ਵਿਸ਼ਵ ਜ਼ੰਗਲੀ ਜੀਵਾਂ ਦੇ ਹਫ਼ਤੇ ਦੌਰਾਨ ਸਾਇੰਸ ਸਿਟੀ ਵਲੋਂ ਵਿਸ਼ਵ ਵਸੇਰਾ ਦਿਵਸ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਪਾਏ ਜਾਣ ਵਾਲੇ ਪੰਛੀਆਂ *ਤੇ ਦੋ ਵੈਬਨਾਰ ਕਰਵਾਏ ਗਏ। ਇਹਨਾਂ ਵੈਬਨਾਰਾਂ ਦੌਰਾਨ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਤੋਂ 200 ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਵੈਬਨਾਰ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਧਰਤੀ *ਤੇ ਪੰਛੀ ਮਨੁੱਖਤਾ ਦੇ ਸਭ ਤੋਂ ਨੇੜਲੇ ਵਾਸੀ ਹੋਣ ਦੇ ਨਾਲ—ਨਾਲ ਸਾਡੇ ਵਾਤਾਵਰਣ ਦਾ ਵੀ ਅਟੁੱਟ ਅੰਗ ਹਨ। ਉਨ੍ਹਾ ਕਿਹਾ ਕਿ ਪੰਛੀ ਨਾ ਸਿਰਫ਼ ਸਾਡੀ ਦੁਨੀਆਂ ਦੇ ਵਿਚੋਂ ਹੀ ਇਕ ਹਨ ਸਗੋਂ ਪਰਾਗਣ, ਕੀੜੇ—ਮਕੌੜਿਆਂ *ਤੇ ਕਾਬੂ ਪਾਉਣ, ਊਰਜਾ ਨੂੰ ਉੱਚ ਖੰਡੀ ਪੱਧਰ ਤੱਕ ਬਦਲਣ ਤੋਂ ਇਲਾਵਾ, ਪ੍ਰੋਟੀਨ ਯੁਕਤ ਭੋਜਨ ਦੇਣ ਅਤੇ ਵਾਤਾਵਰਣ ਦੀ ਸਫ਼ਾਈ ਦਾ ਵੀ ਕੰਮ ਕਰਦੇ ਹਨ।ਪੰਛੀ ਬਹੁਤ ਜ਼ਿਆਦਾ ਚੁਸਤ ਹੁੰਦੇ ਹਨ ਅਤੇ ਗੀਤਾਂ ਅਤੇ ਨਾਚਾਂ ਰਾਹੀਂ ਸਮਾਜਕ ਅਤੇ ਬਹਭਾਂਤੀ ਸੱਭਿਅਚਾਰਾਂ ਦਾ ਪ੍ਰਦਰਸ਼ਨ ਕਰਦੇ ਹਨ। ਇਸ ਦੇ ਨਾਲ ਹੀ ਇਹਨਾਂ ਦਾ ਸੋਹਜਾਤਾਮਕ ਮੁੱਲ ਵੀ ਹੈ। ਉਨ੍ਹਾ ਦੱਸਿਆ ਕਿ ਭਾਰਤ ਵਿਚ 1357 ਪੰਛੀਆਂ ਦੀਆਂ ਪ੍ਰਜਾਤੀਆਂ ਹਨ ਜਿਹਨਾਂ ਵਿਚੋਂ ਲਗਭਗ 400 ਪ੍ਰਜਾਤੀਆਂ ਪੰਜਾਬ ਵਿਚ ਹੀ ਪਾਈਆਂ ਜਾਂਦੀਆਂ ਹਨ। ਹਲਾਂ ਕਿ ਜਲਵਾਯੂ ਵਿਚ ਪਰਿਵਰਤਨ ਅਤੇ ਰੈਣ ਵਸੇਰਿਆਂ ਵਿਚ ਬਦਾਲਅ ਦਾ ਇਹਨਾਂ *ਤੇ ਬਹੁਤ ਮਾੜਾ ਪ੍ਰਭਾਵ ਪਾਉਂਦੇ ਹਨ ।ਇਸ ਲਈ ਲੋੜ ਹੈ ਕੁਦਰਤ ਦੀ ਦੇਣ ਨੂੰ ਸਹੀ ਰੈਣ ਵਸੇਰੇ ਅਤੇ ਆਲ੍ਹਣੇ ਮੁਹੱਈਆ ਕਰਵਾਉਣ ਦੀ। ਡਾ. ਜੈਰਥ ਨੇ ਦੱਸਿਆ ਕਿ ਵਿਸ਼ਵ ਜੰਗਲੀ ਜੀਵ ਫ਼ੰਡ ਦੁਆਰਾ ਸਾਇੰਸ ਸਿਟੀ ਵਿਖੇ ਪਾਏ ਜਾ ਰਹੇ ਪੰਛੀਆਂ ਦਾ ਸਰਵੇਅ ਕਰਵਾਇਆ ਜਾ ਰਿਹਾ ਹੈ।
ਭਾਰਤ ਦੇ ਪੰਛੀਆਂ ਦੇ ਆਲ੍ਹਣਿਆਂ ਦੇ ਮਸੀਹਾ, ਇਕੋ ਰੂਟ ਫ਼ਾਊਡੇਸ਼ਨ ਦਿੱਲੀ ਦੇ ਸੰਸਥਾਪਕ ਰਾਕੇਸ਼ ਖੱਤਰੀ ਵਿਸ਼ਵ ਵਸੇਰਾ ਦਿਵਸ *ਤੇ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਰਕੇਸ਼ ਖੱਤਰੀ ਵੱਧ ਤੋਂ ਵੱਧ ਪੰਛੀਆਂ ਦੇ ਹੱਥੀ ਆਲ੍ਹਣੇ ਬਣਾ ਕੇ ਲਿਮਕਾ ਬੁਕ ਵਿਚ ਨਾਮ ਦਰਜ ਕਰਵਾ ਚੁੱਕੇ ਹਨ।ਇਸ ਮੌਕੇ ਉਨ੍ਹਾਂ “ ਚਿੜੀਆਂ ਨੂੰ ਬਚਾਉਣ ਲਈ ਆਲ੍ਹਣੇ ਕਿਵੇਂ ਬਣਾਏ ਜਾਣ” ਵਿਸ਼ੇ *ਤੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਪੰਛੀਆਂ ਦੇ ਆਲ੍ਹਣੇ ਬਣਾਉਣੇ ਸਿਖਾਏ।ਵੈਬਨਾਰ ਦੌਰਾਨ ਸ੍ਰੀ ਖੱਤਰੀ ਨੇ ਕਿਹਾ ਕਿ ਘਰੇਲੂ ਚਿੜੀ ਇਕ ਸਰਵ—ਵਿਆਪਕ ਪੰਛੀ ਹੈ ਅਤੇ ਸਾਡੇ ਆਲੇ—ਦੁਆਲੇ ਪਾਏ ਜਾਣ ਵਾਲੇ ਖੰਭਾਂ ਵਾਲੇ ਪੰਛੀਆਂ ਵਿਚੋਂ ਇਹ ਸਭ ਤੋਂਵੱਧ ਮਹੱਤਵਪੂਰਨ ਹੈ ਪਰ ਦਿਨੋਂ —ਦਿਨ ਇਹਨਾਂ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ।ਇਹਨਾਂ ਦੀ ਗਿਣਤੀ ਘੱਟਣ ਦਾ ਮੁਖ ਕਾਰਨ ਵਾਤਾਵਰਣ ਵਿਚ ਬਦਲਾਅ ਅਤੇ ਅਧੁਨਿਕ ਜੀਵਨ ਸ਼ੈਲੀ ਹੈ ਅਜਿਹੇ ਵਰਤਾਰੇ ਨੇ ਸਭ ਤੋਂ ਵੱਧ ਨੁਕਸਾਨ ਪੰਛੀਆਂ ਦੇ ਆਲ੍ਹਣਿਆਂ ਨੂੰ ਪਹੰਚਾਇਆਂ ਹੈ।ਉਨ੍ਹਾਂ ਅੱਗੋ ਂਜਾਣਕਾਰੀ ਦਿੰਦਿਆ ਦੱਸਿਆ ਕਿ ਇਕੋ ਰੂਟ ਫ਼ਾਂਊਡੇਸ਼ਨ ਵਲੋਂ ਪੰਛੀਆਂ ਨੂੰ ਬਚਾਉਣ ਲਈ ਲਗਾਤਾਰ ਆਪਣੇ ਹੱਥੀ ਆਲ੍ਹਣੇ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 125000 ਜੂਟ ਅਤੇ 40,000 ਟੈਟਰਾ ਪੈਕ ਦੇ ਾਆਲ੍ਹਣੇ ਬਣਾਏ ਜਾ ਚੁੱਕੇ ਹਨ।
ਇਸ ਮੌਕੇ ਭਾਰਤ ਦੀਆਂ ਨਦੀਆਂ, ਜਲਗਾਹਾਂ ਅਤੇ ਪਾਣੀਨੀਤੀ ਹਰੀਕੇ ਜਲਗਾਹ ਦੀ ਕੋਆਰਡੀਨੇਟਰ ਗੀਤਾਂਜ਼ਲੀ ਕੰਵਰ ਨੇ ਦੱਸਿਆ ਕਿ ਪੰਛੀ ਸ਼ਹਿਰੀ ਜੰਗਲੀ ਜੀਵਾਂ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਹਾਕਿਆਂ ਦੇ ਦੌਰਾਨ ਸ਼ਹਿਰੀ ਪੰਛੀਆਂ ਦੀਆਂ ਪ੍ਰਜਾਤੀਆਂ ਦੀ ਰਚਨਾ ਅਤੇ ਗਿਣਤੀ ਵਿਚ ਮਹੱਤਵਪੂਰਨ ਤਬਦੀਲੀ ਦੇਖੀ ਗਈ ਹੈ। ਇਸ ਦੇ ਮੁਖ ਕਾਰਨ ਮਨੁੱਖੀ ਗਤੀਵਿਧੀਆਂ ਦਾ ਜੈਵਿਕ ਵਿਭਿੰਨਤਾ *ਤੇ ਪੈ ਰਿਹਾ ਪ੍ਰਭਾਵ ਹੈ। ਇਸ ਮੌਕੇ ਗੀਤਾਂਜ਼ਲੀ ਕੰਵਰ ਨੇ ਸਾਇੰਸ ਸਿਟੀ ਵਿਖੇ ਪਾਏ ਜਾਣ ਵਾਲੇ ਪੰਛੀਆਂ ਸੰਬੰਧੀ ਜਾਣਕਾਰੀ ਦਿੰਦਿਆ ਸਕੂਲਾਂ ਤੇ ਦੂਜੀਆਂ ਸੰਸਥਾਂਵਾਂ ਦੁਆਰਾ ਬੱਚਿਆਂ ਨੂੰ ਸਾਇੰਸ ਸਿਟੀ ਵਿਖੇ ਕੁਦਰਤੀ ਦੀ ਸੈਰ ਕਰਵਾਉਣ *ਤੇ ਜ਼ੋਰ ਦਿੱਤਾ ਤਾਂ ਜੋ ਉਹਨਾਂ ਨੂੰ ਪੰਛੀਆਂ ਦੀਆਂ ਅਵਾਜ਼ਾਂ ਅਤੇ ਪ੍ਰਜਾਤੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਜੰਗਲੀ ਜੀਵ ਫ਼ੰਡ ਦੁਆਰਾ ਸਾਇੰਸ ਸਿਟੀ ਵਿਖੇ ਪਾਏ ਜਾ ਰਹੇ ਪੰਛੀਆਂ ਦਾ ਸਰਵੇਅ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਪੰਛੀ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿਚ ਅਹਿਮ ਰੋਲ ਅਦਾ ਕਰਦੇ ਹਨ ਕਿਉਂ ਕਿ ਇਹ ਛੋਟੇ—ਛੋਟੇ ਕੀੜੇ ਮਕੌੜਿਆਂ ਨੂੰ ਭੋਜਨ ਦਿੰਦੇ ਹਨ ਜੋ ਕੁਦਰਤੀ ਕੀਟ ਕੰਟਰੋਲ ਪ੍ਰੀਕ੍ਰਿਆ ਅਤੇ ਪੌਦਿਆਂ ਦੇ ਪਰਾਗਣ ਵਿਚ ਸਹਾਇਤਾ ਕਰਦੇ ਹਨ। ਸਾਇੰਸ ਸਿਟੀ ਦੇ ਵਿਰਾਸਤੀ ਦਰਖੱਤ ਪੰਛੀਆਂ ਨੂੰ ਕੁਦਰਤੀ ਆਲ੍ਹਣੇ ਪ੍ਰਦਾਨ ਕਰਦੇ ਹਨ