Close

Recent Posts

ਹੋਰ ਗੁਰਦਾਸਪੁਰ

ਛੋਟਾ ਘੱਲੂਘਾਰਾ ਮੈਮੋਰੀਅਲ ਛੰਬ, ਕਾਹਨੂੰਵਾਨ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ‘ਫਿੱਟ ਇੰਡੀਆ ਫਰੀਡਮ ਦੋੜ’ ਕਰਵਾਈ

ਛੋਟਾ ਘੱਲੂਘਾਰਾ ਮੈਮੋਰੀਅਲ ਛੰਬ, ਕਾਹਨੂੰਵਾਨ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ‘ਫਿੱਟ ਇੰਡੀਆ ਫਰੀਡਮ ਦੋੜ’ ਕਰਵਾਈ
  • PublishedAugust 28, 2021

ਸਮਾਜ ਦੀ ਬਿਹਤਰੀ ਤੇ ਵਿਕਾਸ ਵਿਚ ਚੰਗੀ ਸਿਹਤ ਦਾ ਬਹੁਤ ਮਹੱਤਵ-ਡਿਪਟੀ ਕਮਿਸ਼ਨਰ

ਜ਼ਿਲੇ ਦੀਆਂ ਵੱਖ-ਵੱਖ ਨਹਿਰੂ ਯੁਵਾ ਕੇਂਦਰ ਦੇ ਕਲੱਬਾਂ ਦੇ ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਲਿਆ ਹਿੱਸਾ

ਗੁਰਦਾਸਪੁਰ, 28 ਅਗਸਤ ( ਮੰਨਨ ਸੈਣੀ)। ‘ਨਹਿਰੂ ਯੁਵਾ ਕੇਂਦਰ’ ਗੁਰਦਾਸਪੁਰ ਵਲੋਂ ‘ਫਿੱਟ ਇੰਡੀਆ ਫਰੀਡਮ ਦੋੜ 2.0, ਛੋਟਾ ਘੱਲੂਘਾਰਾ ਛੰਬ, ਕਾਹਨੂੰਵਾਨ ਵਿਖੇ ਕਰਵਾਈ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਡਿਪਟੀ ਕਮਿਸ਼ਨਰ ਵਲੋਂ ‘ਫਿੱਟ ਇੰਡੀਆ ਫਰੀਡਮ ਦੋੜ 2.0 ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਆਪ ਖੁਦ ਦੋੜ ਵਿਚ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਨਹਿਰੂ ਯੁਵਾ ਕੇਂਦਰ ਦੇ 75 ਵਲੰਟੀਅਰਾਂ ਵਲੋਂ 7 ਕਿਲੋਮੀਟਰ ਲੰਬੀ ਦੋੜ ਵਿਚ ਹਿੱਸਾ ਲਿਆ। ਇਸ ਮੌਕੇ ਅਲਕਾ ਰਾਵਤ, ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ, ਤੇਜਪ੍ਰਤਾਪ ਸਿੰਘ ਕਾਹਲੋਂ, ਸਰਪੰਚ ਪ੍ਰਗਟ ਸਿੰਘ, ਦਮਨਜੀਤ ਸਿੰਘ ਇੰਚਾਰਜ ਛੋਟਾ ਘੱਲੂਘਾਰਾ ਮੈਮੋਰੀਅਲ ਛੰਬ, ਕਾਹਨੂੰਵਾਨ ਆਦਿ ਮੋਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਕੀਤਾ ਗਿਆ, ਇਹ ਉਪਰਾਲਾ ਬਹੁਤ ਸ਼ਾਨਦਾਰ ਹੈ ਅਤੇ ਸਮੇਂ ਦੀ ਲੋੜ ਵੀ ਹੈ ਕਿ ਆਪਣੀ ਸਿਹਤ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਤੇ ਵਿਕਾਸ ਲਈ ਸਿਹਤਮੰਦ ਸਮਾਜ ਜਾਂ ਚੰਗੀ ਸਿਹਤ ਦਾ ਹੋਣਾ ਬਹੁਤ ਮਹੱਤਵ ਰੱਖਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ, ਘੱਟੋ ਘੱਟ ਰੋਜ਼ਾਨਾ ਅੱਧਾ ਘੰਟਾ ਕਸਰਤ ਆਦਿ ਜਰੂਰ ਕਰਨੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਵੇਖਣ ਵਿਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਅਪਣੀ ਸਿਹਤ ਵੱਲ ਧਿਆਨ ਹੀ ਨਹੀਂ ਦਿੰਦੇ, ਜਿਸ ਨਾਲ ਉਹ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਅਤੇ ਸੰਤੁਲਿਤ ਖਾਣ-ਪੀਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਸਿਹਤ ਵੱਲ ਪੂਰੀ ਤਵੱਜੋਂ ਦੇਣੀ ਚਾਹੀਦੀ ਹੈ।

ਇਸ ਮੌਕੇ ਨੋਜਵਾਨ ਵਲੰਟੀਅਰ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਨੋਜਵਾਨ ਨੂੰ ਰੁਜ਼ਗਾਰ ਅਤੇ ਸਵੈ-ਰੋਜ਼ਗਾਰ ਦਿਵਾਉਣ ਲਈ ਵਿਸ਼ੇਸ ਉਪਰਾਲੇ ਵਿੱਢੇ ਗਏ ਹਨ ਅਤੇ ਗੁਰਦਾਸਪੁਰ ਵਿਖੇ ਚੱਲ ਰਹੇ ਜ਼ਿਲਾ ਰੋਜ਼ਗਾਰ ਦਫਤਰ ਵਿਖੇ ਮੁਫ਼ਤ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਜਿਸ ਦਾ ਮੁੱਖ ਮੰਤਵ ਨੋਜਵਾਨ ਨੂੰ ਹੁਨਰਮੰਦ ਬਣਾਉਣਾ ਹੈ ਤਾਂ ਜੋ ਉਹ ਮਹੀਨੇ ਵਿਚ ਘੱਟੋ-ਘੱਟ 25,000 ਰੁਪਏ ਦਾ ਰੁਜ਼ਗਾਰ ਹਾਸਲ ਕਰਨ ਸਕਣ। ਉਨਾਂ ਨੋਜਵਾਨਾਂ ਨੂੰ ਜਿਾਲ ਰੋਜ਼ਾਗਰ ਦਫਤਰ ਵਿਖੇ ਆਪਣੀ ਰਜਿਸ਼ਟਰੇਸਨ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ, ਫਤਹਿਗੜ੍ਹ ਚੂੜੀਆਂ, ਕਲਾਨੋਰ ਅਤੇ ਕਾਦੀਆਂ ਵਿਖੇ ਇੱਕ-ਇੱਕ ਲਾਇਬ੍ਰੇਰੀ ਅਤੇ ਕੰਪਿਊਟਰ ਸੈਂਟਰ ਖੋਲ੍ਹਿਆ ਜਾ ਰਿਹਾ ਹੈ, ਜਿਸ ਨਾਲ ਨੌਜਵਾਨ ਵਰਗ ਨੂੰ ਵੱਖ-ਵੱਖ ਖੇਤਰਾਂ ਵਿਚ ਅੱਗੇ ਵੱਧਣ ਲਈ ਬਹੁਤ ਮਦਦ ਮਿਲੇਗੀ।

ਇਸ ਤੋਂ ਪਹਿਲਾਂ ਅਲਕਾ ਰਾਵਤ, ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਨਿਸਟਰੀ ਆਫ ਯੂਥ ਅਫੇਰਜ਼ ਐਂਡ ਸਪੋਰਟਸ ਭਾਰਤ ਸਰਕਾਰ’ ਵਲੋਂ ਆਜ਼ਾਦੀ ਦੇ 75ਵੀਂ ਵਰੇ੍ਹਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ’ ਤਹਿਤ ‘ਫਿੱਟ ਇੰਡੀਆ ਫਰੀਡਮ ਦੋੜ 2.0’ ਕਰਵਾਈ ਗਈ ਹੈ।

ਇਸ ਮੌਕੇ ਦੋੜ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਅਰਪਨ ਕੀਤੇ ਗਏ ਅਤੇ ‘ਫਿੱਟ ਇੰਡੀਆ ਫਰੀਡਮ ਦੋੜ 2.0 ਤਹਿਤ ਸਹੁੰ ਚੁਕਾਈ ਗਈ । ਉਪਰੰਤ ਰਾਸ਼ਟਰੀ ਗਾਣ ਕਰਨ ਤੋਂ ਬਾਅਦ ਦੋੜ ਸ਼ੁਰੂ ਕਰਵਾਈ ਗਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਵਲੋਂ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।

‘ਫਿੱਟ ਇੰਡੀਆ ਫਰੀਡਮ ਦੋੜ 2.0 ਤਹਿਤ, 7 ਕਿਲੋਮੀਟਰ ਦੀ ਦੋੜ ਵਿਚ ਡਿਪਟੀ ਕਮਿਸ਼ਨਰ ਵਲੋਂ ਖੁਦ ਵਲੰਟੀਅਰ ਨਾਲ ਹਿੱਸਾ ਲਿਆ ਤੇ ਵਲੰਟੀਅਰਾਂ ਨੂੰ ਉਤਸ਼ਾਹਤ ਕੀਤਾ। ਦੋੜ ਦੀ ਸਮਾਪਤੀ ਤੋਂ ਬਾਅਦ ਵਲੰਟੀਅਰਾਂ ਨੂੰ ਰਿਫੈਰਸ਼ਮੈਂਟ ਦਿੱਤੀ ਗਈ।

Written By
The Punjab Wire