ਗੁਰਦਾਸਪੁਰ, 16 ਮਈ 2024 (ਮੰਨਨ ਸੈਣੀ)। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਲੋਕ ਸਭਾ ਚੋਣਾਂ ਦੌਰਾਨ ਅੱਜ ਦੂਜੀ ਫੇਰੀ ਕਾਦੀਆਂ ਵਿੱਚ ਸੀ। ਇਸ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਆਗੂਆ ਵੱਲੋਂ ਆਪਣੀ ਲੀਕ ਤੋਂ ਨਾ ਹਟਦੇ ਹੋਏ ਬੱਸ ਮੁੱਦੇਆਂ ਅਤੇ ਕੰਮ ਦੀ ਗੱਲ ਕੀਤੀ ਗਈ। ਇਸ ਦੌਰਾਨ ਕਾਦੀਆਂ ਹਲਕੇ ਦੇ ਇੰਚਾਰਜ ਜਗਰੂਪ ਸੇਖਵਾਂ ਵੱਲੋਂ ਲੋਕਾਂ ਦੀ ਮੁੱਖ ਮੰਗਾ ਨੂੰ ਮਹਿਜ਼ ਕੁਝ ਹੀ ਸ਼ਬਦਾ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਜਿਸ ਦੇ ਚਲਦੇ ਜਿਲ੍ਹਾ ਗੁਰਦਾਸਪੁਰ ਦੀ ਸੱਭ ਤੋਂ ਵੱਡੀ ਮੰਗ ਮੈਡੀਕਲ ਕਾਲਜ ਅਤੇ ਸੈਨਿਕ ਸਕੂਲ ਦੀ ਰੱਖੀ ਗਈ। ਇਸ ਦੇ ਨਾਲ ਹੀ ਧੁੱਸੀ ਬੰਨ ਉੱਤੇ ਬਨੀ ਸੜਕ ਬਣਾਉਣ ਦੀ ਗੱਲ਼ ਕਹੀ ਗਈ ਗਈ।
ਕਾਦੀਆਂ ਹਲਕੇ ਦੇ ਇੰਚਾਰਜ ਜਗਰੂਪ ਸੇਖਵਾਂ ਵੱਲੋਂ ਕਾਦੀਆਂ ਹਲਕੇ ਦੀ ਗੱਲ ਰੱਖਦੇ ਹੋਏ ਪਹਿਲ੍ਹਾਂ ਬੇਟ ਇਲਾਕੇ ( ਕਾਹਨੂਵਾਨ ਛੱਬ) , ਛੋਟਾ ਘਲੂਘਾਰਾ ਸਾਹਿਬ, ਧਾਰੀਵਾਲ ਦੀ ਬੈਲਟ ਅੰਦਰ ਬਾਬਾ ਬੰਦਾ ਸਿੰਘ ਬਹਾਦੁਰ ਦੀ ਆਖਰੀ ਜੰਗ ਲੜ੍ਹਨ ਸੰਬੰਧੀ ਵਿਸਤਾਰ ਨਾਲ ਦੱਸਿਆ ਗਿਆ। ਇਸ ਦੇ ਨਾਲ ਹੀ ਕਾਦੀਆਂ ਸ਼ਹਿਰ ਅੰਦਰ ਅਹਮਦਿਆ ਜਮਾਤ ਨੂੰ ਮੁੱਖ ਤਰਜੀਹ ਦਿੰਦੇ ਹੋਏ ਮੁੱਕਦੱਸ ਦੱਸਿਆ ਗਿਆ ਅਤੇ ਇਸ ਦੇ ਹਲਕੇ ਦੇ ਇਤਿਹਾਸ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ।
ਸੇਖਵਾਂ ਨੇ ਕਿਹਾ ਕਿ ਕਾਦੀਆਂ ਬੇਸ਼ੱਕ ਬਹੁਤ ਵੱਡਾ ਇਤਿਹਾਸ ਰੱਖਦਾ ਪਰ ਇਹ ਕੰਮ ਦੇ ਮਾਮਲੇ ਚ ਪਿਛੜਿਆ ਹੀ ਰਿਹਾ। ਉਨ੍ਹਾਂ ਕਿਹਾ ਕਿ ਕਾਦੀਆਂ ਨਹੀਂ ਚਮਕ ਸਕਿਆ ਜਿਸ ਦੀ ਦਾਸਤਾ ਇੱਥੇ ਸੀਵਰੇਜ ਦਾ ਕੰਮ ਹੀ ਨਾ ਹੋਣਾ ਦੱਸਦਾ ਹੈ। ਇਸ ਦਾ ਦੋਸ਼ ਉਨ੍ਹਾਂ ਵੱਡੇ ਵੱਡੇ ਕਾਗਰਸੀ ਲੀਡਰਾਂ ਸਿਰ ਮੜਿਆ।
ਬੇਟ ਇਲਾਕੇ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੜ੍ਹਾ ਦੌਰਾਨ ਬੇਟ ਇਲਾਕਾ ਹੜ੍ਹ ਦੀ ਮਾਰ ਹੇਠ ਰਿਹਾ ਅਤੇ ਉੱਥੋ ਦੇ ਸੜ੍ਹਕਾਂ ਦੀ ਗੱਲ ਕਹੀ। ਧੁੱਸੀ ਸੜ੍ਹਕ ਨੂੰ ਬਣਾਉਣ ਦੀ ਗੱਲ ਕੀਤੀ। ਇਸ ਦੇ ਨਾਲ ਹੀ ਧਾਰੀਵਾਲ ਵੂਲਨ ਮਿਲ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਨੂੰ ਰੋਜਗਾਰ ਦੇਣਾ ਚਾਹੀਦੀ ਅਤੇ ਇੱਥੇ ਸਰਕਾਰ ਦੇ ਸਹਿਯੋਗ ਨਾਲ ਕੋਈ ਵੱਡਾ ਉਦੋਗ ਯੁਨਿਟ ਲਿਆ ਕੇ ਪ੍ਰਫੁਲਿੱਤ ਕੀਤਾ ਜਾਣਾ ਚਾਹੀਦਾ ਤਾਂ ਜੋ ਨੌਜਵਾਨਾ ਨੂੰ ਰੋਜਗਾਰ ਮਿਲ ਸਕੇ।
ਇਸਦੇ ਨਾਲ ਹੀ ਉਨ੍ਹਾਂ ਜਿਲ੍ਹੇ ਦੀ ਸੱਭ ਤੋਂ ਵੱਡੀ ਮੰਗ ਮੈਡੀਕਲ ਕਾਲੇਜ ਖੋਲਣ ਦੀ ਗੱਲ ਤੇ ਜੋਰ ਪਾਇਆ। ਇਸ ਤੋਂ ਪਹਿਲਾਂ ਹਲਕਾ ਗੁਰਦਾਸਪੁਰ ਦੇ ਜਿਸਦਾ ਕਾਰਨ ਜਿਲ੍ਹੇ ਨੂੰ ਤਿੰਨ ਰਾਜ (ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ) ਲੱਗਣ ਦੀ ਗੱਲ ਕਹੀ ਜਿਸ ਨਾਲ ਤਿੰਨ ਰਾਜਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਸੈਨਿਕ ਸਕੂਲ ਖੁੱਲਣ ਸਬੰਧੀ ਆ ਰਹਿਆ ਦਿੱਕਤਾ ਨੂੰ ਦੂਰ ਕਰਨ ਦੀ ਗੱਲ ਕਹੀ ਗਈ।