ਗੁਰਦਾਸਪੁਰ, 28 ਅਕਤੂਬਰ ( ਮੰਨਣ ਸੈਣੀ )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 29 ਸਤੰਬਰ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਤਹਿਤ 31 ਅਕਤੂਬਰ 2021 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜਿਲੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 16 ਅਕਤੂਬਰ ਨੂੰ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।
ਇਸ ਲਈ ਜ਼ਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ 31 ਅਕਤੂਬਰ 2021 ਤਕ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।
1. ਪੰਜਾਬ ਵਿਚ ਸਿਰਫ ਉਹੀ ਲੋਕ ਦਾਖਲ ਹੋ ਸਕਣਗੇ, ਜਿਨਾਂ ਨੇ ਕੋਵਿਡ ਵਿਰੋਧੀ ਦੀਆਂ ਸਾਰੀਆਂ ਵੈਕਸੀਨ (ਦੋਵੇਂ ਵੈਕਸੀਨ) ਲਗਾਈਆਂ ਹੋਣ ਜਾਂ ਕੋਵਿਡ ਰੀਕਵਰਡ ਜਾਂ ਆਰ.ਟੀਪੀ.ਸੀ.ਆਰ ਨੈਗਟਿਵ ਰਿਪੋਰਟ 72 ਘੰਟੇ ਪੁਰਾਣੀ ਕੋਲ ਹੋਣੀ ਚਾਹੀਦੀ ਹੈ। ਪਰ ਜੇਕਰ ਕਿਸੇ ਪੈਸੰਜਰ, ਉਪਰੋਕਤ ਸ਼ਰਤਾ ਪੂਰੀਆਂ ਨਾ ਕਰਦਾ ਹੋਵੇਗਾ ਤਾਂ ਆਰ.ਏ.ਟੀ (R1“) ਟੈਸਟ ਲਾਜ਼ਮੀ ਹੋਵੇਗਾ। ਹਵਾਈ ਸਫਰ ਕਰਨ ਵਾਲੇ ਪੈਸੰਜਰ ਨੇ ਵੀ ਪੂਰੀ ਤਰਾਂ ਵੈਕਸੀਨੇਟ (ਦੋਵੇਂ ਵੈਕਸੀਨ) ਕਰਵਾਈ ਹੋਵੇ, ਜਾਂ ਕੋਵਿਡ ਰੀਕਵਰਡ ਜਾਂ ਆਰ.ਟੀ.ਪੀ.ਸੀ.ਆਰ ਨੈਗਟਿਵ ਰਿਪੋਰਟ 72 ਘੰਟੇ ਪੁਰਾਣੀ ਹੋਣੀ ਚਾਹੀਦੀ ਹੈ।
2. 50 ਫੀਸਦ ਦੀ ਕਪੈਸਟੀ ਨਾਲ ਇੰਨਡੋਰ 500 ਅਤੇ ਆਊਟਡੋਰ 700 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ। ਕਲਾਕਾਰ/ਸੰਗੀਤਕਾਰ ਕੋਵਿਡ-19 ਤਹਿਤ ਜਾਰੀ ਹਦਾਇਤਾਂ ਨਾਲ ਫੰਕਸ਼ਨ/ਸ਼ੈਲੀਬਰੇਸ਼ਨ ਕਰ ਸਕਦੇ ਹਨ।
3. ਫੈਸਟੀਵਲ/ਸਮਾਗਮ ਕਰਵਾ ਰਹੇ ਪ੍ਰਬੰਧਕ, ਇਹ ਯਕੀਨੀ ਬਣਾਉਣਗੇ ਕਿ ਸਟਾਫ ਜੋ ਫਿਜ਼ੀਕਲ ਮੋਜੂਦ ਹੈ, ਉਸਨੂੰ ਪੂਰੀ ਤਰਾਂ ਕੋਵਿਡ ਵਿਰੋਧੀ ਵੈਕਸੀਨ ਲੱਗੀ ਹੋਵੇ ਜਾਂ ਘੱਟੋ ਘੱਟ ਇਕ ਵੈਕਸੀਨ 4 ਹਫਤੇ ਪਹਿਲਾਂ ਤੋਂ ਲੱਗੀ ਹੋਵੇ। ਕਿਸੇ ਵੀ ਮੰਤਵ ਲਈ 700 ਤੋਂ ਵੱਧ ਵਿਅਕਤੀ ਇਕੱਤਰ ਨਹੀਂ ਹੋਣਗੇ ਅਤੇ ਕੋਵਿਡ ਸਬੰਧੀ ਜਾਰੀ ਹਦਾਇਤਾਂ ਅਤੇ ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨਗੇ। ਇਹ ਨਿਯਮਾਂ ਰਾਜਨੀਤਿਕ ਪਾਰਟੀਆਂ ਅਤੇ ਮੀਟਿੰਗਾਂ ਵਿਚ ਲਾਗੂ ਹੋਣਗੇ।
4. ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿੰਮਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ, ਜਿੰਮ, ਮਾਲਜ਼, ਮਿਊਜੀਅਮ , ਚਿੜੀਆਘਰ ਆਦਿ 2/3 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਦੇ ਹਨ ਅਤੇ ਸਾਰੇ ਸਟਾਫ ਦੇ ਪੂਰੀ (ਦੋਵੇਂ ਵੈਕਸੀਨ) ਕੋਵਿਡ ਵਿਰੋਧੀ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਜਾਂ ਚਾਰ ਪਹਫਤੇ ਪਹਿਲਾਂ ਵੈਕਸੀਨ ਲੱਗੀ ਹੋਵੇ। ਜਿੰਮ ਵਿਚ ਆਉਣ ਵਾਲੇ ਵਿਅਕਤੀ, 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਘੱਟੇ-ਘੱਟ ਇਕ ਵੈਕਸੀਨ ਜਰੂਰ ਲੱਗੀ ਹੋਵੇ ਅਤੇ ਇਨਾਂ ਸਥਾਨਾਂ ’ਤੇ ਕੋਵਿਡ-19 ਦੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ।
5. ਸਕੂਲ (ਸਮੇਤ ਖੇਡ ਮੈਦਾਨ) ਅੱਗੇ ਦੀ ਤਰਾਂ ਖੁੱਲ੍ਹਣਗੇ, ਬਸ਼ਰਤੇ, ਟੀਚਿੰਗ, ਨਾਨ-ਟੀਚਿੰਗ ਸਟਾਫ ਦੇ ਪੂਰੀ ਵੈਕਸੀਨ ਲੱਗੀ ਹੋਵੇ, ਜਾਂ ਘੱਟੋ ਘੱਟ 4 ਹਫਤੇ ਪਹਿਲਾਂ ਤੋਂ ਇਕ ਵੈਕਸੀਨ ਲੱਗੀ ਹੋਵੇ। ਗੰਭੀਰ ਬਿਮਾਰੀਆਂ ਨਾਲ ਪੀੜਤਾਂ ਨੂੰ ਪੂਰੀ ਵੈਕਸੀਨ ਲੱਗੀ ਹੋਵੇ ਤਾਂ ਹੀ ਆਉਣ ਦੀ ਆਗਿਆ ਦਿੱਤੀ ਜਾਵੇ। ਜਿਨਾ ਸਟਾਫ ਦੇ ਇਕ ਵੈਕਸੀਨ ਲੱਗੀ ਹੈ, ਉਹ ਲਗਾਤਾਰ ਆਪਣੀ ਆਪਣੀ ਟੈਸਟਿੰਗ ਕਰਵਾਉਂਦੇ ਰਹਿਣ। ਟੈਸਟਿੰਗ ਲਈ ਆਪ ਪਹਿਲੀ ਕੀਤੀ ਜਾਵੇ ਤਾਂ ਜੋ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਵਿਦਿਆਰਥੀਆਂ ਲਈ ਆਨ ਲਾਈਨ ਸਿੱਖਿਆ ਦੀ ਆਪਸ਼ਨ ਜਰੂਰੀ ਤੌਰ ’ਤੋ ਹੋਣੀ ਚਾਹੀਦੀ ਹੈ।
6. ਕਾਲਜ, ਕੋਚਿੰਗ ਸੈਂਟਰਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਅੱਗੇ ਦੀ ਤਰਾਂ ਖੁੱਲ੍ਹਣਗੀਆਂ, ਬਸ਼ਰਤੇ, ਟੀਚਿੰਗ, ਨਾਨ-ਟੀਚਿੰਗ ਤੇ ਵਿਦਿਆਰਥੀ, ਇਨਾਂ ਸੰਸਥਾਵਾਂ ਵਿਚ ਆਉਣ, ਉਨਾਂ ਦੇ ਪੂਰੀ ਵੈਕਸੀਨ ਲੱਗੀ ਹੋਵੇ, ਜਾਂ ਘੱਟੋ ਘੱਟ ਚਾਰ ਹਫਤੇ ਪਹਿਲਾਂ ਇਕ ਵੈਕਸੀਨ ਲੱਗੀ ਹੋਵੇ। ਗੰਭੀਰ ਬਿਮਾਰੀਆਂ ਨਾਲ ਪੀੜਤਾਂ ਨੂੰ ਪੂਰੀ ਵੈਕਸੀਨ ਲੱਗੀ ਹੋਵੇ ਤਾਂ ਹੀ ਆਉਣ ਦੀ ਆਗਿਆ ਦਿੱਤੀ ਜਾਵੇ। ਵਿਦਿਆਰਥੀਆਂ ਲਈ ਆਨ ਲਾਈਨ ਸਿੱਖਿਆ ਦੀ ਆਪਸ਼ਨ ਜਰੂਰੀ ਤੌਰ ’ਤੋ ਹੋਣੀ ਚਾਹੀਦੀ ਹੈ।
7. ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ, ਕੋਚਿੰਗ ਸੈਂਟਰ, ਉੱਚ ਸਿੱਖਿਆ ਸੰਸਥਾਵਾਂ ਅਤੇ ਸਕੂਲ, ਪਹਿਲ ਦੇ ਆਧਾਰ ਤੇ ਸਪੈਸ਼ਲ ਕੈਂਪਾਂ ਵਿਚ ਵੈਕਸੀਨ ਲਗਾਉਣ ਅਤੇ ਇਕ ਮਹੀਨੇ ਵਿਚ ਘੱਟੋ-ਘੱਟ ਇਕ ਵੈਕਸੀਨ ਜਰੂਰ ਲਗਾਈ ਜਾਵੇ। ਦੂਜੀ ਵੈਕਸੀਨ ਲਗਾਉਣ ਵਾਲੇ ਵੀ ਪਹਿਲ ਦੇ ਆਧਾਰ ਤੇ ਆਪਣੀ ਵੈਕਸੀਨ ਲਗਾਉਣ। ਸਕੂਲ ਜਾ ਰਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਵੈਕਸੀਨ ਲਗਾਉਣ ਲਈ ਉਤਸ਼ਾਹਤ ਕੀਤਾ ਜਾਵੇ।
8. ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਹੋਸਟਲ ਖੋਲ੍ਹੇ ਜਾ ਸਕਦੇ ਹਨ।
9. ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਆਂਗਣਵਾੜੀ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਆਂਗਣਵਾੜੀ ਸਟਾਫ ਨੂੰ ਆਉਣ ਦੀ ਆਗਿਆ ਤਾਂ ਹੀ ਦੇਣ, ਜੇਕਰ ਉਨਾਂ ਦੇ ਪੂਰੀ ਵੈਕਸੀਨ ਲੱਗੀ ਹੋਵੇ, ਜਾਂ ਘੱਟੋ ਘੱਟ 4 ਹਫਤੇ ਪਹਿਲਾਂ ਇਕ ਵੈਕਸੀਨ ਲੱਗੀ ਹੋਵੇ। ਗੰਭੀਰ ਬਿਮਾਰੀਆਂ ਨਾਲ ਪੀੜਤਾਂ ਨੂੰ ਪੂਰੀ ਵੈਕਸੀਨ ਲੱਗੀ ਹੋਵੇ ਤਾਂ ਹੀ ਆਉਣ ਦੀ ਆਗਿਆ ਦਿੱਤੀ ਜਾਵੇ। ਜਿਨਾ ਸਟਾਫ ਦੇ ਇਕ ਵੈਕਸੀਨ ਲੱਗੀ ਹੈ, ਉਹ ਲਗਾਤਾਰ ਆਪਣੀ ਆਪਣੀ ਟੈਸਟਿੰਗ ਕਰਵਾਉਂਦੇ ਰਹਿਣ। ਟੈਸਟਿੰਗ ਲਈ ਆਪ ਪਹਿਲੀ ਕੀਤੀ ਜਾਵੇ ਤਾਂ ਜੋ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
J. 10. ਸਿਹਤ ਐਡਵਾਇਜ਼ਰੀ ਨੂੰ ਮੁੱਖ ਰੱਖਦਿਆਂ ਸਾਰੇ ਸਰਕਾਰੀ ਕਰਮਚਾਰੀ 15 ਦਿਨਾਂ ਤਕ ਆਪਣੀ (ਮੇਲ ਐਂਡ ਫੀਮੇਲ) ਕੋਵਿਡ ਵਿਰੋਧੀ ਵੈਕਸੀਨ ਲਗਵਾ ਲੈਣ। ਜੇਕਰ ਸਰਕਾਰੀ ਕਰਮਚਾਰੀ 15 ਦਿਨਾਂ ਬਾਅਦ , ਕਿਸੇ ਵੀ ਕਾਰਨ ਜਾਂ ਮੈਡੀਕਲ ਕਾਰਨ, ਵੈਕਸੀਨ ਲਗਵਾਉਣ ਵਿਚ ਅਸਫਲ ਰਹਿੰਦਾ ਹੈ, ਤਾਂ ਉਨਾਂ (ਮੇਲ ਐਂਡ ਫੀਮੇਲ) ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ।
ਪੁਲਿਸ ਅਥਾਰਟੀ, ਮਨਿਸਟਰੀ ਆਫ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਅਤੇ ਸ਼ੋਸਲ ਡਿਸਟੈਸਿੰਗ, ਮਾਸਕ ਪਹਿਨਣ ਆਦਿ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗੀ।
Penal provisions
ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 27 ਅਕਤੂਬਰ ਤੋਂ 31 ਅਕਤੂਬਰ ਤਕ 2021 ਤਕ ਲਾਗੂ ਰਹੇਗਾ।