Close

Recent Posts

CORONA ਦੇਸ਼ ਪੰਜਾਬ ਮੁੱਖ ਖ਼ਬਰ

ਸੂਬੇ ਵਿੱਚ ਸਰਸਰੀ ਸੁਧਾਈ 2021ਦੌਰਾਨ 8 ਲੱਖ ਤੋਂ ਵੱਧ ਵੋਟਰਾਂ ਨੇ ਅਰਜ਼ੀਆਂ ਦਿੱਤੀਆਂ – ਸੀ.ਈ.ਓ. ਡਾ. ਰਾਜੂ

ਸੂਬੇ ਵਿੱਚ ਸਰਸਰੀ ਸੁਧਾਈ 2021ਦੌਰਾਨ  8 ਲੱਖ ਤੋਂ ਵੱਧ ਵੋਟਰਾਂ ਨੇ ਅਰਜ਼ੀਆਂ ਦਿੱਤੀਆਂ – ਸੀ.ਈ.ਓ. ਡਾ. ਰਾਜੂ
  • PublishedJanuary 14, 2021

ਪੂਰੇ ਰਾਜ ਵਿੱਚ ਮਨਾਇਆ ਜਾਵੇਗਾ ਕੌਮੀ ਵੋਟਰ ਦਿਵਸ

ਚੰਡੀਗੜ੍ਹ, 14 ਜਨਵਰੀ: ਪੰਜਾਬ ਰਾਜ ਵਿੱਚ  ਵੋਟਰ ਸੂਚੀਆਂ ਦੀ ਸਰਸਰੀ ਸੁਧਾਈ 2021 ਦੌਰਾਨ 8 ਲੱਖ ਤੋਂ ਵੱਧ ਵੋਟਰਾਂ ਨੇ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਵਾਉਣ, ਕਟਵਾਉਣ ਜਾ ਦਰੁਸਤੀ ਲਈ ਫਾਰਮ ਭਰੇ ਸਨ ਜਿਸ ਉਪਰੰਤ   ਮੁਕੰਮਲ ਹੋਈ ਸੁਧਾਈ ਸਦਕਾ ਸੂਬੇ ਵਿਚ 4.36 ਲੱਖ ਨਵੇਂ ਵੋਟਰ ਬਣੇ ਹਨ ਅਤੇ 1.71 ਲੱਖ ਵੋਟਾਂ ਕੱਟੀਆਂ ਗਈਆਂ ਹਨ ਜਿਸ ਨਾਲ ਪੰਜਾਬ ਰਾਜ ਵਿੱਚ ਵੋਟਰਾਂ ਦੀ ਗਿਣਤੀ 2.6 ਕਰੋੜ ਤੋਂ ਵੱਧ ਕੇ 2.9 ਕਰੋੜ ਹੋ ਗਈ ਹੈ।  ਉਕਤ ਜਾਣਕਾਰੀ ਅੱਜ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਆਨਲਾਈਨ ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ। 

ਮੀਟਿੰਗ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਅੰਤਿਮ ਪ੍ਰਕਿਰਿਆ ਤਹਿਤ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਮਿਤੀ 15 ਜਨਵਰੀ 2021 ਨੂੰ ਕਰ ਦਿੱਤੀ ਜਾਵੇਗੀ ਅਤੇ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੀ ਫਾਈਨਲ ਕਾਪੀ ਸੀ.ਡੀ. ਰੂਪ ਵਿੱਚ ਭੇਜ ਦਿੱਤੀ ਜਾਵੇਗੀ। ਉਹਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ 15 ਜਨਵਰੀ 2021 ਤੋਂ ਰਾਜ ਦਾ ਚੋਣ ਵਰ੍ਹਾ ਸ਼ੁਰੂ ਹੋ ਜਾਵੇਗਾ ਜਿਸ ਲਈ ਵਿਭਾਗ ਵੱਲੋਂ  ਵੋਟਰ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਉਹਨਾਂ ਨਾਲ ਹੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਵੋਟ ਪ੍ਰਤੀਸ਼ਤ ਵਧਾਉਣ ਲਈ ਆਪਣੇ ਪਾਰਟੀ ਪੱਧਰ ‘ਤੇ ਵੀ ਲੋਕਾਂ ਨੂੰ ਜਾਗਰੂਕ ਕਰਨ। ਉਹਨਾਂ ਅੱਗੇ ਕਿਹਾ ਕਿ ਚੋਣ ਵਰ੍ਹਾ ਹੋਣ ਕਾਰਨ ਅਗਸਤ, 2021 ਤੋਂ ਦਸੰਬਰ, 2021 ਤੱਕ ਦੁਬਾਰਾ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਵੇਗੀ।ਡਾ. ਰਾਜੂ ਨੇ ਦੱਸਿਆ ਕਿ 25 ਜਨਵਰੀ,2021 ਨੂੰ ਪੂਰੇ ਸੂਬੇ ਵਿੱਚ ਕੌਮੀ ਵੋਟਰ ਦਿਵਸ ਮਨਾਇਆ ਜਾਵੇਗਾ ਜਿਸ ਅਧੀਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਚੋਣ ਅਫ਼ਸਰ ਸ੍ਰੀਮਤੀ ਮਾਧਵੀ ਕਟਾਰੀਆ ਵੀ ਹਾਜ਼ਰ ਸਨ।

Written By
The Punjab Wire