ਪੀਲੀਭੀਤ ਦੇ ਸੰਸਦ ਮੈਂਬਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਦ੍ਰਿਸ਼ ‘ਕਿਸੇ ਦੀ ਰੂਹ ਨੂੰ ਹਿਲਾਉਣ’ ਲਈ ਕਾਫੀ ਸਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਰੁਣ ਗਾਂਧੀ ਇਹ ਮੰਗ ਕਰਨ ਵਾਲੇ ਪਹਿਲੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਬਣੇ ਹਨ ਜਿਹਨਾ ਵੱਲੋ ਇਹ ਮੰਗ ਕੀਤੀ ਗਈ ਹੈ ਕਿ ਲਖੀਮਪੁਰ ਖੀੜੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀ ਧੱਲੇ ਕੁਚਲ ਸੰਬੰਧੀ ਪੁਲਿਸ ਦੁਆਰਾ ਨੋਟਿਸ ਲਿਆ ਜਾਵੇ ਅਤੇ ਮੰਗ ਕੀਤੀ ਜਾਵੇ ਦੋਸ਼ੀਆਂ ਦੀ ਗ੍ਰਿਫਤਾਰੀ ਜਲਦ ਕੀਤੀ ਜਾਵੇ।
ਅੱਜ ਸਵੇਰੇ ਪੀਲੀਭੀਤ ਤੋਂ ਸਾਂਸਦ ਸ੍ਰੀ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਦ੍ਰਿਸ਼ “ਕਿਸੇ ਦੀ ਰੂਹ ਨੂੰ ਹਿਲਾਉਣ” ਲਈ ਕਾਫੀ ਸਨ ਅਤੇ ਰਾਜ ਪੁਲਿਸ ਨੂੰ ਵਾਹਨ ਚਲਾਉਣ ਵਾਲਿਆਂ ਅਤੇ ਘਟਨਾ ਦੇ ਸਮੇਂ ਅੰਦਰ ਬੈਠੇ ਲੋਕਾਂ ਦੀ ਗ੍ਰਿਫਤਾਰੀ ਦੀ ਲੋੜ ਹੈ।