ਰਾਜਪਾਲ ਪੰਜਾਬ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
ਖਾਲਸਾ ਦੇ ਜਨਮ ਸਥਲੀ ਦੇ ਦਰਸਨ ਕਰਕੇ ਮਨ ਦੀ ਚਿਰਕਾਲੀ ਇੱਛਾ ਪੂਰੀ ਹੋਈ-ਬਨਵਾਰੀ ਲਾਲ ਪੁਰੋਹਿਤ
ਵਿਰਾਸਤ-ਏ-ਖਾਲਸਾ ਦੇ ਸਾਨਦਾਰ ਰੱਖ ਰਖਾਓ ਤੋ ਮਾਣਯੋਗ ਰਾਜਪਾਲ ਹੋਏ ਬੇਹੱਦ ਪ੍ਰਭਾਵਿਤ
ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ 26 ਨਵੰਬਰ। ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਰਸਭਿੰਨੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਰਾਜਪਾਲ ਵਿਰਾਸਤ-ਏ-ਖਾਲਸਾ ਮਿਊਜਿਅਮ ਵੀ ਗਏ ਜਿੱਥੇ ਉਹ ਮਿਊਜੀਅਮ ਦੇ ਸਾਨਦਾਰ ਰੱਖ ਰਖਾਓ ਤੋ ਬੇਹੱਦ ਪ੍ਰਭਾਵਿਤ ਹੋਏ। ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਸੰਗਤ ਵਿਚ ਬੈਠ ਕੇ ਲੰਗਰ ਛਕਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਣਯੋਗ ਰਾਜਪਾਲ ਨੂੰ ਮੈਨੇਜਰ ਭਗਵੰਤ ਸਿੰਘ, ਐਸ.ਜੀ.ਪੀ.ਸੀ ਮੈਬਰ ਡਾ.ਦਲਜੀਤ ਸਿੰਘ ਭਿੰਡਰ, ਹੈਡ ਗ੍ਰੰਥੀ ਗਿਆਨੀ ਪਰਨਾਮ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਵਲੋ ਸਿਰਾਪਾਓ ਅਤੇ ਤਖਤ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਪਲੇਠੀ ਫੇਰੀ ਦੌਰਾਨ ਮਾਣਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਮਨ ਦੀ ਬਹੁਤ ਸਮੇਂ ਤੋ ਇਹ ਇੱਛਾ ਸੀ ਕਿ ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸਨ ਕੀਤੇ ਜਾਣ।ਉਨ੍ਹਾਂ ਨੇ ਕਿਹਾ ਕਿ ਅੱਜ ਇਹ ਇੱਛਾ ਪੂਰੀ ਹੋਈ ਹੈ। ਅਸੀ ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜਿਆ ਹੈ, ਅੱਜ ਇਸ ਸਥਾਨ ਤੇ ਆ ਕੇ ਦਰਸਨ ਕਰਕੇ ਅਤੇ ਮਿਲੇ ਮਾਨ ਸਨਮਾਨ/ਪਿਆਰ ਤੋ ਬੇਹੱਦ ਪ੍ਰਭਾਵਿਤ ਹੋਇਆ ਹਾਂ, ਇਹ ਮੇਰੇ ਜੀਵਨ ਵਿਚ ਕਦੇ ਨਾ ਭੁੱਲਣ ਵਾਲੀ ਫੇਰੀ ਹੈ। ਉਨ੍ਹਾਂ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮਨ ਨੂੰ ਸਕੂਨ ਮਿਲਿਆ ਹੈ।
ਆਪਣੇ ਦੌਰੇ ਦੋਰਾਨ ਮਾਣਯੋਗ ਰਾਜਪਾਲ ਵਿਰਾਸਤ-ਏ-ਖਾਲਸਾ ਪੁੱਜੇੇ ਜਿੱਥੇ ਉਨ੍ਹਾਂ ਨੇ ਮਿਊਜੀਅਮ ਦਾ ਦੌਰਾ ਕੀਤਾ, ਉਨ੍ਹਾਂ ਨੇ ਕਿਹਾ ਕਿ 550 ਸਾਲਾ ਇਤਿਹਾਸ ਅਤੇ ਸਿੱਖ ਧਰਮ ਦੀਆਂ ਵੱਖ ਵੱਖ ਘਟਨਾਂਵਾਂ ਨੂੰ ਜਿਸ ਬਖੂਬੀ ਨਾਲ ਇਸ ਥਾਂ ਤੇ ਦਰਸਾਇਆ ਗਿਆ ਹੈ, ਉਹ ਹਰ ਇੱਕ ਦਾ ਵੱਖਰਾ ਤੇ ਵਿਸੇਸ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਬਹੁਤ ਕੁਛ ਲਿਖਿਆ ਜਾ ਸਕਦਾ ਹੈ। ਵਿਰਾਸਤ ਏ ਖਾਲਸਾ ਦੇ ਸ਼ਾਨਦਾਰ ਤੇ ਬਿਹਤਰੀਨ ਰੱਖ ਰਖਾਓ ਤੋਂ ਬੇਹੱਦ ਪ੍ਰਭਾਵਿਤ ਹੋਏ, ਮਾਣਯੋਗ ਰਾਜਪਾਲ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਮਿਊਜੀਅਮ ਇੱਕ ਪ੍ਰੇਰਨਾ ਸੋ੍ਰਤ ਹੈ। ਉਨ੍ਹਾਂ ਨੇ ਵਿਰਾਸਤ ਏ ਖਾਲਸਾ ਦੀ ਵਿਜਟਰ ਬੁੱਕ ਉਤੇ ਆਪਣੇ ਦੌਰੇ ਦੇ ਅਨੁਭੁਵ ਵੀ ਸਾਝੈ ਕੀਤੇ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ ਬਾਲਾ ਮੁਰਗਨ, ਏ.ਡੀ.ਸੀੋ(ਐਮ) ਸ੍ਰੀ ਅਮਿਤ ਤਿਵਾਰੀ,ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਐਸ.ਐਸ.ਪੀ ਵਿਵੇਕਸੀਲ ਸੋਨੀ, ਐਸ.ਡੀ.ਐਮ ਕੇਸਵ ਗੋਇਲ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਕਾਰਜਕਾਰੀ ਇੰਜੀਨੀਅਰ ਵਿਰਾਸਤ ਏ ਖਾਲਸਾ ਭੁਪਿੰਦਰ ਸਿੰਘ ਚਾਨਾ ਵੀ ਹਾਜਰ ਸਨ।