Close

Recent Posts

ਹੋਰ ਗੁਰਦਾਸਪੁਰ ਪੰਜਾਬ

ਭਰਤੀ ਕੀਤੇ ਜੇਈਜ਼ ਨੂੰ ਬਿਜਲੀ ਪ੍ਰਨਾਲੀ ਸੰਬੰਧੀ ਲੋੜੀਂਦੀ ਟੇ੍ਨਿੰਗ ਹਰ ਹਾਲਤ ‘ਚ ਦੇਣੀਂ ਜਰੂਰੀ,ਪਾਏਦਾਰ ਟ੍ਰੇਨਿੰਗ ਬਿਨਾਂ ਦੁਰਘਟਨਾਵਾਂ ਦੇ ਹੁੰਦੇ ਨੇ ਸ਼ਿਕਾਰ- ਨਾਨੋਵਾਲਿਆ

ਭਰਤੀ ਕੀਤੇ ਜੇਈਜ਼ ਨੂੰ ਬਿਜਲੀ ਪ੍ਰਨਾਲੀ ਸੰਬੰਧੀ ਲੋੜੀਂਦੀ ਟੇ੍ਨਿੰਗ ਹਰ ਹਾਲਤ ‘ਚ ਦੇਣੀਂ ਜਰੂਰੀ,ਪਾਏਦਾਰ ਟ੍ਰੇਨਿੰਗ ਬਿਨਾਂ ਦੁਰਘਟਨਾਵਾਂ ਦੇ ਹੁੰਦੇ ਨੇ ਸ਼ਿਕਾਰ- ਨਾਨੋਵਾਲਿਆ
  • PublishedJune 22, 2021

ਗੁਰਦਾਸਪੁਰ, 22 ਜੂਨ (ਮੰਨਨ ਸੈਣੀ)। ਪੰਜ਼ਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਬੀਤੇ ਦਿਨੀਂ ਥੋੜੀ੍ ਜਿਹੀ ਗਿਣਤੀ ‘ਚ ਭਰਤੀ ਕੀਤੇ ਗਏ 3 ਸਾਲਾ ਪੋ੍ਬੇਸ਼ਨ ਜੂਨੀਅਰ ਇੰਜ਼ੀਨੀਅਰਾਂ ਨੂੰ ਕੋਈ ਖਾਸ ਟੇ੍ਨਿੰਗ ਦੇਣ ਦੀ ਬਜ਼ਾਏ ਸਿੱਧੇ ਹੀ 11ਕੇਵੀ ਦੇ 2-3 ਫੀਡਰਾਂ ਦਾ ਚਾਰਜ ਅਤੇ ਬਾਕੀ ਸੰਬੰਧਤ ਸਾਰਾ ਕੰਮ ਪੂਰਾ ਕਰਨ ਪਰ ਤਨਖਾਹ ਕੇਵਲ 11000 ਰੁਪਏ ਮਿਲਣ ਕਾਰਨ ਉਨਾ੍ਂ ਅੰਦਰ ਭਾਰੀ ਨਿਰਾਸਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਬਿਜ਼ਲੀ ਦੀਆਂ ਲਾਈਨਾਂ ਦੀ ਪਾਏਦਾਰ ਟੇ੍ਨਿੰਗ ਬਿਨਾ ਨਵੇਂ ਪ੍ਰੋਬੇਸ਼ਨ ਜੇਈਜ਼ ਕੰਮ ਕਰਦਿਆਂ ਕਈ ਤਰਾ੍ਂ ਦੀਆਂ ਦੁਰਘਟਨਾਵਾਂ ਦੇ ਸਿਕਾਰ ਬਣ ਜਾਂਦੇ ਹਨ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੌਂਸਲ ਆਫ ਜੂਨੀਅਰ ਇੰਜ਼ੀਨੀਰਜ਼ ਦੇ ਸਾਬਕਾ ਪ੍ਰਧਾਨ ਇੰਜ਼ੀ:ਜੋਗਿੰਦਰ ਸਿੰਘ ਨਾਨੋਵਾਲੀਆ ਨੇ ਕਿਹਾ ਕਿ ਇਨਾ੍ਂ ਨਵੇਂ ਭਰਤੀ ਕੀਤੇ ਗਏ ਜੇਈਜ਼ ਨੂੰ ਬਕਾਇਦਾ ਤੌਰ ‘ਤੇ ਬਿਜ਼ਲੀ ਪ੍ਰਣਾਲੀ ਸੰਬੰਧੀ ਲੋੜੀਂਦੀ ਟੇ੍ਨਿੰਗ ਹਰ ਹਾਲਤ ‘ਚ ਦੇਣੀਂ ਚਾਹੀਦੀ ਹੈ। ਵੈਸੇ ਵੀ ਪੋ੍ਬੇਸ਼ਨ ਸਮਾਂ ਪੂਰਾ ਹੋਣ ਤੋਂ ਬਾਦ ਹੀ ਉਨਾ੍ਂ ਨੂੰ ਬਿਜ਼ਲੀ ਦੀਆਂ ਲਾਈਨਾਂ ਦਾ ਅਜਾਦਾਨਾਂ ਤੌਰ ‘ਤੇ ਚਾਰਜ ਦੇਣਾਂ ਬਣਦਾ ਹੈ। ਉਨਾ੍ਂ ਹੋਰ ਕਿਹਾ ਕਿ ਬਿਜ਼ਲੀ ਕਾਰਪੋਰੇਸ਼ਨ ਅੰਦਰ ਵੱਖ ਵੱਖ ਸੇ੍ੱਣੀ ਦੀਆਂ 30,000 ਤੋਂ ਵੀ ਕਿਤੇ ਵੱਧ ਅਸਾਮੀਂਆਂ ਖਾਲੀ ਪਈਆਂ ਹੋਣ ਕਾਰਨ ਪੰਜ਼ਾਬ ਦੇ ਲੋਕਾਂ ਨੂੰ ਨਿਰਵਿਘਨ ਬਿਜ਼ਲੀ ਸਪਲਾਈ ਨਹੀਂ ਮਿਲ ਰਹੀ।

ਇੰਜ਼ੀ ਨਾਨੋਵਾਲੀਆ ਨੇ ਕਿਹਾ ਕਿ ਪੰਜ਼ਾਬ ਅੰਦਰ 15 ਲੱਖ ਦੇ ਕਰੀਬ ਟਿਊਬਵੈਲਾਂ ਅਤੇ 12800 ਦੇ ਕਰੀਬ ਪਿੰਡਾਂ ਤੋਂ ਇਲਾਵਾ ਸ਼ਹਿਰਾਂ ਦੇ ਲੋਕਾਂ ਦੀ ਬਿਜ਼ਲੀ ਦੀ ਹਾਲਤ ਬੇਹੱਦ ਬਦਤਰ ਬਣੀਂ ਪਈ ਹੈ। ਪਰ ਚੇਅਰਮੈਨ ਪਾਵਰ ਕਾਰਪੋਰੇਸ਼ਨ ਨੂੰ ਇਨਾ੍ਂ ਹਾਲਾਤਾਂ ਦੀ ਉੱਕੀ ਚਿੰਤਾ ਨਹੀਂ ਹੈ। ਉਹਨਾਂ ਆਰੋਪ ਲਗਾਏ ਕਿ ਚੇਅਰਮੈਨ ਦੀ ਸਿਰੇ ਦੀ ਇਸ ਲਾਪ੍ਰਵਾਹੀ ਦਾ ਖਮਿਆਜ਼ਾ ਸਿੱਧੇ ਤੌਰ ‘ਤੇ 3 ਕਰੋੜ ਦੀ ਅਬਾਦੀ ਵਾਲਾ ਸਮੁੱਚਾ ਪੰਜ਼ਾਬ ਭੋਗ ਰਿਹਾ ਹੈ। ਦੇਸ਼ ਦੇ ਬਾਕੀ ਸਾਰੇ ਰਾਜਾਂ ਨਾਲੋਂ ਮਹਿੰਗੀ ਬਿਜ਼ਲੀ ਸਪਲਾਈ ਜ਼ਾਰੀ ਕਰਨ ਵਾਲੇ ਪੰਜ਼ਾਬ ਦੇ ਲੋਕਾਂ ਅੰਦਰ ਬਿਜ਼ਲੀ ਦੀ ਮਾੜੀ ਹਾਲਤ ਕਾਰਨ ਹਾਹਾਕਾਰ ਮਚੀ ਪਈ ਹੈ।

ਤਕਨੀਕੀ ਕਰਮਚਾਰੀਆਂ ਅਤੇ ਗੱਡੀਆਂ ਦੀ ਵੱਡੀ ਘਾਟ ਕਾਰਨ ਬਿਜ਼ਲੀ ਦਫਤਰਾਂ ਅੰਦਰ ਹਰ ਵੇਲੇ ਅਸਥਿਰਤਾ ਅਤੇ ਅਣ-ਸੁਖਾਵਾਂ ਜਿਹਾ ਮਹੌਲ ਬਣਿਆ ਰਹਿੰਦਾ ਹੈ। ਲੋਕ ਵਿਚਾਰੇ ਆਪਣੀ ਜ਼ਾਨ ਨੂੰ ਖਤਰੇ ‘ਚ ਪਾ ਕੇ ਅਨੇਕਾਂ ਮਜ਼ਬੂਰੀਆਂ ਨਾਲ ਜੂਝਦਿਆਂ ਖੁਦ ਹੀ ਬਿਜ਼ਲੀ ਦੀ ਮੁਰੰਮਤ ਕਰਦੇ ਆਮ ਦੇਖੇ ਜਾ ਸਕਦੇ ਹਨ ਉਹ ਭੋਲੇ ਲੋਕ ਤਕਨੀਕੀ ਗਿਆਨ ਨਾ ਹੋਣ ਕਾਰਨ ਘਾਤਕ ਜਾਂ ਗੈਰ ਘਾਤਕ ਦੁਰਘਟਨਾਵਾਂ ਦਾ ਸਿਕਾਰ ਹੁੰਦੇ ਹਨ।

ਉਨਾ੍ਂ ਮੁੱਖ ਮੰਤਰੀ ਪੰਜ਼ਾਬ ਅਤੇ ਚੇਅਰਮੈਨ ਪਾਵਰ ਕਾਰਪੋਰੇਸ਼ਨ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਜੇ ਪ੍ਰੇਬੇਸ਼ਨ ਜੇਈਜ਼ ਨੂੰ ਬਿਜ਼ਲੀ ਲਾਈਨਾਂ ਦਾ ਚਾਰਜ ਦੇਣਾਂ ਹੀ ਹੈ ਤਾਂ ਉਨਾ੍ਂ ਨੂੰ ਬਾਕੀ ਜੇਈਜ਼ ਵਾਂਗ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਖਾਲੀ ਪਈਆਂ 30,000 ਅਸਾਮੀਂਆਂ ਪੁਰ ਕਰਨ ਵਾਸਤੇ ਸਿੱਧੀ ਭਰਤੀ ਤੁਰੰਤ ਅਰੰਭ ਕੀਤੀ ਜਾਵੇ।

Written By
The Punjab Wire