ਕੋਵਿਡ ਮਹਾਂਮਾਰੀ ਦੌਰਾਨ ਰੋਜ਼ਾਨਾਂ ਕਸਰਤ ਕਰਨ ਤੇ ਘੱਟਦਾ ਹੈ ਤਨਾਅ : ਡਾ. ਸਰੀਨ

ਵਿਸ਼ਵ ਸਿਹਤ ਦਿਵਸ ਤੇ ਸਾਇੰਸ ਸਿਟੀ ਵਲੋਂ ਤਨਾਅ ਮੁਕਤੀ ਤੇ ਵੈਬਨਾਰ

ਵਿਸ਼ਵ ਸਿਹਤ ਦਿਵਸ *ਤੇ ਸਾਇੰਸ ਸਿਟੀ ਵਲੋਂ “ਕੋਵਿਡ—19 ਦੌਰਾਨ ਤਣਾਅ ਮੁਕਤ ਪ੍ਰਬੰਧ” ਤੇ ਇਕ ਵੈਬਨਾਰ ਕਰਵਾਇਆ ਗਿਆ। ਇਸ ਦੌਰਾਨ 200 ਤੋਂ ਵੱਧ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ ।ਇਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ (ਪਿਮਸ) ਦੇ ਮੋਨੋਵਿਗਿਆਨ ਮਾਹਿਰ ਡਾ. ਹਿਮਾਂਸ਼ੂ ਸਰੀਨ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਉਪਰੋਕਤ ਵਿਸ਼ੇ *ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸਮਾਜਿਕ ਸਹਾਇਤਾ ਅਤੇ ਸਹਿਣ— ਸ਼ਕਤੀ ਨਾਲ ਏਕਾਂਤਵਾਸ ਦੌਰਾਨ ਤਣਾਅ ਤੁਹਾਡੇ ਨੇੜੇ ਨਹੀਂ ਆ ਸਕਦਾ ਹੈ ਦੇਖਣਾ ਇਹ ਹੈ ਕਿ ਤੁਸੀਂ ਏਕਾਂਤਵਾਸ ਨੂੰ ਕਿਵੇਂ ਲੈ ਰਹੇ ਹੋ। ਜਿਹੜਾ ਵਿਅਕਤੀ ਸਮਾਜ ਦੇ ਲੋਕਾਂ ਨਾਲ ਚੰਗੇ ਸਬੰਧ ਰੱਖਦਾ ਹੈ ਭਾਵ ਉਹ ਲੋਕਾਂ ਨਾਲ ਓਤ—ਪੋਤ ਹੈ, ਉਹ ਸੌਖਿਆ ਹੀ ਤਨਾਅ ਦੇ ਮਾਰੂ ਪ੍ਰਭਾਵਾਂ *ਤੇ ਜਿੱਤ ਪਾ ਸਕਦਾ ਹੈ ਅਤੇ ਤਨਾਅਪੂਰਨ ਹਲਾਤਾਂ ਚੋਂ ਅਸਾਨੀ ਨਾਲ ਨਿਕਲ ਸਕਦਾ ਹੈ। ਉਨ੍ਹਾਂ ਹਾਜ਼ਾਰ ਲੋਕਾਂ ਨੂੰ ਅਪੀਲ ਕੀਤੀ ਕਿ ਤਨਾਅ ਦੀ ਸਥਿਤੀ ਵਿਚੋਂ ਨਿਕਲ ਲਈ ਘਬਰਾਓ ਨਾਂ ਸਗੋਂ ਸਿਹਤਮੰਦ ਖਾਣਾ ਖਾਂਦੇ ਹੋਏ ਰੋਜ਼ਾਨਾਂ ਕਸਰਤ ਕਰੋ, ਇਸ ਨਾਲ ਤਨਾਅ ਕਦੇ ਵੀ ਤੁਹਾਡੇ ਤੇ ਹਾਵੀ ਨਹੀਂ ਹੋਏਗਾ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਸ਼ਵ ਖਸ਼ਹਾਲੀ ਰਿਪੋਰਟ ਦੇ ਤਾਜ਼ਾ ਨਤੀਜਿਆਂ ਮੁਤਾਬਕ ਭਾਰਤ ਦਾ ਖੁਸ਼ਹਾਲ ਦੇਸ਼ਾਂ ਵਿਚ ਥੱਲਿਓ ਚੌਥਾ ਨੰਬਰ ਹੈ। ਦੇਸ਼ ਨਾਖੁਸ਼ ਹੋਣ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਲਗਾਤਾਰ ਹੁੰਦਾ ਸ਼ਹਿਰੀਕਰਨ, ਸ਼ਹਿਰਾਂ ਵਿਚ ਭੀੜ, ਭੋਜਨ ਅਤੇ ਸੁਰੱਖਿਅਤ ਪਾਣੀ ਦੀ ਘਾਟ,ਮਹਿੰਗੀਆਂ ਹੁੰਦੀਆਂ ਜਾ ਰਹੀਆਂ ਸਿਹਤ ਸਹੂਲਤਾਂ, ਔਰਤਾਂ ਦੀ ਸੁਰੱਖਿਆ ਅਤੇ ਪ੍ਰਦੂਸ਼ਿਤ ਵਾਤਾਵਰਣ ਤੋਂ ਇਲਾਵਾ ਮਾਨਸਿਕ ਤੁੰਦਰੁਸਤੀ ਦੀ ਘਾਟ ਹੈ। ਇਸ ਮੌਕੇ ਉਨ੍ਹਾ ਇਸ਼ਾਰਾ ਕੀਤਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਦਾ ਕਾਰਨ ਵੀ ਤਨਾਅ ਹੀ ਹੈ, ਖੁਸ਼ ਵਿਦਿਆਰਥੀ ਹਮੇਸ਼ਾਂ ਹੀ ਪੜਾਈ ਵਿਚ ਵੀ ਚੰਗੇ ਹੁੰਦੇ ਹਨ। ਸਕੂਲਾਂ ਅਤੇ ਘਰਾਂ ਵਿਚ ਖੁਸ਼ੀ ਦਾ ਮਾਹੌਲ ਵੀ ਵਿਦਿਆਰਥੀਆਂ ਨੂੰ ਪੜਾਈ ਵਿਚ ਚੰਗੇ ਨਤੀਜੇ ਦਿੰਦਾ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਅਤੇ ਅਧਿਅਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ—19 ਦਾ ਪ੍ਰਭਾਵ ਸਰੀਰਕ ਲੱਛਣਾਂ ਤੋਂ ਪਾਰ ਹੈ । ਬੀਤੇ ਵਰ੍ਹੇ ਦੇ ਤਜਰਬੇ ਦੀ ਮਦਦ ਨਾਲ ਹੁਣ ਅਸੀਂ ਇਸ ਦੂਜੀ ਲਹਿਰ ਦੇ ਅਨਕੂਲ ਹੋ ਰਹੇ ਹਨ ਪਰ ਫ਼ਿਰ ਵੀ ਚਿੰਤਾ ਅਨਸਿਚਤਾ ਅਤੇ ਏਕਾਂਤਪਨ ਦਾ ਸਾਡੇ ਦਿਮਾਂਗ *ਤੇ ਬਹੁਤ ਜ਼ਿਆਦਾ ਪ੍ਰਭਾਵ ਹੈ। ਇਸ ਦੌਰਾਨ ਇਕ ਸਕਾਰਤਮਿਕ ਪਹਿਲੂ ਇਹ ਵੀ ਹੈ ਕਿ ਕੋਵਿਡ ਨੂੰ ਮਾਤ ਦੇਣ ਲਈ ਹੁਣ ਦੋ ਦੇਸੀ ਵੈਕਸਿਨ ਵੀ ਤਿਆਰ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਸਾਨੂੰ ਬਿਨ੍ਹਾਂ ਕੰਮ ਤੋਂ ਬਾਹਰ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

Print Friendly, PDF & Email
Thepunjabwire
 • 8
 • 70
 •  
 •  
 •  
 •  
 •  
 •  
 •  
 •  
  78
  Shares
error: Content is protected !!