ਗੁਰਦਾਸਪੁਰ 12 ਸਤੰਬਰ। ਕਰੋਨਾ ਕਾਲ ਦੌਰਾਨ ਸਾਹਮਣੇ ਆਈ ਆਕਸੀਜਨ ਦੀ ਕਿੱਲਤ ਨੂੰ ਦੇਖਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਆਕਸੀਜਨ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਜਿਸਦਾ ਨੀਂਹ ਪੱਥਰ 13 ਸਤੰਬਰ ਨੂੰ ਰਾਜਸਭਾ ਐਮਪੀ ਪ੍ਰਤਾਪ ਸਿੰਘ ਬਾਜਵਾ ਵਲੋਂ ਰਖਿਆ ਜਾਵੇਗਾ। ਰਾਜਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਦਫਤਰ ਵਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਪਲਾਂਟ ਦੀ ਸਥਾਪਨਾ ਲਈ ਸ੍ਰ, ਬਾਜਵਾ ਨੇ ਆਪਣੇ ਅਖਤਿਆਰੀ ਕੋਟੇ ਤੋਂ ਇੱਕ ਕਰੋੜ 18 ਲੱਖ ਰੁਪਏ ਦਿੱਤੇ ਹਨ।
ਇਸ ਮੌਕੇ ਤੇ ਕਾਦੀਆਂ ਦੇ ਵਿਧਾਇਕ ਸ੍ਰ, ਫਤਿਹਜੰਗ ਸਿੰਘ ਬਾਜਵਾ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦਸਿੱਆ ਦੀ ਕਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਿੱਲਤ ਸਾਹਮਣੇ ਆਈ। ਜਿਸਦੇ ਚਲਦੇ ਸ੍ਰ.ਪ੍ਰਤਾਪ ਸਿੰਘ ਬਾਜਵਾ ਨੇ ਜੂਨ ਮਹੀਨੇ ਦੌਰਾਨ ਸਥਾਨਕ ਡਿਪਟੀ ਕਮੀਸ਼ਨਰ ਅਤੇ ਹੋਰਨਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਤੋੰ ਬਾਅਦ ਸੀਐਚਸੀ ਧਾਰੀਵਾਲ ਵਿਖੇ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਲਿਆ ਗਿਆ। ਸੋਮਵਾਰ ਨੂੰ ਹੋਣ ਵਾਲੇ ਸਮਾਗਮ ਵਿੱਚ ਗੁਰਦਾਸਪੁਰ ਦੇ ਡਿਪਟੀ ਕਮੀਸ਼ਨਰ ਮੁਹੰਮਦ ਇਸ਼ਵਾਕ, ਸਿਵਲ ਸਰਜਨ ਡਾਕਟਰ ਹਰਭਜਨ ਰਾਮ, ਡਿਪਟੀ ਮੈਡੀਕਲ ਕਮੀਸ਼ਨਰ ਡਾਕਟਰ ਰੋਮੀ ਰਾਜਾ ਮਹਾਜਨ ਸਮੇਤ ਕਈ ਪਤਵੰਤੇ ਮੌਜੂਦ ਰਹਿਣਗੇ।