ਕਪੂਰਥਲਾ, 4 ਫ਼ਰਵਰੀ, 2021 : ਭਾਰਤ ਵਿਚ ਮੌਤ ਦਰ ਵਧਣ ਦਾ ਅੱਜ ਸਭ ਤੋਂ ਵੱਡਾ ਕਾਰਨ ਨਾ ਮੁਰਾਦ ਬਿਮਾਰੀ ਕੈਂਸਰ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਰਾਸ਼ਟਰੀ ਕੈਂਸਰ ਰਜਿਸਟਰ ਪ੍ਰੋਗਰਾਮ (ਐਨ.ਸੀ.ਆਰ.ਪੀ) 2020 ਅਤੇ ਨੈਸ਼ਨਲ ਸੈਂਟਰ ਫ਼ਾਰ ਡਜੀਜ਼ ਇਨਫ਼ੋਰਮੈਟਿਕ ਅਤੇ ਰਿਸਰਚ ਬੰਗਲੌਰ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ ਭਾਰਤ ਵਿਚ ਕੈਂਸਰ ਤੋਂ ਪੀੜਤ ਲੋਕਾਂ 13.9 ਲੱਖ ਹੈ ਅਤੇ 2025 ਤੱਕ ਇਹ ਗਿਣਤੀ ਵੱਧ ਕੇ 15.7 ਲੱਖ ਤੱਕ ਪਹੰਚ ਜਾਵੇਗੀ। ਮਰਦਾ ਵਿਚ ਜ਼ਿਆਦਾਤਰ ਗਲੇ, ਮੂੰਹ,ਫ਼ੇਫ਼ੜਿਆਂ,ਪੇਟ ਅਤੇ ਔਰਤਾਂ ਵਿਚ ਛਾਤੀ , ਬੱਚੇਦਾਨੀ ਅਤੇ ਮੂੰਹ ਦੇ ਕੈਂਸਰ ਪਾਏ ਜਾਂਦੇ ਹਨ। ਅੱਜ ਦੇ ਕੈਂਸਰ ਦਾ ਪ੍ਰਮੁੱਖ ਕਾਰਨ ਤੰਬਾਕੂ ਦਾ ਸੇਵਨ ਹੈ ਜਿਸ ਕਾਰਨ ਤਕਰੀਬਨ 50 ਫ਼ੀਸਦ ਮਰਦ ਅਤੇ 20 ਫ਼ੀਸਦ ਔਰਤ ਕੈਂਸਰ ਤੋਂ ਪੀੜਤ ਹਨ। ਇਸ ਕਰਕੇ *ਤੇ ਭਾਰਤ ਦੇ ਲੌਕਾਂ ਨੂੰ ਸਿਗਰਟ ਤੋਂ ਵੀ ਵੱਧ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੇ ਕੈਂਸਰ ਦਾ ਖਤਰਾ ਹੈ। ਇਸ ਰੋਗ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ, ਅਤੇ ਇਸ ਦੀ ਰੋਕਥਾਮ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਹਰ ਸਾਲ ਵਿਸ਼ਵ ਕੈਂਸਰ ਦਿਵਸ 4 ਫ਼ਰਵਰੀ ਨੂੰ ਮਨਾਇਆ ਜਾਂਦਾ ਹੈੇ।ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਸ ਨਾ ਮੁਰਾਦ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਦੇ ਆਸ਼ੇ ਨਾਲ ਇਕ ਵੈੱਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 300 ਤੋਂ ਸਕੂਲਾਂ ਦੇ ਵਿਦਿਆਰਥੀਆ ਅਧਿਆਪਕਾਂ ਨੇ ਹਿੱਸਾ ਲਿਆ
ਇਸ ਮੌਕੇ ਜਵਾਹਰ ਲਾਲ ਨਹਿਰੂ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੇ ਮੁਖੀ ਅਤੇ ਸੀਨੀ. ਵਿਗਿਆਨੀ ਡਾ. ਨਰਾਇਣਨਣ ਗਣੇਸ਼ ਨੇ ਕੈਂਸਰ ਅਤੇ ਕੈਂਸਰ ਵਿਰੋਧੀ ਭੋਜਨ *ਤੇ ਵਿਸ਼ੇਸ਼ ਲੈਕਚਰ ਦਿੱਤਾ । ਉਨ੍ਹਾਂ ਕੈਂਸਰ ਦੇ ਲੱਛਣ, ਨਿਸ਼ਾਨੀਆਂ ਅਤੇ ਇਲਾਜ ਸਬੰਧੀ ਦੱਸਦਿਆਂ ਅਜਿਹੇ ਭੋਜਨ ਦੇ ਸੇਵਨ ਦੀ ਲੋੜ *ਤੇ ਜ਼ੋਰ ਦਿੱਤਾ, ਜਿਸ ਨਾਲ ਕੈਂਸਰ ਰੋਗ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਅਤੇ ਭੋਜਨ ਦੇ ਆਪਣੇ ਆਪ ਵਿਚ ਇਕ ਬਹੁਤ ਵੱਡਾ ਭੇਦ ਹੈ। ਕੁਝ ਭੋਜਨ ਕੈਂਸਰ ਨੂੰ ਰੋਕਦੇ ਹਨ ਅਤੇ ਕੁਝ ਨੂੰ ਖਾਣ ਨਾਲ ਕਈ ਤਰ੍ਹਾਂ ਦੇ ਕੈਂਸਰ ਰੋਗਾਂ ਦਾ ਜਨਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਹੀ ਪੋਸ਼ਣ, ਚੁਸਤ —ਦੁਰਸਤ ਰਹਿਣ—ਸਹਿਣ, ਚੰਗੀ ਨੀਂਦ ,ਭਾਵਾਤਮਕ ਸਿਹਤ ਅਤੇ ਸੰਤੁਲਿਤ ਭੋਜਨ ਦੀ ਵਰਤੋਂ ਨਾਲ ਜਿੱਥੇ ਕੈਂਸਰ ਰੋਗ *ਤੇ ਕਾਬੂ ਪਾਇਆ ਜਾ ਸਕਦਾ ਹੈ, ਉੱਥੇ ਹੀ ਲੰਬੇ ਸਮੇਂ ਲਈ ਤੰਦਰੁਸਤ ਰਿਹਾ ਜਾ ਸਕਦੇ ਹਾਂ।
ਇਸ ਮੌਕੇ ਤੇ ਵਿਸ਼ਵ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਸ੍ਰੀ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਭਾਰਤੀ ਦੀ 70 ਫ਼ੀਸਦ ਜਨਸੰਖਿਆ ਪਿੰਡਾਂ ਵਿਚ ਰਹਿੰਦੀ ਹੈ ਜਦੋਂ ਕਿ ਕੈਂਸਰ ਰੋਗ ਤੋਂ ਸੁਰੱਖਿਆਂ ਦੀਆਂ 95 ਫ਼ੀਸਦ ਸਹੂਲਤਾਂ ਸ਼ਹਿਰਾਂ ਵਿਚ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਿੰਡਾਂ ਵਿਚ ਅਜਿਹੀਆਂ ਸਹੂਲਤਾਂ ਪੰਹੁਚਾਈਆਂ ਜਾਣ। ਉਨ੍ਹਾਂ ਦੱਸਿਆਂ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਦੂਰ ਹੋਣ ਦੇ ਕਾਰਨ ਪਿੰਡਾਂ ਵਿਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਹੈ। ਪਿੰਡਾਂ ਦੀਆਂ ਜ਼ਿਆਦਾਤਰ ਔਰਤਾਂ ਕੈਂਸਰ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪੁਰਣੇ ਨੁਸਖਿਆਂ ਅਤੇ ਜਾਦੂ—ਟੂਣੇ ਦੇ ਚੱਕਰਾਂ ਵਿਚ ਫ਼ਸ ਜਾਂਦੀਆਂ ਹਨ। ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਦੀ ਪਛਾਣ ਲਈ ਪੰਜ ਤਰ੍ਹਾਂ ਦੇ ਟੈਸਟ ( ਛਾਤੀ, ਸਰਵਾਈਕਲ, ਪ੍ਰੋਸਟੇਟ, ਮੂੰਹ ਅਤੇ ਗਲੇ ਦੇ ਟੈਸਟ) ਕੀਤੇ ਜਾਂਦੇ ਹਨ। ਅਜਿਹੇ ਟੈਸਟ ਖਾਸ ਕਰਕੇ ਪਿੰਡਾਂ ਵਿਚ ਰਹਿੰਦੇ ਉਹਨਾਂ ਲੋਕਾਂ ਲਈ ਹੋਰ ਵੀ ਜ਼ਰੂਰੀ ਹੋ ਜਾਂਦੇ ਹਨ ਜਿਹਨਾਂ ਵਿਚ ਕੈਂਸਰ ਪ੍ਰਤੀ ਨਾ ਹੀ ਕੋਈ ਜਾਗਰੂਕਤਾ ਹੈ ਅਤੇ ਨਾ ਸਿੱਖਿਆ ਹੈ। ਅਜਿਹੇ ਲੋਕਾਂ ਨੂੰ ਕੈਂਸਰ ਦਾ ਉਦੋਂ ਪਤਾ ਲਗਦਾ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਇਸ ਮੌਕੇ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਕਿਹਾ ਕਿ ਕੈਂਸਰ ਨੂੰ ਸ਼ੁਰਆਤੀ ਦੌਰ ਵਿਚ ਪਕੜ ਵਿਚ ਲਿਆਉਣ ਲਈ ਸਹੀ ਜਾਣਕਾਰੀ ਅਤੇ ਜਾਗਰੂਕਤਾ ਬਹੁਤ ਜ਼ਰਰੀ ਹੈ। ਜੇਕਰ ਸ਼ੁਰੂ ਵਿਚ ਹੀ ਲੱਛਣਾ ਤੋਂ ਸਹੀ ਪਛਾਣ ਹੋ ਜਾਵੇ ਤਾਂ ਕੈਂਸਰ *ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਸਿਰਫ਼ ਰੋਗੀ ਹੀ ਪੀੜਤ ਨਹੀਂ ਸਗੋਂ ਉਸਦਾ ਸਾਰਾ ਪਰਿਵਾਰ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਹੋਰ ਵੀ ਵੱਧ ਖੁਸ਼ੀ ਵਾਲੀ ਹੋਵੇਗੀ ਜੇਕਰ ਸਾਇੰਸ ਸਿਟੀ ਮੋਬਾਇਲ ਪ੍ਰਦਰਸ਼ਨੀ ਵਿਸ਼ਵ ਕੈਂਸਰ ਕੇਅਰ ਨਾਲ ਮਿਲਕੇ ਨਾਮੁਰਾਦ ਬਿਮਾਰੀ ਕੈਂਸਰ ਪ੍ਰਤੀ ਜਾਗਰੂਕਤਾ ਫ਼ੈਲਾਉਣ ਦੇ ਕੰਮ ਆਵੇ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੁਦਰਤੀ ਭੋਜਨ ਕੈਂਸਰ ਦੇ ਖਤਰਿਆਂ ਨੂੰ ਘਟਾਉਂਦਾ ਹੈ। ਫ਼ਲ ਅਤੇ ਸਬਜ਼ੀਆਂ ਵਿਚ ਵਿਟਾਮਿਨ, ਖਣਿਜ, ਐਂਟੀਓਕਸੀਡੈਂਟ , ਫ਼ਾਈਬਰ ਅਤੇ ਫ਼ਾਈਟੋਕੈਮੀਕਲ ਹੁੰਦੇ ਹਨ। ਫ਼ਲਾਂ ਅਤੇ ਸਬਜ਼ੀਆਂ ਵਿਚ ਮੌਜੂਦ ਐਂਟੀਓਕਸੀਡੈਂਟ ਅਤੇ ਫ਼ਾਈਟੋਕੈਮੀਕਲ ਕੈਂਸਰ ਦੇ ਸੈੱਲਾਂ ਨੂੰ ਖਤਮ ਕਰਦੇ ਹਨ। ਇਸ ਤੋਂ ਇਲਾਵਾ ਸ਼ਰਾਬ ਦੇ ਸੇਵਨ ਨਾਲ ਕੈਂਸਰ ਰੋਗ ਦਾ ਖਤਰਾ ਵਧੇਰੇ ਪੈਦਾ ਹੁੰਦਾ ਹੈ।