26 ਸਤੰਬਰ ਨੂੰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ, 28 ਸਤੰਬਰ ਨੂੰ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ, 29 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਅਤੇ 30 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਚੋਵਾਲ ਵਿਖੇ ਰਾਜਪੱਧਰੀ ਰੋਜ਼ਗਾਰ ਮੇਲੇ ਲਗਾਏ ਜਾਣਗੇ
ਗੁਰਦਾਸਪੁਰ, 23 ਸਤੰਬਰ ( ਮੰਨਨ ਸੈਣੀ)। ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ 24 ਸਤੰਬਰ ਨੂੰ ਗੋਲਡਨ ਕਾਲਜ ਆਫ ਇੰਜ: ਅਤੇ ਟੈਕਨਾਲੋਜੀ ਗੁਰਦਾਸਪੁਰ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿਖੇ ਮਿਤੀ 24 ਸਤੰਬਰ ਤੋਂ 30 ਸਤਬੰਰ 2020 ਤੱਕ ਰਾਜ ਪੱਧਰੀ ਮੇਲੇ ਲਗਾਏ ਜਾ ਰਹੇ ਹਨ। ਇਸ ਮੌਕੇ ਜਿਲਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਅੱਗੇਦੱਸਿਆ ਸਰਕਾਰ ਵਲੋਂ ਕੋਵਿਡ -19 ਸਬੰਧੀ ਜਾਰੀ ਗਾਈਡਲਾਈਜ਼ ਦੀ ਪਾਲਣਾ ਕਰਦੇ ਹੋਏ ਮਿਤੀ 26.09.2020 ਨੂੰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ (ਪਹਿਲਾਂ 25 ਸਤੰਬਰ ਨੂੰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਰਾਜ ਪੱਧਰੀ ਰੋਜਗਾਰ ਮੇਲਾ ਲਗਾਇਆ ਜਾਣਾ ਸੀ ਪਰ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਕਾਰਨ ਹੁਣ 26 ਸਤੰਬਰ ਨੂੰ ਰਾਜ ਪੱਧਰੀ ਰੋਜਗਾਰ ਮੇਲਾ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ) , ਮਿਤੀ 28.09.2020 ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਮਿਤੀ 29.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਡੇਰਾ ਬਾਬਾ ਨਾਨਕ ਅਤੇ ਮਿਤੀ 30.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਹਰਚੋਵਾਲ ਵਿਖੇ ਲਗਾਏ ਜਾ ਰਹੇ ਹਨ । ਇਹਨਾਂ ਰੋਜਗਾਰ ਮੇਲਿਆ ਨੂੰ ਸਫਲਤਾ ਪੂਰਵਕ ਨਪੇੜੇ ਚਾੜ•ਨ ਲਈ ਵੱਖ ਵੱਖ ਵਿਭਾਗਾਂ ਦੇ ਮੁੱਖੀਆ ਦੀਆ ਡਿਉਟੀਆ ਲਗਾਈਆ ਗਈਆ ਹਨ। ਜਿਸ ਵਿੱਚ ਐਸ.ਐਸ. ਪੀ ਗੁਰਦਾਸਪੁਰ/ਬਟਾਲਾ ਇਹਨਾਂ ਰੋਜਗਾਰ ਮੇਲਿਆ ਵਿੱਚ ਸਕਿਉਰਟੀ ਦਾ ਪ੍ਰਬੰਧ ਕਰਨਗੇ ਅਤੇ ਸਿਵਲ ਸਰਜਨ ਗੁਰਦਾਸਪੁਰ ਥਰਮਲ ਸਕੈਨਰ ਅਤੇ ਮੈਡੀਕਲ ਟੀਮ ਦਾ ਪ੍ਰਬੰਧ ਕਰਨਗੇ। ਰੋਜ਼ਗਾਰ ਮੇਲਿਆ ਵਿੱਚ 3000 ਬੱਚਿਆ ਨੂੰ ਵੱਖ-ਵੱਖ ਕੰਪਨੀਆ ਵਲੋਂ ਇੰਟਰਵਿਊ ਦੌਰਾਨ ਪਲੇਸ ਕਰਵਾਇਆ ਜਾਣਾ ਹੈ। ਰੋਜ਼ਗਾਰ ਮੇਲੇ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ।
ਕੋਵਿਡ -19 ਦੀਆ ਗਾਈਡਲਾਈਜ ਦੀ ਪਾਲਣਾ ਕਰਦੇ ਹੋਏ ਰੋਜਗਾਰ ਮੇਲੇ ਵਾਲੀ ਜਗ•ਾਂ ਤੇ ਵੱਖ ਵੱਖ ਬਲਾਕ ਤਿਆਰ ਕੀਤੇ ਜਾਣਗੇ ਜਿਥੇ ਬੱਚਿਆ ਦੀ ਬਲਾਕ ਵਾਈਜ ਰਜਿਸਟਰੇਸ਼ਨ ਕੀਤੀ ਜਾਵੇਗੀ । ਰਜਿਸਟਰੇਸ਼ਨ ਲਈ ਬਲਾਕ ਵਾਈਜ ਟੋਕਨ ਸਿਸਟਮ ( ਏ/ਬੀ/ਸੀ/ਡੀ)ਦੀ ਵਰਤੋ ਕੀਤੀ ਜਾਵੇਗੀ ਤਾਂ ਜੋ ਇੰਟਰਵਿਊ ਦੌਰਾਨ ਪ੍ਰਾਰਥੀਆ ਦਾ ਇੱਕ ਜਗ•ਾ ਤੇ ਇਕੱਠ ਨਾ ਹੋਵੇ । ਰੋਜਗਾਰ ਮੇਲੇ ਵਾਲੀ ਜਗ•ਾ ਤੇ ਇੱਕ ਮੈਡੀਕਲ ਟੀਮ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਥਰਮੈਲ ਸਕੈਨਿੰਗ ਵੀ ਕੀਤੀ ਜਾਵੇਗੀ ਅਤੇ ਇਸ ਗੱਲ ਦਾ ਖਾਸ ਧਿਆਨ ਰਖਿਆ ਜਾਵੇਗਾ ਕਿ ਹਰ ਇੱਕ ਪ੍ਰਾਰਥੀ ਨੇ ਮਾਸਕ ਪਹਿਨਿਆ ਹੋਵੇ, ਜੇਕਰ ਕਿਸੇ ਪ੍ਰਾਰਥੀ ਨੇ ਮਾਸਕ ਨਹੀਂ ਪਹਿਨਿਆ ਹੋਇਆ ਤਾਂ ਉਸ ਨੂੰ ਮੌਕੇ ਤੇ ਹੀ ਮਾਸਕ ਮੁਹਈਆ ਕਰਵਾਇਆ ਜਾਵੇਗਾ ।