ਯੋਗਾ/ ਫਿਜੀਕਲ ਟਰੇਨਿੰਗ ਤੇ ਮਾਨਸਿਕ ਤਨਾਓ ਤੋਂ ਮੁਕਤ ਰੱਖਣ ਲਈ ਲਗਾਏ ਜਾ ਰਹੇ ਵਿਸ਼ੇਸ਼ ਵਰਕਸ਼ਾਪ
ਗੁਰਦਾਸਪੁਰ, 4 ਦਿਸੰਬਰ (ਮੰਨਣ ਸੈਣੀ)। ਪੁਲਿਸ ਮੁਲਾਜਿਮਾਂ ਨੂੰ ਤੰਦਰੂਸਤ, ਚੁਸਤ, ਫੁਰਤੀਲਾ ਬਣਾਉਣ ਲਈ ਜ਼ਿਲਾ ਗੁਰਦਾਸਪੁਰ ਪੁਲਿਸ ਦੇ ਸੀਨੀਅਰ ਕਪਤਾਨ ਡਾਕਟਰ ਨਾਨਕ ਸਿੰਘ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਐਸਐਸਪੀ ਦੀ ਮਨਸ਼ਾ ਹੈ ਕਿ ਸਾਰੇ ਪੁਲਿਸ ਕਰਮਚਾਰੀ ਜਿਹੜੇ ਦਿਨ ਰਾਤ ਡਿਉਟੀ ਹੋਣ ਕਾਰਣ ਕਈ ਤਰਾਂ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਨਾਓ ਦੀ ਬਿਮਾਰੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ, ਹਰ ਸਮੇ ਤੰਦਰੁਸਤ,ਚੁਸਤ,ਫੁਰਤੀਲੇ ਤੇ ਮਾਨਸਿਕ ਤਨਾਓ ਤੋ ਮੁਕਤ ਰਹਿਣ ਤਾਂ ਜੋ ਮਹਿਕਮੇ ਦੇ ਮਾੜੇ ਅਨਸਰਾਂ ਵਿਰੁੱਧ ਲੜਾਈ ਵਿੱਚ ਸਾਰੇ ਕਰਮਚਾਰੀ ਆਪਣਾ ਬਣਦਾ ਯੋਗਦਾਨ ਪਾ ਸਕਣ । ਇਸ ਮਕਸਦ ਲਈ ਜਿਲੇ ਵੱਲੋ ਗੁਰਮੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ ਸਥਾਨਿਕ ਦੀ ਡਿਊਟੀ ਲਗਾਈ ਗਈ ਹੈ। ਇਸ ਜਾਨਕਾਰੀ ਡਾਕਟਰ ਨਾਨਕ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਿੱਤੀ।
ਉਹਨਾਂ ਵੱਲੋ ਦੱਸਿਆ ਗਿਆ ਉਕਤ ਅਧਿਕਾਰੀ ਕਰਮਚਾਰੀ ਨੂੰ ਤੰਦਰੁਸਤ ਰਹਿਣ ਲਈ ਤੇ ਉਹਨਾਂ ਨੂੰ ਤਨਾਓ ਮੁਕਤ ਰੱਖਣ ਲਈ ਵੱਖ ਵੱਖ ਸੈਸ਼ਨ ਤੇ ਵਰਕਸ਼ਾਪਾਂ ਲਗਾ ਕਿ ਉਹਨਾਂ ਨੂੰ ਯੋਗਾ/ਫਿਜੀਕਲ ਟਰੇਨਿੰਗ ਤੇ ਮਾਨਸਿਕ ਤਨਾਓ ਤੋਂ ਮੁਕਤ ਰਹਿਣ ਲਈ ਪ੍ਰੇਰਿਤ ਕਰਨ ਲਈ ਮਾਹਿਰਾਂ ਦਾ ਪ੍ਰਬੰਧ ਕਰ ਰਹੇ ਹਨ। ਇਸ ਲੜੀ ਤਹਿਤ ਜਿਵੇ ਪੁਲਿਸ ਟਰੇਨਿੰਗ ਸਕੂਲ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਨਵੰਬਰ 2021 ਵਿੱਚ ਜਿਲ੍ਹੇ ਵੱਲੋ ਕੁੱਲ ਅੱਠ ਵਰਕਸਾਪਾਂ ਦਾ ਪ੍ਰਬੰਧ ਕੀਤਾ ਗਿਆ । ਜਿਹਨਾ ਵਿੱਚ ਕੁੱਲ 172 ਕਰਮਚਾਰੀਆਂ ਨੇ ਹਿੱਸਾ ਲਿਆ।ਇਹਨਾ ਵਰਕਸ਼ਾਪਾਂ ਵਿੱਚ ਸ੍ਰੀ ਮਤੀ ਨੈਨਸੀ ਕੌਸਲ ਯੋਗਾ ਟਰੇਨਰ ਪਠਾਨਕੋਟ ਵੱਲੋਂ ਕਰੀਬ ਇੱਕ ਘੰਟਾ ਯੋਗਾ ਦੀਆਂ ਕਸਰਤਾਂ ਸਬੰਧੀ ਕਰਮਚਾਰੀਆਂ ਨੂੰ ਪ੍ਰੈਕਟੀਕਲ ਕਰਵਾ ਕੇ ਉਹਨਾ ਦੇ ਸਰੀਰ ਨੂੰ ਹੋਣ ਵਾਲੇ ਲਾਭਾਂ ਬਾਰੇ ਦੱਸਿਆ ਗਿਆ ਤੇ ਇਹ ਲਗਾਤਾਰ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਹਨਾਂ ਕੋਰਸਾਂ/ਵਰਕਸਾਪਾਂ ਵਿੱਚ ਡਰਿੱਲ ਸਟਾਫ ਵੱਲੋਂ ਪੀ.ਟੀ.ਕਰਵਾਈ ਜਾਂਦੀ ਰਹੀ ਹੈ।
ਇਸ ਤੋਂ ਬਿਨਾ ਕਰਮਚਾਰੀਆਂ ਨੂੰ ਤੰਦਰੁਸਤ ਤੇ ਚੰਗੀ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਵੱਖ ਵੱਖ ਬੁਲਾਰਿਆਂ ਜਿਹਨਾਂ ਵਿੱਚ ਡਾ: ਅਜੇਪਾਲ ਸਿੰਘ ਸ਼ਾਮਿਲ ਹਨ, ਵੱਲੋ ਲੈਕਚਰ ਦਿੱਤੇ ਗਏ ਕਰਮਚਾਰੀਆਂ ਨੂੰ ਮਾਨਸਿਕ ਤਨਾਓ ਤੋਂ ਮੁਕਤ ਰਹਿਣ ਸਬੰਧੀ ਡਾਕਟਰ ਵਰਿੰਦਰ ਮੋਹਣ ਮਨੋਵਿਗਿਆਨਕ ਸਪੈਸਲਿਸਟ ਵੱਲੋ ਬਰੀਕੀ ਨਾਲ ਸਮਝਾਇਆ ਗਿਆ ਤਾਂ ਜੋ ਕਰਮਚਾਰੀ ਚੰਗੀਆਂ ਆਦਤਾਂ ਅਪਣਾਉਦੇ ਹੋਏ ਆਪਣੀ ਜੀਵਨ ਸ਼ੈਲੀ ਨੂੰ ਵਧੀਆ ਬਣਾ ਸਕਣ ਅਤੇ ਤੰਦਰੁਸਤ ਤੇ ਬੀਮਾਰੀ ਮੁਕਤ ਰਹਿੰਦੇ ਹੋਏ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕਰ ਸਕਣ ਅਤੇ ਸਰਕਾਰਵੱਲੋ ਦਿੱਤੀ ਜਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾ ਸਕਣ ।