Close

Recent Posts

ਹੋਰ ਪੰਜਾਬ

ਘੱਟ ਲਾਗਤ ਦੀ ਅਧਿਅਪਨ ਸਮੱਗਰੀ ਨਾਲ ਵਿਗਿਆਨ ਦੇ ਸੰਚਾਰ ਤੇ ਜ਼ੋਰ

ਘੱਟ ਲਾਗਤ ਦੀ ਅਧਿਅਪਨ ਸਮੱਗਰੀ ਨਾਲ ਵਿਗਿਆਨ ਦੇ ਸੰਚਾਰ ਤੇ ਜ਼ੋਰ
  • PublishedJuly 31, 2021

ਸਾਇੰਸ ਸਿਟੀ ਵਲੋਂ ਘੱਟ ਲਾਗਤ ਵਾਲੀ ਅਧਿਅਪਨ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਦੇਣ ਹਿੱਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਅਪਕਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ

ਅੱਜ ਦੇ ਯੁੱਗ ਵਿਚ ਘੱਟ ਲਾਗਤ ਵਾਲੀ ਅਧਿਅਪਨ ਸਮੱਗਰੀ ਵਿਗਿਆਨ ਦੇ ਸੰਚਾਰ ਲਈ ਇਕ ਪ੍ਰਭਾਵਸ਼ਾਲੀ ਔਜ਼ਾਰ ਹੈ। ਇਸ ਨਾਲ ਵਿਗਿਆਨ ਦੇ ਗੁੰਝਲਦਾਰ ਸਿਧਾਂਤਾ ਨੂੰ ਸੌਖਿਆ ਅਤੇ ਰੌਚਕ ਬਣਾ ਕੇ ਅਸਾਨੀ ਨਾਲ ਸਕੂਲੀ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ। ਇਸ ਸਬੰਧ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਐਨ.ਸੀ.ਐਸ.ਟੀ.ਸੀ. ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ 26 ਤੋਂ 31 ਜੁਲਾਈ 2021 ਤੱਕ ਘੱਟ ਲਾਗਤ ਵਾਲੀ ਅਧਿਅਪਨ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਦੇਣ ਹਿੱਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਅਪਕਾਂ ਦੀਆਂ 4 ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ । ਵਰਕਸ਼ਾਪਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਵਿਗਿਆਨ ਦੇ ਅਧਿਅਪਨ ਨਾਲ ਸਬੰਧਤ 120 ਤੋਂ ਵੱਧ ਅਧਿਅਪਕ ਨੇ ਹਿੱਸਾ ਲਿਆ।

ਵਰਕਸ਼ਾਪ ਦੇ ਆਖਰੀ ਸੈਸ਼ਨ ਦੌਰਾਨ ਹਾਜ਼ਰ ਅਧਿਅਪਕਾਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਕਲਾਸ ਰੂਮ ਅਧਿਆਪਨ ਨੂੰ ਘੱਟ ਲਾਤਗਤ ਵਾਲੀਆਂ ਅਧਿਅਪਨ ਕਿੱਟਾਂ ਦੀ ਵਰਤੋਂ ਨਾਲ ਰੌਚਕ ਅਤੇ ਅਨੰਦਮਾਈ ਬਣਾ ਕੇ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਜ਼ੋਸ਼ ਤੇ ਦਿਲਚਸਪੀ ਪੈਦਾ ਕਰਨਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਘੱਟ ਲਾਗਤ ਸਮੱਗਰੀ ਨਾਲ ਤਿਆਰ ਕੀਤੀਆਂ ਜਾਂਦੀਆਂ ਅਧਿਅਪਨ ਕਿੱਟਾਂ ਵਿਦਿਆਰਥੀਆਂ ਨੂੰ ਤੇਜੀ ਨਾਲ ਸਿਖਣਾਉਣ, ਵਿਸ਼ੇ ਨੂੰ ਰੌਚਕ ਬਣਾਉਣ ਲਈ ਅਧਿਆਪਕਾਂ ਵਲੋਂ ਆਪਣੇ ਹੱਥੀ ਕੰਮ ਕਰਕੇ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਵਿਗਿਆਨ ਦੇ ਸੰਚਾਰ ਲਈ ਅਜਿਹੇ ਢੰਗ—ਤਰੀਕਿਆਂ ਰਾਹੀਂ ਕਰਵਾਈ ਜਾਂਦੀ ਪੜਾਈ ਭਾਵ ਹੱਥੀ ਕਿਰਿਆਵਾਂ ਨਾਲ ਸਮਝਾਏ ਜਾਂਦੇ ਵਿਗਿਆਨਕ ਸਿਧਾਂਤ 90 ਫ਼ੀਸਦ ਤੱਕ ਵਿਦਿਆਰਥੀਆਂ ਨੂੰ ਯਾਦ ਰਹਿੰਦੇ ਹਨ।

ਇਸ ਮੌਕੇ ਯਮਨਾ ਨਗਰ ਤੋਂ ਦਰਸ਼ਨ ਲਾਲ ਬਵੇਜਾ, ਨਵੀਂ ਦਿੱਲੀ ਤੋਂ ਸੰਜੇ ਕਪੂਰ ਅਤੇ ਰੋਹਤਕ ਤੋਂ ਰਣ ਸਿੰਘ ਆਦਿ ਮਹਿਰਾਂ ਨੇ ਵੱਖ—ਵੱਖ ਸੈਸ਼ਨਾਂ ਰਾਹੀਂ ਅਧਿਅਪਕਾ ਨੂੰ ਘੱਟ ਲਾਗਤ ਵਾਲੇ ਸਧਾਨਾਂ ਨਾਲ ਵਿਦਿਆਰਥੀਆਂ ਨੂੰ ਕਲਾਸ ਵਿਚ ਕਿਵੇਂ ਦਿਲਚਸਪ ਢੰਗ ਨਾਲ ਪੜਾਇਆ ਜਾ ਸਕਦਾ ਬਾਰੇ ਸਿਖਲਾਈ ਦਿੱਤੀ ।

ਵਰਕਸ਼ਾਪਾਂ ਦੌਰਾਨ ਜਿੱਥੇ ਆਧਿਅਪਕਾ ਨੂੰ ਘੱਟ ਲਾਗਤ ਅਧਿਅਪਨ ਸਮੱਗਰੀ ਤਿਆਰ ਕਰਨ ਬਾਰੇ ਟਰੇਨਿੰਗ ਦਿੱਤੀ ਗਈ , ਉੰਥੇ ਨਾਲ ਹੀ ਇਹਨਾਂ ਤੱਥਾਂ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਕਲਾਸਾਂ ਵਿਚ ਇਸ ਘੱਟ ਖਰਚੀਲੇ ਮਧਿਆਮ ਰਾਹੀਂ ਸੋਖੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਦਿਲਚਸਪੀ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਇਸ ਮੌਕੇ ਅਧਿਅਪਕਾਂ ਵਲੋਂ ਘੱਟ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਅਧਿਅਪਨ ਕਿੱਟਾਂ ਦੀ ਸ਼ਾਲਘਾ ਵੀ ਕੀਤੀ ਗਈ।
ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮੁਨੀਸ਼ ਸੋਇਨ ਨੇ ਆਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਘੱਟ ਲਾਗਤ ਦੀ ਅਧਿਅਪਨ ਸਮੱਗਰੀ ਨੂੰ ਕਲਾਸਰੂਮ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਦ੍ਰਿਸ਼ਟੀਗਤ ਅਤੇ ਅਕਰਸ਼ਕ ਤਜਰਬੇ ਕਰਵਾਉਂਦੇ ਹਨ।

Written By
The Punjab Wire