ਗੁਰਦਸਪੂਰ, 22 ਦਸੰਬਰ (ਮੰਨਨ ਸੈਣੀ): ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਨੇ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਯੂਥ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਿਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਜੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿੰਨ੍ਹਾਂ ਦੇ ਵਿਸਥਾਰ ਹੇਠ ਅਨੁਸਾਰ ਹਨ :
ਜਿਲ੍ਹਾ ਗੁਰਦਾਸਪੁਰ ਹਲਕਾ ਗੁਰਦਾਸਪੁਰ ਤੋਂ ਸਰਕਲ ਕਾਲਾ ਨੰਗਲ ਤੋਂ ਸੁਖਦੀਪ ਸਿੰਘ , ਤਿਬੜ੍ਹ ਤੋਂ ਸੁਖਵਿੰਦਰ ਸਿੰਘ, ਵਰਸੋਲਾ ਤੋਂ ਸਰਵਨ ਸਿੰਘ , ਪੁਰਾਣੀ ਅਨਾਜ ਮੰਡੀ ਤੋਂ ਸ਼ੇਰ ਸਿੰਘ, ਪੁਰਾਣਾ ਬੱਸ ਅੱਡਾ ਤੋਂ ਰਜਿੰਦਰ ਸਿੰਘ ਬੈਂਸ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਸਰਦਾਰ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਤੇ ਸ. ਸੁਖਦੀਪ ਸਿੰਘ ਸ਼ੁਕਾਰ ਅਤੇ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ।