ਹੋਰ ਗੁਰਦਾਸਪੁਰ ਰਾਜਨੀਤੀ

ਭਾਜਪਾ ਨੇਤਾ ਓਮ ਪ੍ਰਕਾਸ਼ ਜੰਗੀ ਸਾਥੀਆਂ ਸਣੇ ਅਕਾਲੀ ਦਲ ਵਿੱਚ ਸ਼ਾਮਲ

ਭਾਜਪਾ ਨੇਤਾ ਓਮ ਪ੍ਰਕਾਸ਼ ਜੰਗੀ ਸਾਥੀਆਂ ਸਣੇ ਅਕਾਲੀ ਦਲ ਵਿੱਚ ਸ਼ਾਮਲ
  • PublishedAugust 29, 2021

ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਧਦਾ ਜਾ ਰਿਹਾ ਹੈ ਦਲ ਦਾ ਕਾਫਲਾ- ਬੱਬੇਹਾਲੀ

ਗੁਰਦਾਸਪੁਰ, 29 ਅਗਸਤ। ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਓਮ ਪ੍ਰਕਾਸ਼ ਜੰਗੀ ਅਤੇ ਭਾਜਪਾ ਦਾ ਮੰਡਲ ਸਕੱਤਰ ਉਨ੍ਹਾਂ ਦਾ ਸਪੁੱਤਰ ਵਿਨੋਦ ਕੁਮਾਰ ਆਪਣੇ ਦਰਜਨਾਂ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ।ਦੱਸਣਯੋਗ ਹੈ ਕਿ ਓਮ ਪ੍ਰਕਾਸ਼ ਦੀ ਪਤਨੀ ਸ਼੍ਰੀਮਤੀ ਨੀਲਮ ਵਾਰਡ ਨੰਬਰ 13 ਤੋਂ ਭਾਜਪਾ ਦੀ ਟਿਕਟ ਤੇ ਚੋਣ ਵੀ ਲੜੀ ਸੀ ।

ਓਮ ਪ੍ਰਕਾਸ਼ ਜੰਗੀ ਅਤੇ ਵਿਨੋਦ ਕੁਮਾਰ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਵੇਖਦਿਆਂ ਲੋਕਾਂ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਲੋਕ ਆਂਉਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ-ਬਸਪਾ ਸਰਕਾਰ ਬਣੀ ਵੇਖਣੀ ਚਾਹੁੰਦੇ ਹਨ । ਇਸ ਦਾ ਕਾਰਣ ਇਹ ਵੀ ਹੈ ਕਿ ਅਕਾਲੀ ਦਲ ਨੇ ਜੋ ਕਿਹਾ ਹੈ ਉਹ ਕਰ ਕੇ ਵਿਖਾਇਆ ਹੈ ।

ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਓਮ ਪ੍ਰਕਾਸ਼ ਜੰਗੀ ਅਤੇ ਵਿਨੋਦ ਕੁਮਾਰ ਨੇ ਕਿਹਾ ਕਿ ਜਨ ਹਿਤ ਵਿੱਚ ਕੰਮ ਕਰਨ ਲਈ ਮੰਚ ਸਿਰਫ ਅਕਾਲੀ ਦਲ ਹੀ ਪ੍ਰਦਾਨ ਕਰਦਾ ਹੈ । ਉਹ ਪਾਰਟੀ ਨਾਲ ਜੁੜ ਕੇ ਮਾਨ ਮਹਿਸੂਸ ਕਰ ਰਹੇ ਹਨ । ਆਂਉਦੇ ਦਿਨਾਂ ਵਿੱਚ ਵਾਰਡ ਵਿੱਚ ਇੱਕ ਸਮਾਗਮ ਕਰਵਾਇਆ ਜਾਵੇਗਾ ਅਤੇ ਉਸ ਵਿੱਚ ਵੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਾਥੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ, ਨਰੇਸ਼ ਕੁਮਾਰ, ਅਸ਼ਵਨੀ ਕੁਮਾਰ, ਆਕਾਸ਼ਦੀਪ, ਅਜੇ, ਨਰਿੰਦਰ ਕੁਮਾਰ, ਨੰਨਾ, ਸੋਹਨ ਲਾਲ, ਸੁਰਿੰਦਰ ਕੁਮਾਰ, ਟੀਟੂ, ਵਿੱਕੀ, ਅਭੀ, ਆਕਾਸ਼ ਲੋਧੀ, ਸੌਰਭ, ਬਲਬੀਰ ਸਿੰਘ, ਅਜੇ ਕੁਮਾਰ, ਮੇਜਰ ਸੋਮ ਨਾਥ, ਗੁਰਚਰਨ ਸਿੰਘ ਲਾਦੇਨ, ਰਵਿੰਦਰ ਸਿੰਘ ਛੋਟੂ ਅਤੇ ਹਿੰਮਤ ਕੁਮਾਰ ਆਦਿ ਮੌਜੂਦ ਸਨ ।
ਕੈਪਸ਼ਨ : ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਓਮ ਪ੍ਰਕਾਸ਼ ਜੰਗੀ, ਵਿਨੋਦ ਕੁਮਾਰ ਅਤੇ ਸਾਥੀਆਂ ਦਾ ਸਵਾਗਤ ਕਰਦੇ ਗੁਰਬਚਨ ਸਿੰਘ ਬੱਬੇਹਾਲੀ ।

Written By
The Punjab Wire