ਹੋਰ ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਵਾਸੀ ਸਮਾਜ ਸੇਵੀ ਤੇ ਖੂਨਦਾਨੀ ਜਸਬੀਰ ਸਿੰਘ ਨੇ ਖੂਨਦਾਨ ਕੀਤਾ

ਗੁਰਦਾਸਪੁਰ ਵਾਸੀ ਸਮਾਜ ਸੇਵੀ ਤੇ ਖੂਨਦਾਨੀ ਜਸਬੀਰ ਸਿੰਘ ਨੇ ਖੂਨਦਾਨ ਕੀਤਾ
  • PublishedAugust 3, 2021

ਗੁਰਦਾਸਪੁਰ, 3 ਅਗਸਤ (ਮੰਨਨ ਸੈਣੀ)। ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਜਸਬੀਰ ਸਿੰਘ ਲੋੜਵੰਦ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਖੂਨਦਨਾ ਕਰਕੇ ਪੰੁਨ ਕਮਾ ਰਿਹਾ ਹੈ। ਜਸਬੀਰ ਨੇ ਦੱਸਿਆ ਕਿ ਉਹ ਜਿਥੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕਾਂ ਨੂੰ ਮੁਫਤ ਪੌਦੇ ਵੰਡਦਾ ਹੈ ਉਸਦੇ ਨਾਲ ਖੂਨਦਾਨ ਕਰਕੇ ਵੀ ਲੋੜਵੰਦ ਲੋਕਾਂ ਦੀ ਮਦਦ ਕਰ ਰਿਹਾ ਹੈ। ਜਸਬੀਰ ਸਿੰਘ ਜਿਸ ਦੀ ਉਮਰ ਕਰੀਬ 70 ਸਾਲ ਹੈ ਨੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ, ਸ੍ਰੀ ਅੰਮਿ੍ਰਤਸਰ ਵਿਖੇ ਜਾ ਕੇ ਖੂਨਦਾਨ ਕੀਤਾ।

ਖੂਨਾਦਨੀ ਅਤੇ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪੜ੍ਹਨ ਸਮੇਂ ਤੋਂ ਹੀ ਖੂਨਦਾਨ ਕਰ ਰਿਹਾ ਹੈ ਅਤੇ ਕਰੀਬ 1991 ਤੋਂ ਲੋਕਾਂ ਨੂੰ ਆਪਣੀ ਨਰਸਰੀ ਵਿਚ ਬੂਟੇ ਤਿਆਰ ਕਰਕੇ ਵੰਡ ਰਿਹਾ ਹੈ। ਮੋਸਮੀ ਅਤੇ ਮੈਡੀਸਨ ਪੌਦੇ ਉਸ ਵਲੋਂ ਲੋਕਾਂ ਨੂੰ ਦਿੱਤੇ ਜਾਂਦੇ ਹਨ। ਪੌਦਿਆਂ ਵਿਚ ਤੁਲਸੀ, ਨਿਆਜਬੋਜ, ਕੁਆਰ ਗੰਧਲ, ਨਿੰਮ, ਅਰਜਨ ਖਾਲ, ਕਰੀ ਪੱਤਾ ਤੇ ਕਨੇਰ ਆਦਿ ਸ਼ਾਮਿਲ ਹਨ। ਉਨਾਂ ਦਾ ਕਹਿਣਾ ਹੈ ਕਿ ਉਹ ਘਰਾਂ ਵਿਚ ਤੇ ਖਾਸਕਰਕੇ ਗਮਲਿਆਂ ਵਿਚ ਲੱਗਣ ਵਾਲੇ ਬੂਟੇ ਲੋਕਾਂ ਨੂੰ ਵੰਡਦੇ ਹਨ।

ਉਨਾਂ ਕਿਹਾ ਕਿ ਸਾਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਅਤੇ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤੇ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਵੱਧ ਤੋਂ ਵੱਧ ਪੌਦੇ ਲਗਾਈਏ ਤੇ ਉਨਾਂ ਦੀ ਸੰਭਾਲ ਕਰੀਏ।

Written By
The Punjab Wire