ਗੁਰਦਾਸਪੁਰ ਪੰਜਾਬ

ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਭੇਜੀ ਗਰਾਂਟ ਦੇ ਚੈੱਕ ਰਮਨ ਬਹਿਲ ਨੇ ਵੰਡੇ

ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਭੇਜੀ ਗਰਾਂਟ ਦੇ ਚੈੱਕ ਰਮਨ ਬਹਿਲ ਨੇ ਵੰਡੇ
  • PublishedSeptember 26, 2020

ਸਵ. ਖ਼ੁਸ਼ਹਾਲ ਬਹਿਲ ਦੇ ਜਨਮ ਦਿਨ ਮੌਕੇ ਆਯੋਜਿਤ ਕੀਤਾ ਗਿਆ ਸਮਰਪਣ ਦਿਵਸ

ਗੁਰਦਾਸਪੁਰ, 26 ਸਤੰਬਰ ( ਮੰਨਨ ਸੈਣੀ) । ਅੱਜ ਸ਼੍ਰੀ ਰਮਨ ਬਹਿਲ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਗੁਰਦਾਸਪੁਰ ਇਲਾਕੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੰਡੇ ਗਏ । ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਗੁਰਦਾਸਪੁਰ ਪਬਲਿਕ ਸਕੂਲ ਵਿੱਚ ਆਯੋਜਿਤ ਕੀਤੇ ਗਏ ਸੀਮਤ ਲੋਕਾਂ ਦੀ ਹਾਜ਼ਰੀ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਸ਼੍ਰੀ ਬਹਿਲ ਨੇ ਇਹ ਚੈੱਕ ਲਾਭਪਾਤਰੀਆਂ ਨੂੰ ਸੌਂਪੇ ।
ਇਸ ਗਰਾਂਟ ਦਾ ਐਲਾਨ ਸ਼੍ਰੀ ਓਮ ਪ੍ਰਕਾਸ਼ ਸੋਨੀ ਕੈਬਿਨਟ ਮੰਤਰੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਖ਼ੁਸ਼ਹਾਲ ਬਹਿਲ ਜੀ ਦੇ 93ਵੇਂ ਜਨਮ ਦਿਵਸ ਮੌਕੇ ਤੇ ਜੋਕਿ ਸਮਰਪਣ ਦਿਵਸ ਵਜੋਂ ਮਨਾਇਆ ਜਾਂਦਾ ਹੈ, ਕੀਤਾ ਸੀ ।

ਅੱਜ ਉਹ ਗਰਾਂਟ ਸਮਾਜ ਸੇਵੀਆਂ ਨੂੰ ਸੌਂਪਦੇ ਹੋਏ ਸ਼੍ਰੀ ਬਹਿਲ ਨੇ ਸ਼੍ਰੀ ਓਮ ਪ੍ਰਕਾਸ਼ ਸੋਨੀ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਇਸ ਇਲਾਕੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਜ ਸੇਵੀ ਸੰਗਠਨਾਂ ਵਿੱਚ ਜੋ ਸਮਰਪਣ ਦੀ ਭਾਵਨਾ ਹੈ , ਉਸ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ । ਕਰੋਨਾ ਕਾਲ ਵਿੱਚ ਇਨ੍ਹਾਂ ਸੰਸਥਾਵਾਂ ਨੇ ਲੋਕਾਂ ਦੇ ਦਰਦ ਨੂੰ ਸਮਝਦਿਆਂ ਹੋਇਆਂ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਸਮਾਜ ਸੇਵਾ ਨੂੰ ਪਹਿਲ ਦਿੱਤੀ ਹੈ । ਅੱਜ ਇਨ੍ਹਾਂ ਵੱਖ-ਵੱਖ ਜਥੇਬੰਦੀਆਂ ਜੋ ਕਿ ਵੱਖ –ਵੱਖ ਖੇਤਰਾਂ ਵਿੱਚ ਆਪਣਾ ਕੰਮ ਬਖ਼ੂਬੀ ਕਰ ਕੇ ਆਮ ਲੋਕਾਂ ਨੂੰ ਇੱਕ ਰਾਹਤ ਦਿੰਦੀਆਂ ਹਨ । ਕਈ ਵਾਰ ਐਸੇ ਕੰਮ ਜੋ ਸਰਕਾਰਾਂ ਆਮ ਲੋਕਾਂ ਲਈ ਨਹੀਂ ਕਰ ਸਕਦੀਆਂ ਉੱਥੇ ਇਹ ਸਮਾਜਿਕ ਜਥੇਬੰਦੀਆਂ ਆਪਣਾ ਰੋਲ ਨਿਭਾਉਂਦੀਆਂ ਹਨ। ਇਨ੍ਹਾਂ ਦੀ ਕਾਰਜ ਪ੍ਰਣਾਲੀ ਨਾਲ ਆਮ ਲੋਕਾਂ, ਖ਼ਾਸ ਕਰ ਕੇ ਆਰਥਿਕ ਤੌਰ ਤੇ ਸਮਾਜ ਦੇ ਉਸ ਹਿੱਸੇ ਨੂੰ ਲਾਭ ਪਹੁੰਚਦਾ ਹੈ ।ਮੈਂ ਸਦਾ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਰਿਣੀ ਰਹਾਂਗਾ ਅਤੇ ਸੇਵਾ ਦੇ ਹਰ ਕੰਮ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਡਟ ਕੇ ਖਲੋਵਾਂਗਾ ।

ਸਮਾਜ ਸੇਵੀ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਚੈੱਕ ਭੇਂਟ ਕਰਦੇ ਸ਼੍ਰੀ ਰਮਨ ਬਹਿਲ ।

ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਵੈੱਲਫੇਅਰ ਸੁਸਾਇਟੀ, ਗੁਰਦਾਸਪੁਰ ਨੂੰ ਇੱਕ ਲੱਖ ਰੁਪਏ, ਰੈੱਡ ਕਰਾਸ ਡਰੱਗ ਐਡਿਕਸ਼ਨ ਟਰੀਟਮੈਂਟ ਰਿਹੈਲਬੀਟੇਸ਼ਨ ਸੈਂਟਰ ਗੁਰਦਾਸਪੁਰ ਨੂੰ ਇੱਕ ਲੱਖ ਰੁਪਏ, ਆਲ ਇੰਡੀਆ ਵਿਮੈਨ ਕਾਨਫ਼ਰੰਸ ਮੁਹੱਲਾ ਰੋੜੀ, ਗੁਰਦਾਸਪੁਰ ਨੂੰ ਇੱਕ ਲੱਖ ਰੁਪਏ, ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ,ਗੁਰਦਾਸਪੁਰ ਨੂੰ ਅੱਖਾਂ ਦੇ ਕੈਂਪ ਲਈ 50 ਹਜ਼ਾਰ ਰੁਪਏ, ਹੈਡਿੰਗ ਹੈਂਡ ਸੁਸਾਇਟੀ, ਪਿੰਡ ਬਰਨਾਲਾ ਨੂੰ 50 ਹਜ਼ਾਰ ਰੁਪਏ, ਸ਼੍ਰੀ ਪੰਜਾਬ ਯੂਥ ਕਲੱਬ, ਹੇਮਰਾਜ ਪੁਰ ਨੂੰ 50 ਹਜ਼ਾਰ ਰੁਪਏ ਅਤੇ ਸ਼੍ਰੋਮਣੀ ਭਗਤ ਕਬੀਰ ਦਾਸ , ਹਰੀਜਨ ਧਰਮਸ਼ਾਲਾ ਤਿੱਬੜ ਨੂੰ 50 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ ।

ਇਸ ਮੌਕੇ ਸੰਤ ਕਬੀਰ ਸੰਸਥਾ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਲਾਲ, ਕਮੇਟੀ ਦੇ ਮੈਂਬਰ ਗੁਰਦਿਆਲ ਚੰਦ, ਆਲ ਇੰਡੀਆ ਵਿਮੈਨ ਕਾਨਫ਼ਰੰਸ, ਗੁਰਦਾਸਪੁਰ ਦੀ ਪੈਟਰਨ ਸ਼੍ਰੀਮਤੀ ਬਰਿੰਦਰ ਕੌਰ, ਪ੍ਰੋ ਮਹਿੰਦਰ ਕੁਮਾਰ ਪ੍ਰਧਾਨ ਅਤੇ ਸ਼੍ਰੀ ਰਿਖੀ ਪਾਲ ਸੈਣੀ ਸਕੱਤਰ ਭਾਰਤ ਵਿਕਾਸ ਪਰਿਸ਼ਦ, ਹੈਡਿੰਗ ਹੈਂਡ ਸੁਸਾਇਟੀ, ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਧੀਰਜ ਸ਼ਰਮਾ, ਸਕੱਤਰ ਅਰਮਿੰਦਰ ਸਿੰਘ, ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ, ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਰਮੇਸ਼ ਮਹਾਜਨ, ਸਨਾਤਨ ਧਰਮ ਮਹਾਵੀਰ ਦਲ, ਗੁਰਦਾਸਪੁਰ ਦੇ ਉਪ ਪ੍ਰਧਾਨ ਸ਼੍ਰੀ ਸ਼ਿਵ ਨੰਦਾ, ਸਕੱਤਰ ਸ਼੍ਰੀ ਬਲਕਾਰ ਚੰਦ, ਸ਼੍ਰੀ ਲਲਿਤ ਮੋਹਨ ਗੰਡੋਤਰਾ, ਸ਼੍ਰੀ ਵਿਜੇ ਕੁਮਾਰ, ਸ਼ੇਰੇ ਪੰਜਾਬ ਯੂਥ ਕਲੱਬ, ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਗੁਰਮੇਜ ਸਿੰਘ ਅਤੇ ਨੰਬਰਦਾਰ ਰਣਜੀਤ ਸਿੰਘ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ ।

ਹੋਰਨਾਂ ਮਹਿਮਾਨਾਂ ਵਿੱਚ ਸ਼੍ਰੀ ਕੇ.ਕੇ ਸ਼ਰਮਾ, ਸ਼੍ਰੀ ਕੇਸ਼ਵ ਬਹਿਲ. ਸ਼੍ਰੀ ਸੁੱਚਾ ਸਿੰਘ ਮੁਲਤਾਨੀ, ਸਕੱਤਰ ਗੁਰਵਿੰਦਰ ਸਿੰਘ ਵੀ ਮੌਜੂਦ ਸਨ।

Written By
The Punjab Wire