੰਗਾਂ  ਕਰਕੇ  ਇਸ ਨੂੰ  ਵਧਾਉਣ  ਦੇ ਉਪਰਾਲੇ ਕੀਤੇ ਜਾ ਰਹੇ ਹਨ । ਉਹਨਾ  ਦੱਸਿਆ ਕਿ ਸੱਟਡੀ ਕਹਿੰਦੀ ਹੈ ਕਿ40 ਤੋ  50 ਪ੍ਰਤੀਸ਼ੱਤ  ਟੀ . ਬੀ. ਪ੍ਰਾਈਵੇਟ  ਪੈਕਟੀਸ਼ਨਰ  ਡਾਕਟਰਾਂ  ਤੋ ਇਲਾਜ  ਕਰਵਾਉਦੇ ਹਨ । ਪਰ ਉਨਾ  ਵਲੋ  ਕੁਝ ਹੀ  ਕੇਸ ਨੋਟੀਫਾਈ  ਨਹੀ ਕਰਾਏ ਜਾਦੇ ਹਨ । ਜੇਕਰ  ਜਿਲੇ ਦੇ  ਪ੍ਰਾਈਵੇਟ  ਪ੍ਕਟੀਸ਼ਨਰਾਂ  ਵਲੋ ਇਲਾਜ  ਕੀਤੇ ਜਾ ਰਹੇ  ਸਾਰੇ ਟੀ.ਬੀ. ਮਰੀਜਾਂ  ਨੂੰ ਜਿਲਾ  ਟੀ.ਬੀ. ਸੈਟਰ  ਗੁਰਦਾਸਪੁਰ  ਵਿਖੇ ਨੋਟੀਫਾਈ  ਕਰਵਾਇਆ  ਜਾਵੇ ਤਾ ਜੋ ਟੀ.ਬੀ.ਵਿਭਾਗ ਕਰਮਚਾਰੀ  ਇਹਨਾ ਮਰੀਜਾਂ ਦੀ  ਕੋਸਲਿੰਗ  ਅਤੇ ਘਰ- ਘਰ  ਜਾ ਕੇ ਪਬਲਿਕ  ਹੈਲਥ  ਐਕਟੀਵਿਟੀ  ਕੀਤੀ ਜਾਵੇ।ਜਿਸ ਵਿਚ  ਟੀ.ਬੀ.ਦੇ ਕਾਰਨ  ਲੱਛਣ, ਇਲਾਜ  ਅਤੇ ਬਚਾਉ ਸਬੰਧੀ ਲੋਕਾਂ  ਨੂੰ ਜਾਗਰੂਕ ਕੀਤਾ  ਜਾਵੇ । ਟੀ.ਬੀ. ਸੈਟਰਾਂ ਵਿਚ  ਬੱਲਗਮ, ਮਾਈਕਰੋਸਕੋਪੀ, ਸੀ.ਬੀ. ਬੋਨ / ਟਰੂਨੈਟ ਨਾਲ  ਮੁਫੱਤ  ਟੈਸਟ ਕੀਤੀ ਜਾਦੀ ਹੈ । ਇਸ ਤੋ  ਇਲਾਵਾ ਡਿਜੀਟਲ ਐਕਸਰੇ ਵੀ  ਮਰੀਜਾਂ ਦਾ ਮੁਫੱਤ  ਕੀਤਾ ਜਾਦਾ ਹੈ । ਇਸ ਲਈ ਗਰੀਬ ਅਤੇ ਜਰੂਰਤ ਮੰਦ ਮਰੀਜਾਂ  ਨੂੰ ਸਰਕਾਰੀ ਸਿਹਤ  ਸੰਸਥਾਵਾਂ  ਵਿਖੇ  ਭੇਜਿਆ  ਜਾਵੇ । ਜਿਲਾ  ਟੀ.ਬੀ. ਅਫਸਰ  ਡਾ  ਰਮੇਸ਼  ਕੁਮਾਰ  ਨੇ ਦੱਸਿਆ  ਕਿ  ਜਿਲੇ ਵਿਚੋ  ਟੀ.ਬੀ. ਖਤਮ  ਕਰਨ ਲਈ ਆਈ.ਐਮ . ਏ  ਤੋ  ਇਲਾਵਾਂ  ਪੀ . ਆਰ. ਆਈ .  ਸਿਖਿਆ  ਵਿਭਾਗ  ਅਤੇ ਯੂਥ ਕੱਲਬਾਂ  ਦਾ ਵੀ  ਕਾਫੀ ਰੋਲ ਹੈ ।

ਉਹਨਾ ਨੇ ਦੱਸਿਆ  ਕਿ ਜਿਹੜੇ  ਪ੍ਰਾਈਵੇਟ  ਡਾਕਟਰਾਂ ਸਰਕਾਰੀ ਸਿਹਤ  ਸੰਸਥਾਵਾਂ  ਵਿਖੇ ਟੀ.ਬੀ. ਦੇ ਮਰੀਜ ਰਜਿਸਟਰਡ ਕਰਵਾਉਦੇ ਹਨ । ਉਹਨਾ ਨੂੰ 500/- ਰੁਪਏ  ਪ੍ਰਤੀ  ਕੇਸ  ਦਿੱਤੇ ਜਾਦੇ ਹਨ । ਹਰੇਕ ਟੀ .ਬੀ .  ਰੋਗੀ ਜੋ  ਦਵਾਈ  ਖਾ ਰਿਹਾ ਹੈ  ਉਸ ਨੂੰ 500/- ਰੁਪਏ ਪ੍ਰਤੀ ਮਹੀਨਾ  ਖੁਰਾਕ  ਲਈ  ਸਿੱਧੇ  ਲਾਭ  ਟਰਾਂਸਫਰ ( ਡੀ.ਬੀ.ਟੀ.) ਰਾਹੀ  ਉਹਨਾ ਦੇ ਅਧਾਰ ਲਿੰਕ  ਬੈਕ ਖਾਤਿਆਂ  ਵਿਚ  ਸਿੱਧੇ ਟਰਾਂਸਫਰ ਕੀਤੇ ਜਾਦੇ ਹਨ ।

Written By
The Punjab Wire