ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਵੈਟਰਨਰੀ ਇੰਸਪੈਕਟਰ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਹੁਣ ਮਿਤੀ 21.08.2021 ਨੂੰ ਲਈ ਜਾਵੇਗੀ: ਰਮਨ ਬਹਿਲ

ਵੈਟਰਨਰੀ ਇੰਸਪੈਕਟਰ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਹੁਣ ਮਿਤੀ 21.08.2021 ਨੂੰ ਲਈ ਜਾਵੇਗੀ: ਰਮਨ ਬਹਿਲ
  • PublishedAugust 13, 2021

ਚੰਡੀਗੜ੍ਹ, 13 ਅਗਸਤ:  ਵੈਟਰਨਰੀ ਇੰਸਪੈਕਟਰ ਦੀਆਂ 866 ਖਾਲੀ ਆਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਮਿਤੀ 22.08.2021 ਦੀ ਬਜਾਏ ਹੁਣ ਮਿਤੀ 21.08.2021 ਨੂੰ ਹੋਵੇਗੀ।  ਇਸ ਸਬੰਧੀ ਬੋਰਡ ਦੇ ਚੇਅਰਮੈਨ  ਰਮਨ ਬਹਿਲ ਵੱਲੋਂ ਦੱਸਿਆ ਗਿਆ ਹੈ ਕਿ ਇਸਤਿਹਾਰ ਨੰ: 14 ਆਫ 2021 ਰਾਹੀਂ ਵੈਟਰਨਰੀ ਇੰਸਪੈਕਟਰ ਦੀਆਂ 866 ਆਸਾਮੀਆਂ ਭਰਨ ਲਈ ਮਿਤੀ 22.08.2021 ਨੂੰ ਲਿਖਤੀ ਪ੍ਰੀਖਿਆ ਲਈ ਜਾਣੀ ਸੀ, ਪ੍ਰੰਤੂ ਕੁੱਝ ਤਕਨੀਕੀ/ਪ੍ਰਬੰਧਕੀ ਕਾਰਨਾਂ ਕਰਕੇ ਇਹ ਪ੍ਰੀਖਿਆ ਨੂੰ ਹੁਣ ਮਿਤੀ 21.08.2021 ਨੂੰ ਹੋਵੇਗੀ। ਇਸ ਭਰਤੀ ਸਬੰਧੀ ਸਮੁੱਚੀ ਜਾਣਕਾਰੀ/ਨੋਟਿਸ ਅਤੇ ਸੰਪਰਕ ਲਈ ਫੋਨ ਨੰ:/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਤੇ ਉਪਲੱਬਧ ਹਨ। ਸ੍ਰੀ ਬਹਿਲ ਨੇ ਅੱਗੇ ਦੱਸਿਆ ਕਿ ਜਿਹਨਾਂ ਆਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਪਹਿਲਾਂ ਹੀ ਲਈਆਂ ਜਾ ਚੁੱਕੀਆਂ ਹਨ, ਜਿਵੇਂ ਕਿ ਮੱਛੀ ਪਾਲਣ ਅਫਸਰ, ਕਲਰਕ ਲੀਗਲ ਦੇ ਉਮੀਦਵਾਰਾਂ ਦੀ ਬੋਰਡ ਵੱਲੋਂ ਕੌਂਸਲਿੰਗ ਕੀਤੀ ਜਾ ਚੁੱਕੀ ਹੈ ਅਤੇ ਅਤੇ ਸਕੂਲ ਲਾਇਬਰੇਰੀਅਨ ਦੇ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 11 ਅਗਸਤ ਤੋਂ 18 ਅਗਸਤ ਤੱਕ ਕੀਤੀ ਜਾ ਰਹੀਂ ਹੈ। ਕੌਂਸਲਿੰਗ ਦੌਰਾਨ ਵਿਦਿਅਕ/ਤਕਨੀਕੀ ਯੋਗਤਾ ਰੱਖਣ ਵਾਲੇ ਯੋਗ ਉਮੀਦਵਾਰਾਂ ਦੇ ਨਾਵਾਂ ਦੀਆਂ ਸਿਫਾਰਸ਼ਾਂ ਸਬੰਧਤ ਵਿਭਾਗਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਜਲਦੀ ਹੀ ਭੇਜ ਦਿੱਤੀਆ ਜਾਣਗੀਆਂ।

Written By
The Punjab Wire