ਗੁਰਦਾਸਪੁਰ, 28 ਅਗਸਤ (ਮੰਨਨ ਸੈਣੀ) ਸਲੱਮ ਏਰਿਆ,ਮਾਨ ਕੌਰ ਵਿੱਚ ਚਾਈਲਡ ਲਾਈਨ ਗੁਰਦਾਸਪੁਰ ਵੱਲੋਂ ਪ੍ਰੀਲਿਮਨਰੀ ਸਟਡੀ ਸੈਂਟਰ ਦੇ ਬੱਚਿਆਂ ਵਿੱਚ ਪੇਟਿੰਗ ਮੁਕਾਬਲੇ ਦਾ ਉਤਸਾਹ ਦੇਖਦੇ ਹੋਏ, ਲਾਇਨਜ ਕਲੱਬ ਕਾਹਨੂੰਵਾਨ ਫਤਿਹ ਵੱਲੋਂ ਬੱਚਿਆਂ ਵਿੱਚ ਇੱਕ ਪੇਟਿੰਗ ਮੁਕਬਲਾ ਕਰਵਾਇਆ ਗਿਆ ਜਿਸ ਵਿੱਚ ਰੁੱਖ ਲਗਾਓ ਵਿਸ਼ੇ ਉੱਪਰ ਪੇੰਟਿਗ ਬਣਾਈ ਗਈ । ਇਸ ਮੋਕੇ ਤੇ ਲਾਇਨ ਜੀ.ਐਸ.ਸੇਠੀ ਗਵਰਨਰ, ਲਾਇਨ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ । ਇਸ ਤੋਂ ਇਲਾਵਾ ਲਾਇਨ ਡਾ ਐਰ.ਐਸ ਬਾਜਵਾ,ਲਾਇਨ ਸਤਨਾਮ ਸਿੰਘ,ਲਾਇਨ ਕੰਨਵਰਪਾਲ ਸਿੰਘ ਵੀ ਮੋਜੂਦ ਸਨ । ਇਸ ਮੋਕੇ ਤੇ ਬੱਚਿਆਂ ਨੇ ਭਾਗ ਲਿਆ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । । ਇਸ ਤੋਂ ਇਲਵਾ ਕਲੱਬ ਨੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਵੀ ਵੰਡੀਆਂ ਗਈਆਂ । ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ, ਨੈਸਨਲ ਐਵਾਰਡੀ, ਨੇ ਦੱਸਿਆ ਕਿ ਬੱਚਿਆਂ ਨੂੰ ਰੁੱਖ ਲਗਾਉ ਲਈ ਪ੍ਰੇਰੀਤਾ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਬੱਚਿਆ ਦਾ ਰੁਝਾਣ ਬਾਗਵਾਨੀ ਵੱਲ ਵਧਾਈਆ ਜਾ ਸਕੇ ।
ਇਸ ਤੋਂ ਇਲਾਵਾ ਕਲੱਬ ਵੱਲੋਂ ਬੱਚਿਆਂ ਦੇ ਕੋਲੋ ਸਲੱਮ ਏਰੀਆ ਵਿੱਚ ਪੋਦੇ ਵੀ ਲਗਾਏ ਗਏ । ਇਸਦੇ ਨਾਲ ਹੀ ਕਲੱਬ ਵੱਲ਼ੋਂ ਇੱਕ ਲੜਕੀ ਨੂੰ ਗੋਦ ਲਿਆ ਗਿਆ । ਜਿਸ ਦਾ ਸਾਰਾ ਪੜਾਈ ਤੋਂ ਲੈ ਕੇ ਮੈਡੀਕਲ ਦਾ ਖਰਚਾ ਡਾ ਆਰ.ਐਸ.ਬਾਜਵਾ ਵੱਲ਼ੋਂ ਚੁਕਿਆ ਗਿਆ । ਉਹਨਾਂ ਨੇ ਇਸ ਬੱਚੀ ਦੀ ਪੜਾਈ ਲਈ 2 ਅਧਿਆਪਕ ਵੀ ਨਿਯੁਕਤ ਕੀਤੇ ਤਾਂ ਜੋ ਬੱਚੀ ਨੂੰ ਪੜਾ ਲਿਖਾ ਕੇ ਡਾਕਟਰ ਬਣਾਇਆ ਜਾ ਸਕੇ । ਜਿਸਦਾ ਸਾਰਾ ਖਰਚਾ ਡਾ ਬਾਜਵਾ ਚੇਅਰਮੈਨ ਕਲੱਬ ਵੱਲੋਂ ਕੀਤਾ ਜਾਵਿਗਾ । ਇਸ ਮੋਕੇ ਤੇ ਬੱਚਿਆਂ ਨੂੰ ਪਾਣੀ ਬਚਾਓ, ਰੁੱਖ ਲਗਾਓ ਅਤੇ ਪੌਦੇ ਲਗਾਓ ਤੇ ਸੰਬੋਧਨ ਕੀਤਾ ਗਿਆ । ਅਤੇ ਬੱਚਿਆਂ ਨੇ ਕਸਮ ਖਾਦੀ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਤੇ 2-2 ਪੌਦੇ ਲਗਾਉਣ ਗੇ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ ।ਇਸ ਮੋਕੇ ਪ੍ਰੋਜੇਕਟ ਕੋਆਡੀਨੇਟਰ ਜੈ ਰਘੁਵੀਰ, ਜਗੀਰ ਸਿੰਘ,ਪੰਕਜ ਸ਼ਰਮਾ, ਭਰਤ ਸ਼ਰਮਾ, ਅਨੀਤਾ ਗਿਲ਼ ਹਾਜਿਰ ਸਨ ।