ਮੁੱਖ ਖ਼ਬਰ

ਚੋਣ ਆਬਜਰਵਰ ਰਾਜੀਵ ਪਰਾਸ਼ਰ ਵਲੋਂ ਚੋਣ ਅਧਿਕਾਰੀਆਂ ਨਾਲ ਮੀਟਿੰਗ

ਚੋਣ ਆਬਜਰਵਰ ਰਾਜੀਵ ਪਰਾਸ਼ਰ ਵਲੋਂ ਚੋਣ ਅਧਿਕਾਰੀਆਂ ਨਾਲ ਮੀਟਿੰਗ
  • PublishedFebruary 2, 2021

ਨਗਰ ਨਿਗਮ ਅਤੇ ਨਗਰ ਕੌਂਸਲਦੀਆਂ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਵਕ ਕਰਵਾਈਆਂ ਜਾਣਗੀਆਂ

ਗੁਰਦਾਸਪੁਰ, 2 ਫਰਵਰੀ ( ਮੰਨਨ ਸੈਣੀ)। ਰਾਜੀਵ ਪਰਾਸ਼ਰ ਚੋਣ ਆਬਜਰਵਰ ਵਲੋਂ ਨਗਰ ਨਗਮ ਬਟਾਾਲ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਸਥਾਨਕ ਪੰਚਾਇਤ ਭਵਨ ਵਿਖੇ ਚੋਣ ਅਧਿਕਾਰੀਆਂ ਨਾਲ ਮÄਟਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਬਲਰਾਜ ਸਿੰਘ ਸਮੇਤ ਐਸ.ਡੀ.ਐਮਜ਼, ਰਿਟਰਨਿੰਗ ਅਫਸਰ, ਪੁਲਿਸ ਅਧਿਕਾਰੀ ਵੀ ਅਧਿਕਾਰੀ ਮੋਜੂਦ ਸਨ। ਸ੍ਰੀ ਪਰਾਸ਼ਰ, ਨਗਰ ਨਿਗਮ ਬਟਾਲਾ, ਨਗਰ ਕੌਸਲ ਬਟਾਲਾ, ਫਤਿਹਗੜ੍ਹ ਚੂੜੀਆਂ, ਧਾਰੀਵਾਲ, ਕਾਦੀਆਂ ਅਤੇ ਸ੍ਰੀ ਹਰੋਗਬਿੰਦਪੁਰ ਦੇ ਚੋਣ ਆਬਜਰਵਰ ਨਿਯੁਕਤ ਕੀਤੇ ਗਏ ਹਨ। ਨਗਰ ਕੌਂਸ਼ਲ ਗੁਰਦਾਸਪੁਰ ਅਤੇ ਦੀਨਾਨਗਰ ਦੇ ਚੋਣ ਅਬਜ਼ਰਵਰ ਸ੍ਰੀ ਭੁਪਿੰਦਰ ਸਿੰਘ ਰਾਏ ਆਈ.ਏ.ਐਸ ਨਿਯੁਕਤ ਕੀਤੇ ਗਏ ਹਨ।

ਮੀÇੰਟਗ ਦੌਰਾਨ ਪਰਸ਼ਾਰ ਨੇ ਕਿਹਾ ਕਿ ਜਿਲੇ ਅੰਦਰ ਚੋਣਾਂ ਨਿਰਪੱਖ ਅਤੇ ਸ਼ਾਂਤੀਪੁਰਵਕ ਢੰਗ ਨਾਲ ਨੇਪਰੇ ਚਾੜੀਆਂ ਜਾਣਗੀਆਂ ਅਤੇ ਉਨਾਂ ਰਿਟਰਨਿੰਗ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਜੇਕਰ ਉਨਾਂ ਨੂੰ ਚੋਣ ਪ੍ਰਕਿਰਿਆ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਚੋਣਾਂ ਨਿਰਪੱਖ ਢੰਗ ਨਾਲ ਮੁਕੰਮਲ ਚਾੜ੍ਹੀਆਂ ਜਾਣ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਗੁਰਦਾਸਪੁਰ ਅੰਦਰ ਇਕ ਨਗਰ ਨਿਗਮ ਬਟਾਲਾ ਅਤੇ 6 ਨਗਰ ਕੋਂਸਲਾਂ ਵਿਚ ਕੁਲ 146 ਵਾਰਡਾਂ ਹਨ ਅਤੇ 242 ਪੋਲਿੰਗ ਬੂਥ ਹਨ। ਨਗਰ ਕੌਸਲ ਬਟਾਲਾ ਵਿਖੇ 50 ਵਾਰਡ ਅਤੇ 110 ਪੋਲਿੰਗ ਬੂਥ, ਦੀਨਾਨਗਰ ਵਿਖੇ 15 ਵਾਰਡ ਤੇ 19 ਪੋਲਿੰਗ ਬੂਥ, ਗੁਰਦਾਸਪੁਰ ਵਿਖੇ 29 ਵਾਰਡ ਅਤੇ 60 ਪੋਲਿੰਗ ਬੂਥ, ਧਾਰੀਵਾਲ ਵਿਖੇ 13 ਵਾਰਡ ਅਤੇ 13 ਪੋਲਿੰਗ ਬੂਥ, ਕਾਦੀਆਂ ਵਿਖੇ 15 ਵਾਰਡ ਤੇ 15 ਬੂਥ, ਸ੍ਰੀ ਹਰਗੋਬਿੰਦਪੁਰ ਵਿਖੇ 11 ਵਾਰਡਾਂ ਤੇ 11 ਪੋਲਿੰਗ ਬੂਥ ਅਤੇ ਫਤਿਹਗੜ੍ਹ ਚੂੜੀਆਂ ਵਿਖੇ 13 ਵਾਰਡਾਂ ਤੇ 14 ਪੋਲਿੰਗ ਬੂਥ ਹਨ।

ਦੱਸਣਯੋਗ ਹੈ ਕਿ ਚੋਣਾਂ ਲਈ 30 ਜਨਵਰੀ, 2021 ਤੋਂ 3 ਫਰਵਰੀ, 2021 ਤੱਕ ਨਾਮਜਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 4 ਫਰਵਰੀ, 2021 (ਵੀਰਵਾਰ) ਨੂੰ ਹੋਵੇਗੀ। ਨਾਮਜ਼ਦਗੀ ਪੱਤਰ ਵਾਪਿਸ ਲੈਣਦੀ ਮਿਤੀ 5 ਫਰਵਰੀ, 2021 (ਸ਼ੁਕਰਵਾਰ) ਹੈ। ਵੋਟਾਂ ਪਾਉਣ ਦੀ ਮਿਤੀ 14 ਫਰਵਰੀ, 2021 (ਐਤਵਾਰ) ਹੈ।ਵੋਟਾਂ ਦੀ ਗਿਣਤੀ ਮਿਤੀ 17 ਫਰਵਰੀ , 2021 (ਬੁੱਧਵਾਰ) ਨੂੰ ਹੋਵੇਗੀ ਅਤੇ ਚੋਣਾਂ ਨਾਲ ਸਬੰਧਤ ਮੁਕੰਮਲ ਕੰਮ 20 ਫਰਵਰੀ, 2021 (ਸ਼ਨੀਵਾਰ) ਨੂੰ ਹੋਵੇਗਾ।

ਇਸ ਮੌਕੇ ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਦੀਨਾਨਗਰ, ਨਵਜੋਤ ਸਿੰਗ ਐਸ.ਪੀ (ਹੈੱਡਕੁਆਟਰ) ਗੁਰਦਾਸਪੁਰ), ਮਨਜੀਤ ਸਿੰਘ ਤਹਿਸੀਲਦਾਰ ਦੀਨਾਨਗਰ, ਸੁਖਨਿੰਦਰ ਸਿੰਘ ਡੀ.ਐਸ.ਪੀ (ਹੈੱਡਕੁਆਟਰ) ਬਟਾਲਾ, ਐਕਸੀਅਨ ਅਨੂਪ ਸਿੰਘ, ਨਿਰਮਲ ਸਿੰਘ ਐਸ.ਡੀ.ਓ , ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਨਿਰਮਲ ਸਿੰਘ ਏਡੀਸੀ ਦਫਤਰ ਮੋਜੂਦ ਸਨ।–

Written By
The Punjab Wire