Close

Recent Posts

ਹੋਰ ਗੁਰਦਾਸਪੁਰ ਪੰਜਾਬ

ਈ-ਸੇਵਾ ਪੈਡੰਸੀ ਨਿੱਲ- ਗੁਰਦਾਸੁਪਰ ਸੂਬੇ ਭਰ ਵਿਚੋ ਮੋਹਰੀ

ਈ-ਸੇਵਾ ਪੈਡੰਸੀ ਨਿੱਲ- ਗੁਰਦਾਸੁਪਰ ਸੂਬੇ ਭਰ ਵਿਚੋ ਮੋਹਰੀ
  • PublishedSeptember 13, 2021

ਸੇਵਾ ਕੇਂਦਰਾਂ ਵਿਚ ਸਮਾਂਬੱਧ ਤਰੀਕੇ ਨਾਲ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ

ਗੁਰਦਾਸਪੁਰ, 13 ਸਤੰਬਰ ( ਮੰਨਨ ਸੈਣੀ) ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੀਂ ਪੁਲਾਂਘ ਪੁਟਦਿਆਂ ਈ-ਸੇਵਾ ਪੈਡੰਸੀ ਨਿੱਲ ਕਰਨ ਵਿਚ ਭਾਵ ਕੋਈ ਸੇਵਾ ਪੇਡਿੰਗ ਨਹੀ ਹੈ, ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੁਜ਼ੀਸ਼ਨ ਵਿਚ ਪੁਹੰਚਣ ਲਈ ਵੱਖ-ਵੱਖ ਵਿਭਾਗਾਂ ਵਲੋਂ ਪੂਰੀ ਮਿਹਨਤ ਤੇ ਲਗਨ ਨਾਲ ਈ-ਸੇਵਾ ਪੈਡੰਸੀ ਨਿੱਲ ਵਿਚ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ, ਜਿਸ ਦੇ ਚੱਲਦਿਆਂ ਹੀ ਗੁਰਦਾਸਪੁਰ ਵਲੋਂ ਇਹ ਸਥਾਨ ਹਾਸਲ ਕੀਤਾ ਗਿਆ ਹੈ। ਉੁਨਾਂ ਦੱਸਿਆ ਕਿ ਗੁਰਦਾਸਪੁਰ ਦੀ ਪੈਡੰਸੀ ਜੀਰੋ ਫੀਸਦ ਹੈ।

ਡੀਸੀ ਮੁਹੰਮਦ ਇਸ਼ਫਾਕ

ਉਨਾਂ ਕਿਹਾ ਕਿ ਪੰਜਾਬ ਸਰਵਿਸ ਐਕਟ 2018 ਤਹਿਤ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਹਮੇਸਾਂ ਯਤਨ ਕੀਤੇ ਜਾਂਦੇ ਹਨ ਅਤੇ ਉਨਾਂ ਦੀ ਹਮੇਸ਼ਾਂ ਪਹਿਲ ਰਹੀ ਹੈ ਕਿ ਲੋਕ ਦਫਤਰਾਂ ਵਿਚ ਚੱਕਰ ਨਾ ਕੱਟਣ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨਾਂ ਅੱਗੇ ਕਿਹਾ ਕਿ ਉਨਾਂ ਦੀ ਹਮੇਸ਼ਾਂ ਇਹੀ ਕੋਸ਼ਿਸ ਰਹੀ ਹੈ ਕਿ ਲੋਕਾਂ ਨੂੰ ਪਹਿਲ ਦੇ ਆਧਰ ਤੇ ਸਰਕਾਰ ਵਲੋਂ ਮੁੱਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਿਨਾਂ ਕਿਸੇ ਦੇਰੀ ਦੇ ਪੁਹੰਚਣ ਅਤੇ ਇਸ ਸਬੰਧੀ ਉਨਾਂ ਵਲੋਂ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰੀਵੀਊ ਕੀਤਾ ਜਾਂਦਾ ਹੈ।

Written By
The Punjab Wire