ਦਿੱਤੀ ਅਸਤੀਫ਼ਾ ਦੇਣ ਦੀ ਸਲਾਹ
ਚੰਡੀਗੜ੍ਹ, 13 ਦਸੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵਤੀਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਚੰਨੀ ਬਾਰੇ ਬਹੁਤ ਦੁੱਖ ਤੇ ਬੁਰਾ ਮਹਿਸੂਸ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਸ਼ਾਨਦਾਰ ਕਾਬਲੀਅਤ ਹੋਣ ਦੇ ਬਾਵਜੂਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਨਕ ਹੇਠਾਂ ਚੰਨੀ ਨੂੰ ਦਬਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਸਿਰਫ ਰਾਤ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਿੱਧੂ ਨੂੰ ਪੰਜਾਬ ਲਈ ਕਾਂਗਰਸ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ ਤੇ ਚੰਨੀ ਨੂੰ ਉਨ੍ਹਾਂ ਦੇ ਹੇਠਾਂ ਕੰਮ ਕਰਨਾ ਪਵੇਗਾ, ਕਿਸੇ ਮੁੱਖ ਮੰਤਰੀ ਵਾਸਤੇ ਪ੍ਰਦੇਸ਼ ਕਾਗਰਸ ਕਮੇਟੀ ਪ੍ਰਧਾਨ ਦੇ ਹੇਠਾਂ ਕੰਮ ਕਰਨਾ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਗ਼ੈਰਤਮੰਦ ਵਿਅਕਤੀ ਅਜਿਹੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰੇਗਾ। ਜਿਨ੍ਹਾਂ ਨੇ ਚੰਨੀ ਨੂੰ ਅਜਿਹੀ ਬੇਇੱਜ਼ਤੀ ਅਤੇ ਅਪਮਾਨ ਦਾ ਸਾਹਮਣਾ ਕਰਨ ਦੀ ਬਜਾਏ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਕਾਰ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਕ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਬਣਾਇਆ ਹੈ, ਪਰ ਹੁਣ ਉਸਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧੀਨ ਕਰ ਦਿੱਤਾ ਹੈ, ਕੀ ਇਹ ਦਲਿਤ ਭਾਈਚਾਰੇ ਦੀਆਂ ਵੋਟਾਂ ਲੈਣ ਵਾਸਤੇ ਸਿਰਫ ਇਕ ਦਿਖਾਵਾ ਨਹੀਂ ਹੈ?
ਅਜਿਹੇ ਵਿੱਚ ਸਿਰਫ਼ ਇੱਕ ਵਿਅਕਤੀ ਜਿਹੜਾ ਇਕ ਵਿਗੜੇ ਬੱਚੇ ਦੀ ਤਰ੍ਹਾਂ ਵਤੀਰਾ ਦਿਖਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਤਮਾਸ਼ਾ ਖੜ੍ਹਾ ਕਰਦਾ ਹੈ, ਤੁਸੀਂ ਉਸਦੀ ਬਲੈਕਮੇਲਿੰਗ ਅੱਗੇ ਝੁਕ ਕੇ ਆਪਣੇ ਮੁੱਖ ਮੰਤਰੀ ਦੀ ਬੇਇੱਜ਼ਤੀ ਕਰ ਰਹੇ ਹੋ, ਜਿਹੜਾ ਕਿ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਕਾਂਗਰਸ ਗਿਰਾਵਟ ਵੱਲ ਜਾ ਰਹੀ ਹੈ।