ਮੁੱਖ ਖ਼ਬਰ

ਸਰਕਾਰ ਬਣੀ ਤਾਂ ਵਪਾਰੀਆਂ ‘ਤੇ ਹੋਵੇਗਾ ਜੀਰੋ ਪਰਸੈਂਟ ਦਬਾਅ-ਸਿਸੋਦੀਆ

ਸਰਕਾਰ ਬਣੀ ਤਾਂ ਵਪਾਰੀਆਂ ‘ਤੇ ਹੋਵੇਗਾ ਜੀਰੋ ਪਰਸੈਂਟ ਦਬਾਅ-ਸਿਸੋਦੀਆ
  • PublishedNovember 22, 2021

ਸਾਨੂੰ ਮੌਕਾ ਦੇਵੇ ਜਨਤਾ, ਦਿਖਾ ਦੇਵਾਗੇਂ ਕੀ ਪੁਲਿਸ ਕਿਵੇ ਜਨਸੇਵਕ ਵੀ ਹੁੰਦੀ ਹੈ- ਕੁੰਵਰ ਵਿਜੇ ਪ੍ਰਤਾਪ

ਗੁਰਦਾਸਪੁਰ ਦੇ ਸ਼ਾਂਤੀ ਪਸੰਦ ਲੋਕਾਂ ਦੀ ਸ਼ਾਂਤੀ ਭੰਗ ਕਰਨ ਵਾਲੇ ਹੋਰ ਕੋਈ ਨਹੀ ਲੋਕਾ ਵੱਲੋ ਚੁਣੇ ਗਏ ਪ੍ਰਤਿਨਿਧੀ, ਹੁਣ ਕਰਵਾਉਣਾ ਆਜਾਦ- ਰਮਨ ਬਹਿਲ

ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਵਿੱਚ ਅੱਜ ਦਾ ਦਿਨ ਆਮ ਆਦਮੀ ਪਾਰਟੀ ਦੇ ਨਾਮ ਰਿਹਾ। ਗੁਰਦਾਸਪੁਰ ਦੇ ਸੀਨੀਅਰ ਨੇਤਾ ਰਮਨ ਬਹਿਲ ਦੀ ਪਹਲਕਦਮੀ ਦੇ ਚਲਦਿਆ ਜਿਲੇ ਦੇ ਵਪਾਰਕ ਅਤੇ ਕਾਰੋਬਾਰਿਆ ਨਾਲ ਰਖੀ ਗਏ ਮਿਲਨੀ ਵਿੱਚ ਦਿੱਲੀ ਸਰਕਾਰ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਆਈ.ਪੀ.ਐਸ. ਕੁੰਵਰ ਵਿਜੇ ਪ੍ਰਤਾ ਸਿੰਘ ਨੇ ਗੁਰਦਾਸਪੁਰ ਦੇ ਇਸ ਵਿਸ਼ਿਸ਼ਟ ਵਰਗ ਨੂੰ ਸੰਬੋਧਿਤ ਕੀਤਾ ਅਤੇ ਉਹਨਾਂ ਦੇ ਮਨਾਂ ਵਿਚ ਪੈਦਾ ਸੰਕੇਆ ਨੂੰ ਆਪਣੀ ਦਲੀਲ ਅਤੇ ਆਮ ਆਦਮੀ ਪਾਰਟੀ ਦੀ ਨੀਤਿਆ ਦਾ ਹਵਾਲਾ ਦੇ ਉਨ੍ਹਾਂ ਦੇ ਮਨਾਂ ‘ਚ ਉਤਸ਼ਾਹ ਪੈਦਾ ਕੀਤਾ ਕਰ ਸਮਾਧਾਨ ਕੀਤਾ ।

ਗੁਰਦਾਸਪੁਰ ਦੇ ਪ੍ਰੈਸੀਡੈਟ ਪਾਰਕ ਵਿੱਚ ਆਯੋਜਿਤ ਦੀ ਸਫਲਤਾ ਦਾ ਇਹ ਆੱਲਮ ਸੀ ਕਿ ਅਯੋਜਕਾਂ ਵੱਲੋ ਕੀਤੇ ਗਏ ਪ੍ਰਬੰਧ ਵੀ ਘੱਟ ਜਾਪੇ ਅਤੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਹੋਏ ਪ੍ਰੋਗਰਾਮ ਦੇ ਅੰਤ ਤੱਕ ਲੋਕ ਆਮ ਆਦਮੀ ਪਾਰਟੀ ਦੇ ਵਿਜਨ ਨੂੰ ਪੂਰੀ ਤਰਾਂ ਜਾਣਿਆ।

ਇਸ ਮੌਕੇ ‘ਤੇ ਮਨੀਸ਼ ਸਿਸੋਦੀਆ ਨੇ ਵਪਾਰੀ ਵਰਗ ਦੇ ਨਾਲ ਦਿੱਲੀ ਵਿਚ ਬਿਠਾਏ ਗਏ ਆਪਣੇ ਤਾਲੇਮੇਲ, ਘੱਟ ਦਰ ‘ਤੇ ਗਏ ਟੈਕਸ ਅਤੇ ਇੰਸਪੈਕਟਰੀ ਰਾਜ ਤੋਂ ਛੁਟਕਾਰੇ ਦੇ ਬਾਅਦ ਦਿੱਲੀ ਸਰਕਾਰ ਨੂੰ ਮਿਲ ਕੇ ਟੈਕਸਾਂ ਵਿਚ ਅਜਿਹੇ ਵਾਧੇ ਦੀ ਗੱਲ ਸੁਨਾਉਣਦੇਆ ਪੂਰੀ ਤਰਾਂ ਭਰੋਸਾ ਦੁਆਇਆ ਕਿ ਪੰਜਾਬ ਦੇ ਵਪਾਰੀਆਂ ਦੇ ਕੰਮਕਾਜ ਵਿਚ ਹੋਣ ਵਾਲੀ ਬੇਵਜਹ ਦਖਲਅੰਦਾਜੀ, ਜੋ ਪੈਸੇ ਕਮਾਉਣ ਲਈ ਅਧਿਕਾਰੀ ਹਨ, ਉਨ੍ਹਾਂ ਦੀ ਸਰਕਾਰ ਬਨਣ ਤੇ ਇਸ ਤਰ੍ਹਾਂ ਦਾ ਦਖਲੰਦਾਜੀ ਜੀਰੋ ਕਰ ਦਿੱਤੀ ਜਾਵੇਗੀ। ਕਿਉਕਿ ਸਾਡੀ ਸਰਕਾਰ ਵਿੱਚ ਵਪਾਰਿਆ ਨੂੰ ਬੇਹਦ ਫਰੈਡਲੀ ਮਾਹੌਲ ਦੇਣ ਵਾਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਵਿਵਸਥਾ ਵਿੱਚ ਸਫਲਤਾਪੂਰਵਕ ਸੁਧਾਰ ਕਰਨ ਦੇ ਬਾਅਦ ਬੱਚਿਆਂ ਤੋਂ ਕਾਰੋਬਾਰ ਆਈਡੀਆ ਦਾ ਜੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਉਸ ਵਿੱਚ ਬਹੁਤ ਸਫਲਤਾ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੀ ਕੋਈ ਸਰਕਾਰ ਇਸ ਕਿਸਮ ਦਾ ਕੰਮ ਕਰ ਸਰਦੀ ਹੈ ਪਰ ਉਸ ਲਈ ਸਿਆਸੀ ਇੱਛਾ ਸ਼ਕਤੀ ਅਤੇ ਸਿਆਨੀ ਸੋਚ ਦਾ ਹੋਣਾ ਬੇਹਦ ਜ਼ਰੂਰੀ ਹੈ।

ਇਸ ਮੌਕੇ ‘ਤੇ ਆਪ ਨੇਤਾ ਕੁੰਵਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੁਲਿਸ ਦੀ ਵਿਵਸਥਾ ਰਾਜਨੇਤਾ ਚਲਾਉਂਦੇ ਹਨ ਅਤੇ ਜਨਤਾ ਨੂੰ ਆਪਣਾ ਗੁਲਾਮ ਸਮਝਾਉਂਦੇ ਹਨ। ਆਪਣਾ ਅਨੁਭਵ ਦੱਸਦੇ ਹੋਏ ਉਹਨਾਂ ਕਿਹਾ ਕਿ ਇੱਥੇ ਵਿਵਸਥਾ ਨੂੰ ਸਿਆਸੀ ਲੋਕਾ ਨੇ ਹਾਈਜੈਕ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜਨਤਾ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਾਂ ਸਾਡਾ ਮਾਡਲ ਹੋਵੇਗਾ ਕਿ ਐਸੀ ਵਿਵਸਥਾ ਪੈਦਾ ਕਰਿਆ ਕਿ ਇਕ ਵੀ ਐੱਫ.ਆਈ.ਆਰ. ਨਜਾਇਜ਼ ਅਤੇ ਗੈਰਜਰੂਰੀ ਦਰਜ ਨਾ ਹੋਵੇ ।

ਇਸ ਮੌਕੇ ‘ਤੇ ਆਪ ਨੇਤਾ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੀ ਜਨਤਾ ਨੂੰ ਸਿਆਸੀ ਦਾਦਾਗਿਰੀ ਤੋਂ ਬਚਾਵ ਦੀ ਬਹੁਤ ਜਰੂਰਤ ਹੈ। ਉਹਨਾਂ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਸੰਬੋਧਨ ਕਰ ਕਿਹਾ ਕਿ ਗੁਰਦਾਸਪੁਰ ਦੇ ਲੋਕ ਸ਼ਾਂਤੀ ਪੰਸੰਦ ਹਨ ਪਰ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਹੋਰ ਕੋਈ ਨਹੀਂ ਬਲਕਿ ਉਹਨਾਂ ਵੱਲੋ ਚੁਨੇ ਗਏ ਪ੍ਰਤਿਨਿਧੀ ਹੀ ਹਨ ਅਤੇ ਹੁਣ ਸਾਨੂੰ ਗੁਰਦਾਸਪੁਰ ਦੀ ਜਨਤਾ ਨੂੰ ਉਹਨਾਂ ਦੇ ਚੰਗੁਲ ਤੋ ਆਜਾਦ ਕਰਵਾਉਣਾ ਹੈ।

Written By
The Punjab Wire