CORONA ਗੁਰਦਾਸਪੁਰ

ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਵੈਕਸੀਨ ਦੇ ਤੌਰ ‘ਤੇ ਕਰਦਾ ਹੈ ਕੰਮ –ਡਿਪਟੀ ਕਮਿਸ਼ਨਰ

ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਵੈਕਸੀਨ ਦੇ ਤੌਰ ‘ਤੇ ਕਰਦਾ ਹੈ ਕੰਮ –ਡਿਪਟੀ ਕਮਿਸ਼ਨਰ
  • PublishedSeptember 23, 2020

ਡਿਪਟੀ ਕਮਿਸ਼ਨਰ ਵਲੋਂ ਗੁਰਦਾਸਪੁਰ ਅਤੇ ਧਾਰੀਵਾਲ ਦੇ ਖੇਤਰ ਦੇ ਲੋਕਾਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ

ਜ਼ਿਲੇ ਅੰਦਰ 460 ਕਰੋੜ ਰੁਪਏ ਦੇ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਉਲੀਕੀ ਰਣਨੀਤੀ

ਗੁਰਦਾਸਪੁਰ, 23 ਸਤੰਬਰ ( ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ, ਵੈਕਸੀਨ ਦੇ ਤੋਰ ਤੇ ਕੰਮ ਕਰਦਾ ਹੈ। ਮਾਸਕ ਪਾਉਣ ਵਾਲੇ ਵਿਅਕਤੀ, ਜੇਕਰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆ ਵੀ ਜਾਂਦੇ ਹਨ, ਤਾਂ ਮਾਸਕ ਪਾਇਆ ਹੋਣ ਕਾਰਨ ਉਹ ਕੋਰੋਨਾ ਤੋਂ ਕਾਫੀ ਹੱਦ ਤਕ ਬੱਚ ਸਕਦੇ ਹਨ। ਜਾਂ ਉਨਾਂ ਵਿਚ ਬਹੁਤ ਹੀ ਘੱਟ ਮਾਤਰਾ ਵਿਚ ਇੰਨਫੈਕਸ਼ਨ ਫੈਲਦੀ ਹੈ ਤੇ ਉਹ ਜਲਦ ਠੀਕ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਕੋਰੋਨਾ ਲੱਛਣ ਦਿਖਾਈ ਦੇਣ ਤੇ ਟੈਸਟਿੰਗ ਜਰੂਰ ਕਰਵਾਓ। ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਉਂਦੀ ਹੈ ਤਾਂ ਉਹ ਘਰ ਏਕਾਂਤਵਾਸ ਹੋ ਸਕਦੇ ਹਨ। ਜ਼ਿਲੇ ਅੰਦਰ 99 ਫੀਸਦ ਕੋਰੋਨਾ ਪੀੜਤ ਆਪਣੇ ਘਰ ਹੀ ਏਕਾਂਤਵਾਸ ਹਨ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਵੀਡੀਓ ਕਾਨਫੰਰਸ ਜਰੀਏ ਗੁਰਦਾਸਪੁਰ ਅਤੇ ਧਾਰੀਵਾਲ ਹਲਕੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਡਾ. ਲਖਵਿੰਦਰ ਸਿੰਘ ਐਸ.ਐਮ.ਓ ਕਲਾਨੌਰ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ ਵੀ ਮੋਜੂਦ ਸਨ। ਡਿਪਟੀ ਕਮਿਸ਼ਨਰ ਵਲੋਂ ਨਿਵਕੇਲੀ ਪਹਿਲਕਦਮੀ ਕਰਦਿਆਂ ਲੋਕਾਂ ਨੂੰ ਕੋਵਿਡ-19 ਕਾਰਨ ਦਫਤਰਾਂ ਵਿਚ ਆ ਕੇ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੀ ਥਾਂ ਵੀਡੀਓ ਕਾਨਫੰਰਸ ਜਰੀਏ ਮੁਸ਼ਕਿਲਾਂ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਨਾਂ ਜੂਮ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ‘ਤੇ ਕੋਰੋਨਾ ਟੈਸਟਿੰਗ ਜਰੂਰ ਕਰਵਾਉਣੀ ਚਾਹੀਦੀ ਹੈ ਤੇ ਕੋਰੋਨਾ ਟੈਸਟ ਕਰਵਾਉਣ ਤੋਂ ਘਬਰਾਉਣਾ ਨਹੀ ਚਾਹੀਦਾ ਹੈ। ਉਨਾਂ ਕਿਹਾ ਕਿ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀ ਆਪਣੀ ਟੈਸਟਿੰਗ ਜਰੂਰ ਕਰਵਾਉਣ। ਉਨਾਂ ਦੱਸਿਆ ਕਿ ਜਿਲੇ ਅੰਦਰ ਕੋਰੋਨਾ ਕਾਰਨ ਜਿੰਨੀਆਂ ਮੌਤਾਂ ਹੋਈਆਂ ਹਨ, ਉਨਾਂ ਵਿਚ ਬਹੁਤੇ ਮਰੀਜਾਂ ਨੇ ਸਮੇਂ ਸਿਰ ਕੋਰੋਨਾ ਟੈਸਟ ਨਹੀਂ ਕਰਵਾਇਆ ਤੇ ਜਦ ਹਾਲਤ ਜ਼ਿਆਦਾ ਖਰਾਬ ਹੋਈ, ਤਦ ਟੈਸਟ ਕਰਵਾਇਆ । ਉਸ ਸਮੇਂ ਤਕ ਕਾਫੀ ਦੇਰੀ ਹੋਣ ਕਾਰਨ ਉਨਾਂ ਲੋਕਾਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪਈ।

ਕੂੜੇ ਦੀ ਸੰਭਾਲ- ਡਿਪਟੀ ਕਮਿਸ਼ਨਰ ਨੇ ਦੱਸਿਆ ਕੂੜੇ ਦੀ ਸੰਭਾਲ ਲਈ ਵਿਸ਼ੇਸ ਉਪਰਾਲੇ ਵਿੱਢੇ ਗਏ ਹਨ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਘਰੋ ਘਰੀਂ ਕੂੜਾ ਚੁੱਕਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਗਿੱਲਾ, ਸੁੱਕਾ ਕੂੜਾ ਅਤੇ ਡੈਂਜਰਸ ਕੂੜਾ ਦੀ ਵੱਖੋ ਵੱਖਰੀ ਸੰਭਾਲ ਕੀਤੀ ਜਾਵੇਗੀ। ਗਿੱਲੇ ਕੂੜੇ ਤੋਂ ਕੰਪੋਜਸਟ ਖਾਦ, ਸੁੱਕੇ ਕੂੜੇ ਨੂੰ ਇਕ ਜਗ•ਾ ਉੱਪਰ ਡੰਪ ਕਰਕੇ, ਕਬਾੜੀਆਂ ਆਦਿ ਰਾਹੀਂ ਵੈਸਟ ਸਮਾਨ ਚੁੱਕਿਆ ਜਾਂਦਾ ਹੈ ਅਤੇ ਡੈਂਜਰਸ ਕੂੜਾ, ਜਿਸ ਵਿਚ ਬੱਚਿਆਂ ਦੇ ਡਾਇਪਰ ਤੇ ਪੱਟੀਆਂ ਆਦਿ ਸ਼ਾਮਿਲ ਹਨ, ਨੂੰ ਡੂੰਘਾ ਟੋਇਆ ਪੁੱਟ ਕੇ ਦੱਬਿਆ ਜਾਵੇਗਾ। ਉਨਾਂ ਕਿਹਾ ਕਿ ਜਿਹੜਾ ਦੁਕਾਨਦਾਰ ਕੂੜਾ ਦੁਕਾਨ ਦੇ ਬਾਹਰ ਲਗਾਏਗਾ, ਉਸਨੂੰ ਪਹਿਲਾਂ 5 ਹਜ਼ਾਰ ਰੁਪਏ ਜੁਰਮਾਨਾ, ਦੂਸਰੀ ਵਾਰ 10 ਹਜ਼ਾਰ ਤੇ ਤੀਸਰੀ ਵਾਰ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨਾਂ ਦੱਸਿਆ ਗੁਰਦਾਸਪੁਰ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ 05 ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੜਕਾਂ ਦੇ ਕੂੜਾ ਸੁੱਟਣ ਵਾਲਿਆਂ ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਈ.ਓ ਗੁਰਦਾਸਪੁਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀਆਂ 27 ਵਾਰਡਾਂ ਵਿਚੋਂ ਘਰੋ-ਘਰੋ ਕੂੜਾ ਚੁੱਕਣ ਨੂੰ ਯਕੀਨੀ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ 460 ਕਰੋੜ ਰੁਪਏ ਦੀ ਲਾਗਤ ਨਾਲ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੀ ਰਣਨੀਤੀ ਉਲੀਕੀ ਗਈ ਹੈ।

ਜਿਸ ਤਹਿਤ ਬੱਕਰੀ ਪਾਲਣ, ਮੋਬਾਇਲ ਰਿਪੇਅਰ ਦੀ ਦੁਕਾਨ, ਬਿਊਟੀ ਪਾਰਲਰ ਸਮੇਤ ਛੋਟੋ-ਛੋਟੋ ਕਾਰੋਬਾਰ ਕਰਨ ਲਈ ਨੌਜਵਾਨਾਂ/ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਮੁਦਰਾ ਲੋਨ ਆਦਿ ਤਹਿਤ ਜ਼ਿਲ•ਵਾਸੀਆਂ ਨੂੰ ਆਸਾਨੀ ਨਾਲ ਲੋਨ ਮੁਹੱਈਆ ਕਰਵਾਇਆ ਜਾਵੇਗਾ।
ਮੀਟਿੰਗ ਦੌਰਾਨ ਗੁਰਦਾਸਪੁਰ ਸ਼ਹਿਰ ਦੇ ਸਮਾਜ ਸੇਵੀ ਸਾਗਰ ਸ਼ਰਮਾ, ਨੀਲ ਕਮਲ, ਰਾਜਨ ਮਿੱਤਲ, ਮੋਹਿਤ ਮਹਾਜਨ ਵਲੋਂ ਦੱਸਿਆ ਗਿਆ ਕਿ ਲੋਕ ਮਾਸਕ ਪਹਿਨਣ ਵਿਚ ਅਣਗਹਿਲੀ ਕਰ ਰਹੇ ਹਨ, ਜਿਨਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਸ੍ਰੀਮਤੀ ਸੁਰਿੰਦਰ ਕੋਰ ਪਨੂੰ ਨੇ ਜੇਲ• ਰੋਡ ਅਤੇ ਪ੍ਰਦੀਪ ਨੇ ਨਹਿਰ ਕਾਲੋਨੀ ਵਿਚ ਕੂੜੇ ਦੇ ਢੇਰ ਚੁਕਵਾਉਣ ਦੀ ਮੰਗ ਕੀਤੀ। ਪਿੰਡ ਸਿੰਘਪੁਰਾ ਦੇ ਸਰਪੰਚ ਪਲਵਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੇ ਕਿਨਾਰਿਆਂ ਤੇ ਬਰਮਾ ਦਾ ਕੰਮ ਕਰਵਾਇਆ ਜਾਵੇ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਸਬੰਧਿਤ ਵਿਭਾਗ ਵਲੋਂ ਇਸ ਕੰਮ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ। ਗੁਰਪ੍ਰੀਤ ਸਿੰਘ ਧਾਰੀਵਾਲ ਨੇ ਦੱਸਿਆ ਕਿ ਧਾਰੀਵਾਲ ਨਹਿਰ ਦੇ ਕਿਨਾਰਿਆਂ ਦੀ ਸਫਾਈ ਕਰਵਾਏ ਜਾਣ ਦੀ ਜਰੂਰਤ ਹੈ। ਸ੍ਰੀ ਦੁੱਗਲ ਪ੍ਰਧਾਨ ਧਾਰੀਵਾਲ ਨੇ ਕਿਹਾ ਕਿ ਦੁਕਾਨਦਾਰ ਖੁਦ ਤੇ ਗਾਹਕਾਂ ਨੂੰ ਮਾਸਕ ਪਹਿਨਣ ਲਈ ਜਾਗਰੂਕ ਕਰਨ ਦੀ ਲੋੜ ਹੈ। ਬਲਰਾਜ ਸਿੰਘ ਸਰਪੰਚ ਕਲੇਰ ਕਲਾਂ (ਧਾਰੀਵਾਲ) ਨੇ ਦੱਸਿਆ ਕਿ ਪਿੰਡ ਅੰਦਰ ਛੱਪੜ ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾਵੇ।

ਇਸ ਮੌਕੇ ਲੋਕਾਂ ਵਲੋਂ ਜੂਮ ਮੀਟਿੰਗ ਰਾਹੀਂ ਡਿਪਟੀ ਕਮਿਸਨਰ ਵਲੋਂ ਲੋਕਾਂ ਨਾਲ ਰੂਬਰੂ ਹੋ ਕਿ ਮਿਲਣ ਦੀ ਸਰਾਹਨਾ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਹਫਤੇ ਮੰਗਲਵਾਰ ਸ਼ਾਮ 5 ਵਜੇ ਤੋਂ ਗੁਰਦਾਸਪੁਰ ਅਤੇ ਧਾਰੀਵਾਲ ਖੇਤਰ ਦੇ ਲੋਕਾਂ ਨਾਲ ਜੂਮ ਮੀਟਿੰਗ ਕੀਤੀ ਜਾਇਆ ਕਰੇਗੀ ਤਾਂ ਜੋ ਉਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕੇ।

Written By
The Punjab Wire