ਗੁਰਦਾਸਪੁਰ , 19 ਅਕਤੂਬਰ ( ਮੰਨਣ ਸੈਣੀ)। ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਦੀ ਪ੍ਰਧਾਨਗੀ ਹੇਠ ਤਹਿਸੀਲਦਾਰਾਂ , ਨਾਇਬ ਤਹਿਸੀਲਦਾਰਾਂ ਅਤੇ ਵਸੀਕਾ ਨੀਵਸਾਂ ਪੰਚਾਇਤ ਭਵਨ ਵਿਖੇ ਮੀਟਿੰਗ ਹੋਈ । ਇਸ ਮੌਕੇ ਤੇ ਸ੍ਰੀ ਅਰਵਿੰਦ ਸਲਵਾਨ ਤਹਿਸੀਲਦਾਰ ਅਤੇ ਸਮੂਹ ਵਸੀਕਾ / ਨੀਵਸਾਂ ਹਾਜ਼ਰ ਸਨ ।
ਉਨਾ ਨੇ ਮੀਟਿੰਗ ਦੌਰਾਨ ਵਸੀਕਾ /ਨੀਵਸਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਤੁਹਾਡੇ ਕੋਲੋ ਕੋਈ ਵੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾ ਉਸ ਸਬੰਧੀ ਐਸ.ਡੀ.ਐਮ. ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ , ਕਿਉਕਿ ਸਾਰੇ ਵਸੀਕੇ ਰਜਿਸਟਰਡ ਹਨ ਤੁਸੀ ਆਪਣਾ ਪੱਖ ਰੱਖ ਸਕਦੇ ਹੋ ।
ਉਨਾ ਨੇ ਕਿਹਾ ਕਿ ਵਸੀਕਾ ਦੀ 500/- ਰੁਪਏ ਫੀਸ ਹੁੰਦੀ ਹੈ ਉਸ ਦੀ ਰਜਿਸਟਰੀ ਕਰਵਾਉਣ ਵਾਲੇ ਨੂੰ ਰਸੀਦ ਦੇਣੀ ਚਾਹੀਦੀ ਹੈ । ਉਨਾ ਕਿਹਾ ਕਿ ਜੇਕਰ ਕੋਈ ਰਿਸ਼ਵਤ ਲੈਦਾ ਫੜਿਆ ਗਿਆ ਤਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨਾ ਨੇ ਇਹ ਵੀ ਕਿਹਾ ਕਿ ਤੁਹਾਨੂੰ ਇਮਨਾਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੀ ਬਣਦੀ ਜਾਇਜ਼ ਫੀਸ ਲੈਣੀ ਚਾਹੀਦੀ ਹੈ ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪਰਦਰਸ਼ੀ ਅਤੇ ਸੰਚਾਰੂ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਜੇਕਰ ਸਰਕਾਰੀ ਦਫਤਰਾਂ ਵਿਚ ਕੋਈ ਅਧਿਕਾਰੀ ਜਾਂ ਕਰਮਚਾਰੀ ਲੋਕ ਪੱਖੀ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਢਿੱਲਮੱਠ ਵਰਤਦਾ ਹੈ । ਉਸ ਨੂੰ ਬਖਸ਼ਿਆਂ ਨਹੀ ਜਾਵੇਗਾ ।