ਕਾਂਗਰਸੀ ਆਗੂ ਸੁਖਪਾਲ ਸਿੰਘ ਖੇਹਰਾ ਨੂੰ ਗਿਰਫ਼ਤਾਰ ਕਰ ਲਿਆ ਹੈ। ਉਹਨਾਂ ਦੀ ਗਿਰਫ਼ਤਾਰੀ ਈਡੀ ਵੱਲੋਂ ਕੀਤੀ ਗਈ ਹੈ। ਗਿਰਫ਼ਤਾਰੀ ਚੰਡਿਗੜ ਵਿੱਚ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਭੁਲੱਥ ਤੋਂ ਆਪ ਦੇ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਕੁਝ ਹੀ ਦਿਨ ਪਹਿਲਾਂ ਪੰਜਾਬ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਉਨ੍ਹਾਂ ਦਾ ਵਿਧਾਇਕ ਵਜੋਂ ਦਿੱਤਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ।
ਸ: ਖ਼ਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।
ਸ: ਖ਼ਹਿਰਾ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਸ: ਖ਼ਹਿਰਾ ਨੂੰ ਦਿੱਲੀ ਤੋਂ ਆਈ ਈ.ਡੀ.ਦੀ ਟੀਮ ਵੱਲੋਂ ਸੈਕਟਰ 18 ਦੇ ਈ.ਡੀ.ਦਫ਼ਤਰ ਵਿੱਚ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਦੇ ਬਿਆਨ ਕਲ੍ਹ ਤੋਂ ਹੀ ਦਰਜ ਕੀਤੇ ਜਾ ਰਹੇ ਸਨ। ਅੱਜ ਵੀ ਉਹ ਈ.ਡੀ.ਦਫ਼ਤਰ ਬਿਆਨ ਦਰਜ ਕਰਵਾਉਣ ਗਏ ਸਨ ਜਿੱਥੇ ਉਨ੍ਹਾਂ ਨੂੰ ਗ਼ਿਫਤਾਰ ਕਰ ਲਿਆ ਗਿਆ ਹੈ।
ਪਤਾ ਲੱਗਾ ਹੈ ਕਿ ਹੁਣ ਸ: ਖ਼ਹਿਰਾ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਦਿੱਲੀ ਲਿਜਾਇਆ ਜਾ ਸਕਦਾ ਹੈ।
ਯਾਦ ਰਹੇ ਕਿ 20015 ਦੇ ਇਕ ਡਰੱਗ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਦੇ ਘਰ ਵਿੱਚ 9 ਮਾਰਚ 2021 ਨੂੰ ਛਾਪੇਮਾਰੀ ਕੀਤੀ ਗਈ ਸੀ ਹਾਲਾਂਕਿ ਸ:ਖ਼ਹਿਰਾ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।