‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 33ਵਾਂ ਐਡੀਸ਼ਨ ਕਰਵਾਇਆ
ਗੁਰਦਾਸਪੁਰ, 21 ਮਾਰਚ ( ਮੰਨਨ ਸੈਣੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 33ਵੇਂਂ ਐਡੀਸ਼ਨ ਵਿਚ ਡਾ. ਰਜਿੰਦਰ ਸਿੰਘ ਸੋਹਲ ਐਸ.ਐਸ..ਪੀ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਦੀਪ ਸਿੰਘ ਜਿਲਾ ਸਿੱਖਿਆ ਅਫਸਰ (ਸ), ਸੁਰਜੀਤਪਾਲ ਜਿਲਾ ਸਿੱਖਿਆ ਅਫਸਰ (ਪ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਪਰਮਿੰਦਰ ਸਿੰਘ ਸੈਣੀ, ਸਕੱਤਰ ਸਮਰਪਣ ਸੁਸਾਇਟੀ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਵੀਡੀਓ ਕਾਨਫਰੰਸ ਜ਼ਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਐਸ.ਐਸ.ਪੀ ਡਾ. ਸੋਹਲ ਨੇ ਕਿਹਾ ਕਿ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਬਹੁਤ ਜ਼ਿਲਾ ਵਾਸੀਆਂ ਲਈ ਮਾਲ ਪੱਥਰ ਸਾਬਤ ਹੋਇਆ ਹੈ ਅਤੇ ਨੋਜਵਾਨ ਪੀੜ੍ਹੀ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਉਨਾਂ ਕਿਹਾ ਕਿ ਅਚਵੀਰਜ਼ ਪ੍ਰੋਗਾਰਮ ਦੇ 33 ਐਡੀਸ਼ਨ ਉਸ ਗੱਲ ਦੇ ਗਵਾਹ ਹਨ ਕਿ ਇਹ ਪ੍ਰੋਗਰਾਮ ਸਾਰਿਆਂ ਲਈ ਹਰਮਨ ਪਿਆਰਾ ਹੋ ਨਿੱਬੜਿਆ ਹੈ ਅਤੇ ਹਰ ਜ਼ਿਲਾ ਵਾਸੀ ਨੂੰ ਸ਼ਨੀਵਾਰ ਇਸ ਪਰੋਗਰਾਮ ਦੇ ਆਉਣ ਦੀ ਤਾਂਘ ਰਹਿੰਦੀ ਹੈ। ਉਨਾਂ ਪ੍ਰੋਗਰਾਮ ਵਿਚ ਸ਼ਾਮਲ ਅਚੀਵਰਜ਼ ਨੂੰ ਭਵਿੱਖ ਦੀਆਂ ਸੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਦਿਨਰਾਤ ਹੋਰ ਮਿਹਨਤ ਕਰਨ ਅਤੇ ਜਿਲੇ ਗੁਰਦਾਸਪੁਰ ਦਾ ਨਾਂਅ ਰੋਸ਼ਨ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਐਸ.ਐਸ. ਪੀ ਡਾ. ਸੋਹਲ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਇਹੀ ਹੈ ਕਿ ਜ਼ਿਲੇ ਦੀ ਸਫਲਤਾ ਨੂੰ ਨੌਜਵਨ ਪੀੜੀ ਨਾਲ ਰੂਬਰੂ ਕਰਵਾਇਆ ਜਾ ਸਕੇ ਤਾਂ ਜੋ ਅਚੀਵਰਜ਼ ਦੀ ਮਿਹਨਤ ਤੇ ਪ੍ਰਾਪਤ ਮੰਜ਼ਿਲ ਤੋਂ ਜਾਣੂੰ ਹੋ ਕੇ ਅੱਗੇ ਵੱਧਣ। ਉਨਾਂ ਅੱਗੇ ਦੱਸਿਆ ਕਿ ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਅਤੇ ਅਚੀਵਰਜ਼ ਲਈ ਵਾਲ ਫੇਮ ਜਿਲਾ ਪ੍ਰਬੰਧਕੀ ਕੰਪਲੈਕਸ ਵਿਖ ਲਗਾਈ ਗਈ ਹੈ। ਉਨਾਂ ਅੱਗੇ ਕਿਹਾ ਕਿ ਜਿਲੇ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਵਿਸ਼ਸੇ ਉਪਰਾਲੇ ਕੀਤੇ ਗਏ ਹਨ ਤਾਂ ਜੋ ਨੋਜਵਾਨ ਆਪਣੇ ਅਮੀਰ ਵਿਰਸੇ ਨਾਲ ਜੁੜੇ।
ਇਸ ਮੌਕੇ ਪਹਿਲੇ ਅਚੀਵਰਜ਼ ਸ੍ਰੀ ਵਰਿੰਦਰ ਸਿੰਘ ਸੰਧੂ (ਪੀਪੀਐਸ), ਜੋ ਪਿੰਡ ਕੋਟ ਯੋਗਰਾਜ, ਗੁਰਦਾਸਪੁਰ ਦੇ ਵਾਸੀ ਹਨ ਨੇ ਦੱਸਿਆ ਕਿ ਸਾਲ 1988 ਵਿਚ ਇਨਾਂ ਪੰਜਾਬ ਪੁਲਿਸ ਵਿਚ ਸਿਪਾਹੀ ਵਜੋਂ ਜੁਆਇੰਨ ਕੀਤਾ। ਪੜ੍ਹਾਈ ਦੇ ਨਾਲ-ਨਾਲ ਇਨਾਂ ਨੂੰ ਜੂਡੋ ਖੇਡ ਵਿਚ ਵੱਡੀਆਂ ਮੱਲਾਂ ਮਾਰੀਆਂ ਅਤੇ ਪੁਲਿਸ ਵਿਭਾਗ ਵਿਚ ਵੱਖ-ਵੱਖ ਉੱਚ ਅਹੁਦਿਆਂ ਤੇ ਪਦਉੱਨਤ ਹੋਏ। ਉਨਾਂ ਦੱਸਿਆ ਕਿ ਉਨਾਂ ਨੈਸ਼ਨਲ ਖੇਡਾਂ ਅਤੇ ਆਲ ਇੰਡੀਆਂ ਖੇਡਾਂ ਵਿਚ ਗੋਲਡ ਮੈਡਲ ਜਿੱਤੇ ਹਨ ਅਤੇ ਹੁਣ ਅੰਮਿ੍ਰਤਸਰ ਵਿਖੇ ਅਸਿਸਟੈਂਟ ਇੰਸਪੈਕਟਰ ਜਨਰਲ (ਏ.ਆਈ.ਜੀ) ਇੰਟੈਲੀਜੰਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹਰ ਖੇਤਰ ਵਿਚ ਅੱਗੇ ਵਧਿਆ ਜਾ ਸਕਦਾ ਹੈ ਅਤੇ ਆਪਣੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ।
ਡਾ. ਅਰਸ਼ ਕੋਰ ਸੈਣੀ, ਜੋ ਪਿੰਡ ਆਲੇਚੱਕ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਹਰਵੀਂ ਜਮਾਤ ਮੈਡੀਕਲ ਵਿਸ਼ੇ ਵਿਚ ਮੈਰਿਟ ਵਿਚ ਰਹਿ ਕੇ ਪਾਸ ਕੀਤੀ। ਉਪਰੰਤ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ, ਅੰਮਿ੍ਰਤਸਰ ਵਿਖੇ ਬੀ.ਡੀ.ਐਸ ਵਿਚ ਦਾਖਲਾ ਲਿਆ ਤੇ ਫਾਈਨਲ ਸਾਲ ਵਿਚ ਟਾੱਪਰ ਰਹਿ ਕੇ ਡਿਗਰੀ ਪਾਸ ਕੀਤੀ। ਉਨਾਂ ਆਪਣੀ ਪ੍ਰਾਪਤੀ ਲਈ ਆਪਣੇ ਪਿਤਾ ਸ. ਪਰਮਿੰਦਰ ਸਿੰਘ ਸੈਣੀ, ਮਾਤਾ ਮਨਜੀਤ ਕੋਰ ਅਤੇ ਅਧਿਆਪਕਾ ਦੀ ਅਗਵਾਈ ਦੱਸਿਆ,ਜਿਨਾਂ ਵਲੋਂ ਉਸਨੂੰ ਹਮੇਸ਼ਾਂ ਅੱਗੇ ਵੱਧਣ ਲਈ ਪ੍ਰੇਰਿਤ ਕੀਤ ਗਿਆ। ਉਨਾਂ ਅੱਗੇ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵੱਧਣ ਮਿਹਨਤ ਬਹੁਤ ਲਾਜ਼ਮੀ ਹੈ ਅਤੇ ਪੜ੍ਹਾਈ ਲਈ ਆਪਣਾ ਟਾਈਮ ਟੇਬਲ ਬਣਾਓ, ਸਮੇਂ ਦੇ ਪਾਬੰਦ ਹੋਵੇ ਅਤੇ ਆਪਣੇ ਨਿਸ਼ਾਨੇ ਤੋ ਫੋਕਸ ਕਰੋ। ਉਨਾਂ ਕਿਹਾ ਕਿ ਉਹ ਭਵਿੱਖ ਵਿਚ ਸਿਵਲ ਸਰਵਿਸ ਵਿਚ ਜਾਣ ਦੀ ਇੱਛਾ ਰੱਖਦੀ ਹੈ ਅਤੇ ਇਸ ਮੁਕਾਮ ਤੇ ਪੁਹੰਚਣ ਲਈ ਉਹ ਪੂਰੀ ਮਿਹਨਤ ਤੇ ਲਗਨ ਨਾਲ ਤਿਆਰੀ ਕਰ ਰਹੀ ਹੈ।
ਸਮਾਗਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ 5100-5100 ਰੁਪਏ ਦੇਣ ਦਾ ਐਲਾਨ ਕੀਤਾ ਗਿਆ।