ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਦੇ ਮੁਕਤਸਰ ‘ਚ ਬੇਅਦਬੀ ਮਾਮਲੇ ਚ ਡੇਰਾ ਸਮਰਥਕ ਕਥਿਤ ਦੋਸ਼ੀ ਨੂੰ ਅਣਪਛਾਣੇ ਵਿਅਕਤੀਆਂ ਨੇ ਮਾਰੀ ਗੋਲੀ, ਹੋਈ ਮੌਤ

ਪੰਜਾਬ ਦੇ ਮੁਕਤਸਰ ‘ਚ ਬੇਅਦਬੀ ਮਾਮਲੇ ਚ ਡੇਰਾ ਸਮਰਥਕ ਕਥਿਤ ਦੋਸ਼ੀ ਨੂੰ ਅਣਪਛਾਣੇ ਵਿਅਕਤੀਆਂ ਨੇ ਮਾਰੀ ਗੋਲੀ, ਹੋਈ ਮੌਤ
  • PublishedDecember 3, 2021

ਗੋਲੀ ਲੱਗਣ ਵੇਲੇ ਜ਼ਮਾਨਤ ‘ਤੇ ਬਾਹਰ ਸੀ ਡੇਰਾ ਸਮਰਥਕ

ਗੁਰਦਾਸਪੁਰ, 8 ਦਿਸੰਬਰ (ਮੰਨਣ ਸੈਣੀ)। ਪੰਜਾਬ ਦੇ ਮੁਕਤਸਰ ਵਿੱਚ ਬੇਅਦਬੀ ਦੇ ਇਕ ਮਾਮਲੇ ਵਿੱਚ ਡੇਰਾ ਸਮਰਥਕ ਕਥਿਤ ਦੋਸ਼ੀ ਨੂੰ ਮੁਕਤਸਰ ਦੇ ਪਿੰਡ ਭੂੰਦੜ ਵਿੱਚ ਬਾਇਕ ਤੇ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਖੁੱਦ ਮੁਕਤਸਰ ਪੁਲਿਸ ਵੱਲੋ ਕੀਤੀ ਗਈ।

ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਪਿੰਡ ‘ਚ ਸਥਿਤ ਡੇਰਾ ਪ੍ਰੇਮੀ ਦੀ ਕਰਿਆਨੇ ਦੀ ਦੁਕਾਨ ‘ਤੇ ਵਾਪਰੀ। ਜਿਸ ‘ਚ ਦੋ ਵਿਅਕਤੀ ਡੇਰਾ ਪ੍ਰੇਮੀ ਦੀ ਦੁਕਾਨ ‘ਤੇ ਕੁਝ ਸਾਮਾਨ ਖਰੀਦਣ ਆਏ ਸਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਚਰਨਦਾਸ (40) ਪੁੱਤਰ ਨੀਲੂ ਰਾਮ ਵਾਸੀ ਭੂੰਦੜ ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਪਿੰਡ ਵਿੱਚ ਸਥਿਤ ਆਪਣੀ ਕਰਿਆਨੇ ਦੀ ਦੁਕਾਨ ’ਤੇ ਬੈਠਾ ਸੀ। ਇੰਨੇ ‘ਚ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀ ਆਏ ਅਤੇ ਕੁਝ ਸਾਮਾਨ ਮੰਗਣ ਲੱਗੇ। ਜਿਉਂ ਹੀ ਚਰਨਦਾਸ ਨੇ ਮਾਲ ਤੋਲਣਾ ਸ਼ੁਰੂ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਲੀ ਮਾਰ ਦਿੱਤੀ, ਜੋ ਚਰਨਦਾਸ ਦੀ ਅੱਖ ਦੇ ਕੋਲ ਮੱਥੇ ਵਿੱਚ ਲੱਗੀ। ਜਦਕਿ ਦੂਜਾ ਮੋਟਰਸਾਈਕਲ ‘ਤੇ ਬੈਠਾ ਰਿਹਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਵਿਅਕਤੀ ਫਰਾਰ ਹੋ ਗਏ। ਚਰਨਦਾਸ ਨੂੰ ਰਿਸ਼ਤੇਦਾਰਾਂ ਨੇ ਜ਼ਖ਼ਮੀ ਹਾਲਤ ਵਿੱਚ ਗਿੱਦੜਬਾਹਾ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪਰ ਉਸ ਦੀ ਬਠਿੰਡਾ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ।

ਦੱਸ ਦਈਏ ਕਿ 2018 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਮ੍ਰਿਤਕ ਡੇਰਾ ਪ੍ਰੇਮੀ ਦੇ ਖਿਲਾਫ ਥਾਣਾ ਕੋਟਭਾਈ ‘ਚ ਵੀ ਮਾਮਲਾ ਦਰਜ ਕੀਤਾ ਗਿਆ ਸੀ, ਜੋ ਕਿ ਅਜੇ ਵੀ ਵਿਚਾਰ ਅਧੀਨ ਹੈ। ਘਟਨਾ ਤੋਂ ਬਾਅਦ ਐਸਐਸਪੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

Written By
The Punjab Wire