ਗੁਰਦਾਸਪੁਰ 20 ਅਗਸਤ :- ਸ੍ਰੀ ਨਾਨਕ ਸਿੰਘ ਐਸ . ਐਸ. ਪੀ . ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਕੈਪ ਰੋਜਾਨਾ ( ਐਤਵਾਰ ਤੋ ਇਲਾਵਾ ) ਸਵੇਰੇ 9-00 ਵਜੇ ਤੋ ਦੁਪਿਹਰ 1-00 ਵਜੇ ਤਕ ਰਾਧਾ ਸੁਆਮੀ ਸਤਿਸੰਗ ਸੈਟਰ ਗੁਰਦਾਸਪੁਰ-2 , ਦੋਰਾਂਗਲਾ ਬਾਈਪਾਸ ਰੋਡ ਵਿਖੇ ਅੱਜ ਤੋ ਲਗਾਇਆ ਜਾ ਰਿਹਾ ਹੈ । ਉਨ੍ਹਾ ਦੱਸਿਆ ਹੈ ਕਿ ਇਥੇ ਕੋਵਿਡ ਨਿਯਮਾ ਦੀ ਪਾਲਣਾਂ ਕਰਦੇ ਹੋਏ ਆਮ ਪਬਲਿਕ ਲਈ ਬੈਠਣ ਦਾ ਪ੍ਰਬੰਧ , ਚਾਹ –ਪਾਣੀ ਦਾ ਪ੍ਰਬੰਧ , ਵਹੀਕਲ ਪਾਰਕਿੰਗ ਦਾ ਪਬੰਧ ਅਤੇ ਜੋ ਮਾਸਕ ਪਹਿਨਕੇ ਨਹੀ ਆ ਰਹੇ ਨੂੰ ਮੁਫਤ ਮਾਸਕ ਮੁਹੱਈਆ ਕੀਤੇ ਜਾ ਰਹੇ ਹਨ । ਬਜੁਰਗਾਂ ਅਤੇ ਵਿਕਲਾਂਗ ਵਿਅਕਤੀਆਂ ਲਈ ਵੀਹਲ ਚੇਅਰ ਦਾ ਪਬੰਧ ਕੀਤਾ ਗਿਆ ਹੈ । ਜਿਹੜੇ ਵਿਅਕਤੀ ਆਪ ਇਥੇ ਨਹੀ ਪਹੁੰਚ ਸਕਦੇ ਲਈ ਸੇਵਾਦਾਰਾਂ ਵੱਲੋ ਵਹੀਕਲ ਦਾ ਪਬੰਧ ਕਰਕੇ ਉਨ੍ਹਾ ਨੂੰ ਘਰਾਂ ਤੋ ਲਿਆਦਾਂ ਜਾ ਰਿਹਾ ਹੈ । ਇਹ ਕੈਪ ਸਤਿਸੰਗ ਘਰ ਦੀ ਕਮੇਟੀ , ਸੇਵਾਦਾਰਾਂ ਅਤੇ ਹੈਲਥ ਵਿਭਾਗ ਦੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸਨਰ ਗੁਰਦਾਸਪੁਰ ਜੀ ਦੇ ਦਿਸ਼ਾ ਅਨੁਸਾਰ ਲਗਾਇਆ ਜਾ ਰਿਹਾ ਹੈ ।
Recent Posts
- ਰਿਟਰਨਿੰਗ ਅਫ਼ਸਰ ਗੁਰਦਾਸਪੁਰ ਵੱਲੋਂ ਪੇਡ ਨਿਊਜ਼ ਸਬੰਧੀ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ
- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ
- ਜਗਰੂਪ ਸੇਖਵਾਂ ਨੇ ਵੀ ਮੁੱਖ ਮੰਤਰੀ ਅੱਗੇ ਗੁਰਦਾਸਪੁਰ ਅੰਦਰ ਮੈਡੀਕਲ ਕਾਲਜ ਖੋਲਣ ਅਤੇ ਸੈਨਿਕ ਸਕੂਲ ਦੀ ਰੱਖੀ ਮੰਗ
- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
- ਪੰਜਾਬ ‘ਚ 1 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ: ਸਿੱਖਿਆ ਵਿਭਾਗ ਨੇ ਲਿਆ ਫੈਸਲਾ, 30 ਜੂਨ ਤੱਕ ਸਕੂਲ ਰਹਿਣਗੇ ਬੰਦ