ਹੋਰ ਗੁਰਦਾਸਪੁਰ

ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਨੇ ਹਲਕਾ ਗੁਰਦਾਸਪੁਰ ਵਿੱਚ ਕੱਢਿਆ ਕੈਂਡਲ ਮਾਰਚ, ਯੂ ਪੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਨੇ  ਹਲਕਾ ਗੁਰਦਾਸਪੁਰ ਵਿੱਚ ਕੱਢਿਆ ਕੈਂਡਲ ਮਾਰਚ, ਯੂ ਪੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ
  • PublishedOctober 5, 2021

ਗੁਰਦਾਸਪੁਰ, 5 ਅਕਤੂਬਰ (ਮੰਨਣ ਸੈਣੀ)। ਯੂਪੀ ਦੇ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਦੇ ਵਿਰੋਧ ਵਿੱਚ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਯੂਥ ਅਕਾਲੀ ਆਗੂ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਦੀ ਅਗਵਾਈ ਵਿੱਚ ਗੁਰਦਾਸਪੁਰ ਹਲਕੇ ਅੰਦਰ ਮੰਗਲਵਾਰ ਨੂੰ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਤੋ ਅਮਰਜੋਤ ਸਿੰਘ ਬੱਬੇਹਾਲੀ ਨੇ ਯੂਪੀ ਵਿੱਚ ਵਾਪਰੀ ਦੁੱਖਦਾਈ ਘਟਨਾ ਦੇ ਰੋਸ਼ ਪ੍ਰਗਟ ਕੀਤਾ ਅਤੇ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵੱਲੋ ਨਖੇਦੀ ਕੀਤੀ।

ਇਸ ਮੋਕੇ ਤੋ ਉਹਨਾਂ ਮੋਦੀ ਸਰਕਾਰ ਨੂੰ ਕਿਹਾ ਕੀ ਉਹ ਕਿਸਾਨਾਂ ਦੀ ਸੁੱਧ ਲੈਣ ਅਤੇ ਕਾਲੇ ਕਾਨੂਨ ਵਾਪਿਸ ਲੈਣ। ਬੱਬੇਹਾਲੀ ਨੇ ਕਿਹਾ ਕਿ ਭਾਜਪਾ ਦੇ ਕੁਝ ਗਲਤ ਲੀਡਰ ਅਤੇ ਅਨਸਰ ਕਿਸਾਨਾਂ ਨੂੰ ਕੁੱਚਲ ਕੇ ਉਹਨਾਂ ਦੀ ਅਵਾਜ ਦਬਾਊਣ ਦੀ ਕੌਸ਼ਿਸ ਕਰ ਰਹੇ ਹਨ, ਜੋ ਕਦੇ ਨਾ ਹੋਈ ਸੀ ਅਤੇ ਨਾ ਹੋਣੀ ਹੈ। ਉਹਨਾ ਮੋਦੀ ਸਰਕਾਰ ਨੂੰ ਕਿਹਾ ਕਿ ਕਿਸਾਨਾ ਦੇ ਸਬਰ ਦਾ ਇਮਤਿਹਾਨ ਨਾ ਲਵੋ। ਕਿਸਾਨਾਂ ਨੂੰ ਗੁੁੰਡਾ ਅਤੇ ਵੱਖ ਵਾਦੀ ਦੱਸੇ ਜਾਣ ਤੇ ਵਰਦਿਆ ਅਮਰਜੋਤ ਸਿੰਘ ਨੇ ਕਿਹਾ ਕਿ ਇਹ ਲੋਕ ਆਪਣੀ ਛੋਟੀ ਮਾਨਸਿਕਤਾ ਦਾ ਸਬੂਤ ਦੇਂਦੇ ਨੇ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਕੋ ਨਾਰਾ ਕਿਸਾਨ ਪਿਆਰਾ ਅਤੇ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਖੜਾ ਸੀ ਅਤੇ ਖੜਾ ਰਹੇਗਾ। ਇਸ ਮੋਕੇ ਤੇ, ਅਕਾਲੀ ਦਲ ਯੂਧ ਦੇ ਜਿਲਾ ਪ੍ਰਧਾਨ ਗੁਰਜੀਤ ਬਿਜਲੀਵਾਲ, ਸ਼ਹਿਰੀ ਪ੍ਰਧਾਨ ਗੁਲਸ਼ਨ ਸੈਣੀ, ਨੀਟਾ ਮਾਹਲ, ਰਾਮ ਲਾਲ, ਆਦਿ ਕਈ ਆਗੂ ਸ਼ਾਮਿਲ ਸਨ।

ਗੁਰਦਾਸਪੁਰ।

Written By
The Punjab Wire