ਆਰਥਿਕਤਾ ਹੋਰ ਪੰਜਾਬ

ਸਟਾਰਟਅਪ ਪੰਜਾਬ ਨੇ ਨਵੇਂ ਉਦਮਾਂ ਨੂੰ ਸੀਡ ਫੰਡਿੰਗ ਦਿੱਤੀ, ਉਦਯੋਗ ਮੰਤਰੀ ਨੇ ਨਵੇਂ ਸਟਾਰਟ ਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪੇ

ਸਟਾਰਟਅਪ ਪੰਜਾਬ ਨੇ ਨਵੇਂ ਉਦਮਾਂ ਨੂੰ ਸੀਡ ਫੰਡਿੰਗ ਦਿੱਤੀ, ਉਦਯੋਗ ਮੰਤਰੀ ਨੇ ਨਵੇਂ ਸਟਾਰਟ ਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪੇ
  • PublishedAugust 17, 2021

 ਚੰਡੀਗੜ੍ਹ, 17 ਅਗਸਤ: ਪੰਜਾਬ ਸਰਕਾਰ ਸਟਾਰਟਅਪ ਪੰਜਾਬ ਸੈੱਲ ਰਾਹੀਂ ਵੱਖ -ਵੱਖ ਕਦਮਾਂ ਜਿਵੇਂ ਵਰਕਸ਼ਾਪ, ਬੂਟ ਕੈਂਪ ਲਗਾ ਕੇ ਅਤੇ ਭਾਈਵਾਲੀ ਜ਼ਰੀਏ ਪੰਜਾਬ ਦੇ ਉੱਦਮੀ ਮਾਹੌਲ ਨੂੰ ਹੁਲਾਰਾ ਦੇਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਹ ਜਾਣਕਾਰੀ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਉਦਯੋਗ ਭਵਨ, ਚੰਡੀਗੜ੍ਹ ਵਿਖੇ ਸਟਾਰਟਅਪ ਪੰਜਾਬ ਵੱਲੋਂ ਆਯੋਜਿਤ ਸਮਾਰੋਹ ਵਿੱਚ ਸਟਾਰਟਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪਦਿਆਂ ਦਿੱਤੀ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉੱਦਮੀਆਂ ਨੂੰ ਉਤਸ਼ਾਹਤ ਕਰਨ ਲਈ, ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ (ਆਈਬੀਡੀਪੀ), 2017 ਤਹਿਤ ਵੱਖ-ਵੱਖ ਵਿੱਤੀ ਪ੍ਰੋਤਸਾਹਨ ਜਿਵੇਂ ਸੀਡ ਫੰਡਿੰਗ, ਵਿਆਜ ਸਬਸਿਡੀ, ਲੀਜ਼ ਰੈਂਟਲ ਸਬਸਿਡੀ ਦਿੰਦੀ ਹੈ। ਐਮਐਸਐਮਈ ਯੂਨਿਟਾਂ ਲਈ ਉਪਲਬਧ ਪ੍ਰੋਤਸਾਹਨ ਆਈਬੀਡੀਪੀ 2017 ਦੇ ਅਨੁਸਾਰ ਸਟਾਰਟਅਪ ਯੂਨਿਟਾਂ ਲਈ ਵੀ ਉਪਲਬਧ ਹਨ।

ਅਰੋੜਾ ਨੇ ਦੱਸਿਆ ਕਿ 30 ਜੁਲਾਈ 2021 ਨੂੰ ਰਾਜ ਪੱਧਰੀ ਕਮੇਟੀ ਦੁਆਰਾ ਨਿਰਧਾਰਤ ਮੁਲਾਂਕਣ ਪ੍ਰਕਿਰਿਆ ਕੀਤੇ ਜਾਣ ਉਪਰੰਤ ਪਹਿਲੀ ਵਾਰ ਚਾਰ ਸਟਾਰਟਅਪਸ ਨੂੰ 3 ਲੱਖ ਰੁਪਏ ਦੇ ਸੀਡ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੋਹਾਲੀ ਤੋਂ ਮੈਸਰਜ਼ ਗ੍ਰੇਨਪੈਡ ਪ੍ਰਾਈਵੇਟ ਲਿਮਟਿਡ, ਲੁਧਿਆਣਾ ਤੋਂ ਮੈਸਰਜ਼ ਯੇਜੀਐਕਸ ਸਾਇੰਸਜ਼ ਪ੍ਰਾਈਵੇਟ ਲਿਮਟਿਡ, ਸੰਗਰੂਰ ਤੋਂ ਮੈਸਰਜ਼ ਅਰਥ ਨੈਚੁਰਲਜ਼ ਅਤੇ ਲੁਧਿਆਣਾ ਤੋਂ ਮੈਸਰਜ਼ ਬਲੈਕ ਆਈ ਟੈਕਨਾਲਾਜਿਸ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।

ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਉੱਦਮੀਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਟਾਰਟਅਪ ਪੰਜਾਬ ਸੈੱਲ ਰਾਹੀਂ ਸਲਾਹਕਾਰ, ਵਿੱਤੀ ਸਹਾਇਤਾ, ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਪੋਰਟ ਆਦਿ ਪ੍ਰਦਾਨ ਕਰਕੇ ਸੂਬੇ ਦੇ ਸਟਾਰਟਅਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਸ੍ਰੀ ਹੁਸਨ ਲਾਲ, ਪ੍ਰਮੁੱਖ ਸਕੱਤਰ, ਉਦਯੋਗ ਅਤੇ ਵਣਜ, ਆਈਟੀ ਅਤੇ ਆਈਪੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਉਦਮੀਆਂ ਨੂੰ ਰਜਿਸਟ੍ਰੇਸ਼ਨ ਅਤੇ ਸੀਡ ਫੰਡਿੰਗ ਲਈ ਵੀ ਸਟਾਰਟਅਪ ਪੰਜਾਬ ਕੋਲ ਆਨਲਾਈਨ ਅਪਲਾਈ ਕਰਨਾ ਚਾਹੀਦਾ ਹੈ। ਐਗਰੀਟੇਕ, ਕਲੀਨਟੈਕ, ਫੂਡ ਪ੍ਰੋਸੈਸਿੰਗ ਅਤੇ ਪੀਣ ਵਾਲੇ ਪਦਾਰਥ, ਆਈਟੀ/ਆਈਟੀਈਐਸ, ਈਐਸਡੀਐਮ, ਹੈਲਥਕੇਅਰ, ਵੇਸਟ ਮੈਨੇਜਮੈਂਟ ਆਦਿ ਵਰਗੇ ਵੱਖ-ਵੱਖ ਖੇਤਰਾਂ ਤੋਂ ਵੀਹ ਸਟਾਰਟਅਪਸ ਪਹਿਲਾਂ ਹੀ ਸਟਾਰਟਅਪ ਪੰਜਾਬ ਨਾਲ ਰਜਿਸਟਰਡ ਹਨ। ਉਨ੍ਹਾਂ ਦੱਸਿਆ ਕਿ ਵੱਖ -ਵੱਖ ਨੋਡਲ ਏਜੰਸੀਆਂ ਵੱਲੋਂ ਅਰਜ਼ੀਆਂ ਦੇ ਮੁਲਾਂਕਣ ਲਈ ਇੱਕ ਆਨਲਾਈਨ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ ਹੈ ਜਿਸ ਵਿੱਚ ਭਾਰਤ ਦੇ ਪ੍ਰਤਿਸ਼ਠ ਸੰਸਥਾਨ ਜਿਵੇਂ ਆਈਆਈਟੀ ਰੋਪੜ, ਆਈਐਸਬੀ ਮੋਹਾਲੀ, ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਸਾਫਟਵੇਅਰ ਟੈਕਨਾਲੌਜੀ ਪਾਰਕਸ ਆਫ਼ ਇੰਡੀਆ ਮੋਹਾਲੀ, ਇੰਸਟੀਚਿਊਟ ਆਫ਼ ਨੈਨੋ ਸਾਇੰਸ ਅਤੇ ਟੈਕਨਾਲੌਜੀ ਮੋਹਾਲੀ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ, ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਟ ਆਦਿ ਸ਼ਾਮਲ ਹਨ।

ਉਦਯੋਗ ਅਤੇ ਵਣਜ ਦੇ ਡਾਇਰੈਕਟਰ, ਸ੍ਰੀ ਸਿਬਿਨ ਸੀ. ਜੋ ਕਿ ਸਟੇਟ ਸਟਾਰਟਅਪ ਨੋਡਲ ਅਫ਼ਸਰ ਵੀ ਹਨ, ਨੇ ਸਟਾਰਟਅਪਸ ਨੂੰ ਹਰ ਸੰਭਵ ਸਮਰਥਨ ਦੇਣ ਲਈ ਸਟਾਰਟਅਪ ਪੰਜਾਬ ਸੈੱਲ ਦੀਆਂ ਕੁਝ ਪਹਿਲਕਦਮੀਆਂ ਸਾਂਝੀਆਂ ਕੀਤੀਆਂ।

Written By
The Punjab Wire