ਹੋਰ ਗੁਰਦਾਸਪੁਰ ਪੰਜਾਬ

ਦਿਵਾਲੀ, ਗੁਰਪੁਰਬ, ਕ੍ਰਿਸਮਿਸ, ਨਵੇ ਸਾਲ ਮੌਕੇ ਆਤਿਸ਼ਬਾਜੀ ਕਰਨ ਦਾ ਸਮਾ ਹੋਇਆ ਨਿਰਧਾਰਿਤ, ਜਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋ ਹੁਕਮ ਜਾਰੀ

ਦਿਵਾਲੀ, ਗੁਰਪੁਰਬ, ਕ੍ਰਿਸਮਿਸ, ਨਵੇ ਸਾਲ ਮੌਕੇ ਆਤਿਸ਼ਬਾਜੀ ਕਰਨ ਦਾ ਸਮਾ ਹੋਇਆ ਨਿਰਧਾਰਿਤ, ਜਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋ ਹੁਕਮ ਜਾਰੀ
  • PublishedOctober 28, 2021

ਗੁਰਦਾਸਪੁਰ 28 ਅਕਤੂਬਰ (ਮੰਨਣ ਸੈਣੀ )। ਜਿਲ੍ਹਾ ਮੈਜਿਸਟ੍ਰੇਟ,ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਸੀ ਆਰ ਪੀ ਸੀ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਾਰੀ ਹੁਕਮਾਂ ਦੁਆਰਾ ਜਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਮਿਤੀ 4-11-2021 ( ਦੀਵਾਲੀ ਦੇ ਦਿਨ ) ਰਾਤ 8.00 ਤੋ 10.00 ਵਜ੍ਹੇ ਤੱਕ ਮਿਤੀ 19-11-2021 (ਗੁਰਪੁਰਬ ਦੇ ਦਿਨ) ਸਵੇਰੇ 4-00-ਵਜ੍ਹੇ ਤੋ 5-00-ਵਜ੍ਹੇ ਤੱਕ ਅਤੇ ਰਾਤ 9.00 ਵਜ੍ਹੇ ਤੋ 10.00 ਵਜ੍ਹੇ ਤੱਕ, ਕ੍ਰਿਸਮਿਸ ਵਾਲੇ ਦਿਨ ਮਿਤੀ 25-12-2021 ਦੀ ਰਾਤ ਨੂੰ 11-55 ਵਜ੍ਹੇ ਤੋ ਸਵੇਰੇ 12-30 ਵਜ੍ਹੇ ਤੱਕ ਅਤੇ ਨਵਾ ਸਾਲ ਮਿਤੀ 31-12-2021 ਦੀ ਰਾਤ ਨੂੰ 11-55 ਵਜ੍ਹੇ ਤੋ ਸਵੇਰੇ 12-30 ਵਜੇ ਤੱਕ ਦੇ ਸਮੇ ਤੋ ਪਹਿਲਾਂ ਅਤੇ ਬਾਅਦ ਵਿਚ ਆਤਿਸ਼ਬਾਜ਼ੀ ਚਲਾਉਣ/ਵਰਤੋ ਕਰਨ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ। ਇਹ ਹੁਕਮ 27 ਅਕਤੂਬਰ ਤੋਂ ਲਾਗੂ ਹੋ ਗਿਆ ਹੈ।

Written By
The Punjab Wire