ਜਲੰਧਰ, 3 ਅਗਸਤ: ਮਹਾਂਮਾਰੀ ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਲੱਖਾਂ ਵਿਦਿਆਰਥੀ ਅਤੇ ਵਰਕ ਪਰਮਿਟ ’ਤੇ ਵਿਦੇਸ਼ਾਂ ਵਿਚ ਕੰਮ ਕਰਨ ਦੀ ਚਾਹ ਰੱਖਣ ਵਾਲੇ ਲੋਕ ਲੱਖਾਂ ਰੁਪਏ ਖਰਚ ਕਰਕੇ ਵੀ ਭਾਰਤ ਤੋਂ ਹੋਰ ਦੇਸ਼ਾਂ ਵਿੱਚ ਨਾ ਜਾ ਸਕੇ। ਇਸੇ ਤਰ੍ਹਾਂ ਹੀ ਜਲ਼ੰਧਰ ਵਿਖੇ ਗੁਰੂਦੁਆਰਾ ਤੱਲ੍ਵਣ ਸਾਹਿਬ ਵਿਖੇ ਮੱਥਾ ਟੇਕਣ ਆਏ ਅਜੇ ਸੈਣੀ ਸਪੁੱਤਰ ਰਾਮ ਪ੍ਰਸ਼ਾਦ ਸੈਣੀ ਬਟੂਆ ਗੁੰਮ ਹੋਣ ਕਾਰਨ ਵਿਦੇਸ਼ ਨਹੀਂ ਜਾ ਸਕੇ।
ਪਿਛਲੇ ਪੰਦਰਾਂ ਸਾਲਾਂ ਤੋਂ ਗਰੀਸ ਦੇਸ਼ ਵਿਚ ਵਰਕ ਪਰਮਿਟ ’ਤੇ ਕੰਮ ਕਰ ਰਹੇ ਰੋਪੜ ਸ਼ਹਿਰ ਦੇ ਵਸਨੀਕ ਅਜੇ ਸੈਣੀ ੇ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਆਏ ਤੇ ਵਿਦੇਸ਼ੀ ਊੜਾਨਾਂ ਬੰਦ ਹੋਣ ਕਾਰਣ ਮੁੜ ਆਪਣੇ ਰੋਟੀ-ਰੋਜ਼ੀ ਲਈ ਵਿਦੇਸ਼ ਨਹੀਂ ਜਾ ਸਕੇ। ਅਜੇ ਸੈਣੀ ਨੇ ਦੱਸਿਆ ਜਦੋਂ ਗਰੀਸ ਲਈ ਊੜਾਨਾਂ ਸ਼ੁਰੂ ਹੋਇਆ ਤਾਂ ਉਹ ਮੱਥਾ ਟੇਕਣ ਲਈ 20 ਜੂਨ ਨੂੰ ਗੁਰੂਦੁਆਰਾ ਤੱਲ੍ਹਣ ਸਾਹਿਬ, ਜਲੰਧਰ ਵਿਖੇ ਆਏ ਜਿਥੇ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਜਿਸ ਵਿੱਚ ਉਨ੍ਹਾਂ ਦਾ ਵਰਕ ਪਰਮਿਟ ਸਮੇਤ ਕਈ ਹੋਰ ਜਰੂਰੀ ਦਸਤਾਵੇਜ ਵੀ ਸਨ। ਉਨ੍ਹਾਂ ਦਸਿਆਂ ਕਿ ਬਟੂਏ ਵਿਚ ਉਨ੍ਹਾਂ ਦਾ ਕੋਈ ਸੰਪਰਕ ਨੰਬਰ ਵੀ ਨਹੀਂ ਸੀ ਜਿਸ ਕਰਕੇ ਸ਼ਾਇਦ ਉਨਾਂ ਨਾਲ ਸੰਪਰਕ ਵੀ ਨਹੀਂ ਕੀਤਾ ਜਾ ਸਕਦਾ ਸੀ।
ਅਜੇ ਸੈਣੀ ਨੇ ਅਪੀਲ ਕਰਦਿਆਂ ਕਿਹਾ ਕਿਸੇ ਨੂੰ ਵੀ ਉਨ੍ਹਾਂ ਦੇ ਦਸਤਾਵੇਜ ਮਿਲੇ ਹੋਣ ਤਾਂ ਉਹ 99153-96587 ਸੰਪਰਕ ਕਰਕੇ ਵਾਪਸ ਕਰ ਦਿੱਤੇ ਜਾਣ ਤਾਂ ਜੋ ਉਹ ਮੁੜ ਗਰੀਸ ਜਾ ਕੇ ਆਪਣੇ ਕੰਮਕਾਜ ਨੂੰ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਉਨ੍ਹਾਂ ਵਲੋਂ ਕਈ ਵਾਰ ਗਰੀਸ ਦੀ ਅੰਬੈਸੀ ਵਿਖੇ ਪਹੁੰਚ ਕਰਕੇ ਮੁੜ ਪਰਮਿਟ ਜਾਰੀ ਕਰਨ ਲਈ ਬੇਨਤੀ ਕੀਤੀ ਗਈ ਪਰ ਮਹਾਂਮਾਰੀ ਸਦਕਾ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਸਨ।