ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮਿਲਿਆ ਹੈਂਡ ਗਰਨੇਡ, ਜਾਂਚ ਵਿਚ ਜੁਟੀ ਪੁਲਿਸ

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮਿਲਿਆ ਹੈਂਡ ਗਰਨੇਡ, ਜਾਂਚ ਵਿਚ ਜੁਟੀ ਪੁਲਿਸ
  • PublishedAugust 13, 2021

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ‘ਚ ਸ਼ੁੱਕਰਵਾਰ ਸਵੇਰੇ ਇਕ ਹੈਂਡ ਗਰਨੇਡ ਬਰਾਮਦ ਹੋਇਆ ਹੈ। ਹੈਂਡ ਗਰਨੇਡ ਮਿਲਣ ਦੀ ਸੂਚਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਮੌਕੇ ‘ਤੇ ਪੁਲਿਸ ਪਹੁੰਚ ਚੁੱਕੀ ਹੈ। ਮੌਕੇ ‘ਤੇ ਪੁੱਜੇ ਬੰਬ ਰੋਕੂ ਦਸਤੇ ਵੱਲੋਂ ਹੈਂਡ ਗਰਨੇਡ ਨੂੰ ਜਾਂਚ ਤੋਂ ਬਾਅਦ ਨਕਾਰਾ ਕਰਨ ਵੇਲੇ ਜ਼ੋਰਦਾਰ ਧਮਾਕਾ ਹੋਇਆ। ਇਸ ਤਰ੍ਹਾਂ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਇਸ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਦੱਸ ਦੇਈਏ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਧੇਰੇ ਸਾਵਧਾਨੀ ਵਰਤ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ (Punjab Police) ਨੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਡਾਲੇਕੇ ‘ਚ ਟਿਫਿਨ ਬੰਬ ਬਰਾਮਦ ਕੀਤਾ ਸੀ। ਇਹ ਬੰਬ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਬੰਬ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਡੀਜੀਪੀ ਦਿਨਕਰ ਗੁਪਤਾ (DGP Dinkar Gupta) ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਸੀ ਕਿ ਇਸ ‘ਚ ਦੋ ਕਿੱਲੋ RDX ਸੀ ਤੇ ਇਸ ‘ਚ ਸਵਿੱਚ ਮੈਕੇਨਿਜ਼ਮ ਵਾਲਾ ਟਾਈਮ ਬੰਬ ਸੀ। ਇਸ ‘ਚ ਸਪ੍ਰਿੰਗ ਮੇਕੇਨਿਜ਼ਮ, ਮੈਗਨੈਟਿਕ ਤੇ 3 ਡੈਟੋਨੇਟਰ ਵੀ ਮਿਲੇ ਸਨ। ਸੰਭਾਵਨਾ ਪ੍ਰਗਟਾਈ ਗਈ ਸੀ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸੰਗਠਨ ਕਿਸੇ ਵੱਡੇ ਅੱਤਵਾਦੀ ਸੰਗਠਨ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹਨ।

Written By
The Punjab Wire