ਚੋਣ ਅਫਸਰ ਪੰਜਾਬ ਵਲੋਂ ਜ਼ਿਲੇ ਦੇ ਪੋਲਿੰਗ ਸਟੇਸ਼ਨਾਂ ‘ਤੇ ਲੱਗੇ ਵਿਸ਼ੇਸ ਕੈਂਪਾਂ ਦੀ ਅਚਨਚੇਤ ਚੈਕਿੰਗ

ਕੱਲ 6 ਦਸੰਬਰ ਐਤਵਾਰ ਨੂੰ ਵੀ ਜ਼ਿਲੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਓਜ਼ ਵਲੋਂ ਲਗਾਏ ਜਾਣਗੇ ਵਿਸ਼ੇਸ ਕੈਂਪ

ਗੁਰਦਾਸਪੁਰ, 5 ਦਸੰਬਰ -ਜ਼ਿਲੇ ਦੇ ਪੋਲਿੰਗ ਸਟੇਸ਼ਨਾਂ ਤੇ ਵੋਟਰ ਸੂਚੀ ਦੀ ਵਿਸ਼ੇਸ ਸਰਸਰੀ ਸੁਧਾਈ ਲਈ ਲਗਾਏ ਗਏ ਵਿਸ਼ੇਸ ਕੈਂਪਾਂ ਦੀ ਅੱਜ ਚੋਣ ਅਫਸਰ ਪੰਜਾਬ ਹਰੀਸ਼ ਕੁਮਾਰ ਵਲੋਂ ਆਪਣੀ ਟੀਮ ਸਮੇਤ ਵਿਧਾਨਾ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨਾਂ ਇਸ ਮੌਕੇ ਬੂਥ ਲੈਵਲ ਅਫਸਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਕੈਂਪਾਂ ਵਿਚ ਮੋਜੂਦ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਆਪਣੀ ਵੋਟ ਬਣਾਉਣਦੀ ਅਪੀਲ ਕੀਤੀ। ਇਸ ਮੌਕੇ ਚੋਣ ਤਹਿਸੀਲਦਾਰ ਰਜਿੰਦਰ ਸਿੰਘ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਪ੍ਰੇਮ ਕੁਮਾਰ ਸੁਪਰਡੈਂਟ, ਰਜੇਸ਼ ਕੁਮਾਰ ਪੀਏ ਅਤੇ ਹੋਰ ਅਧਿਕਾਰੀ ਵੀ ਮੋਜੂਦ ਸਨ।

ਚੋਣ ਅਫਸਰ ਅਫਸਰ ਹਰੀਸ ਕੁਮਾਰ ਵਲੋਂ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੇ ਵੱਖ-ਵੱਖ ਪੋਲਿੰਗ ਸਟੇਸਨਾਂ ਤੋ ਇਲਾਵਾ ਨੇੜਲੇ ਪਿੰਡਾਂ ਦੇ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਵੋਟਰ ਸੂਚੀ ਦੀ ਚੱਲ ਰਹੀ ਸਰਕਰੀ ਸੁਧਾਈ ਦਾ ਜਾਇਜਾ ਲਿਆ । ਉਨਾਂ ਦਸਿਆ ਕਿ ਵੋਟਰ ਸੂਚੀ ਵਿਚ ਪਹਿਲਾਂ ਤੋਂ ਦਰਜ ਵੋਟ ਕਟਵਾਉਣਾ, ਵੋਟ ਵਿਚ ਸੋਧ ਕਰਵਾਉਣ ਲਈ ਜਾਂ ਰਿਹਾਇਸ ਬਦਲਣ ਲਈ 15 ਦਸੰਬਰ 2020 ਤਕ ਫਾਰਮ ਭਰੇ ਜਾ ਸਕਦੇ ਹਨ।

ਕੱਲ• ਮਿਤੀ 6 ਦਸੰਬਰ ਦਿਨ ਐਤਵਾਰ ਨੂੰ ਵੀ ਜ਼ਿਲੇ ਦੇ ਸਮੂਹ ਬੀ.ਐਲ.ਓਜ.ਆਪਣੇ ਪੋਲਿੰਗ ਸਟੇਸ਼ਨਾਂ ਤੇ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹਾਜ਼ਰ ਰਹਿਣਗੇ ਅਤੇ ਨਵੀਂ ਵੋਟ ਬਣਵਾਉਣ/ਕਟਵਾਉਣ ਜਾਂ ਸੋਧ ਕਰਵਾਉਣ ਲਈ ਆਮ ਜਨਤਾ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ। ਜ਼ਿਲੇ ਦਾ ਕੋਈ ਵੀ ਨਾਗਰਿਕ ਜਿਸ ਦੀ ਉਮਰ ਮਿਤੀ 01.01.2021 ਨੂੰ 18 ਸਾਲ ਹੋ ਜਾਵੇਗੀ ਜਾਂ ਉਸ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਉਸ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਦੌਰਾਨ ਉਹ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਦੇ ਦਰਮਿਆਨ ਆਪਣੇ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਬੀ.ਐਲ.ਓਜ.ਪਾਸ ਫਾਰਮ ਨੰਬਰ-6 ਭਰ ਕੇ ਲੌੜੀਂਦੇ ਦਸਤਾਵੇਜ਼ (ਰੰਗੀਨ ਪਾਸਪੋਰਟ ਸਾਈਜ ਫੋਟੋ,ਜਨਮ ਮਿਤੀ, ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਅਤੇ ਆਪਣੇ ਪਰਿਵਾਰਿਕ ਮੈਂਬਰ (ਜਿਸ ਦੀ ਪਹਿਲਾਂ ਤੋਂ ਵੋਟ ਬਣੀ ਹੈ) ਦੇ ਵੋਟਰ ਫੋਟੋ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ) ਜਮਾਂ ਕਰਵਾਉਣ ਤਾਂ ਜੋ ਉਨ•ਾਂ ਨੂੰ ਵੋਟਰ ਸੂਚੀ ਵਿੱਚ ਬਤੌਰ ਵੋਟਰ ਰਜਿਸਟਰਡ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਜ਼ਿਲੇ ਦਾ ਕੋਈ ਵੀ ਨਾਗਰਿਕ ਆਨਲਾਈਨ ਵਿਧੀ ਰਾਹੀਂ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਵੋਟਰ ਪੋਰਟਲ (https://voterportal.eci.gov.in) ਤੇ ਵੀ ਨਵੀਂ ਵੋਟ ਬਣਵਾਉਣ/ਕਟਵਾਉਣ ਜਾਂ ਸੋਧ ਕਰਵਾਉਣ ਲਈ ਅਪਲਾਈ ਕਰ ਸਕਦਾ ਹੈ। ਜਾਂ ਵਧੇਰੇ ਜਾਣਕਾਰੀ ਲਈ 1950 ਤੇ ਮੁਫਤ ਕਾਲ ਕੀਤੀ ਜਾ ਸਕਦੀ ਹੈ।

Thepunjabwire
 • 2
 • 51
 •  
 •  
 •  
 •  
 •  
 •  
 •  
 •  
  53
  Shares
error: Content is protected !!