ਸ਼ਹੀਦ ਭਾਈ ਸੁੱਖਾ ਸਿੰਘ- ਭਾਈ ਮਹਿਤਾਬ ਸਿੰਘ ਦੇ ਨਾਮ ‘ਤੇ ਬਣੇਗਾ ਮੁਹੱਲਾ ਕਲੀਨਿਕ-ਵਿਧਾਇਕ ਸ਼ੈਰੀ ਕਲਸੀ
ਵਿਧਾਇਕ ਸ਼ੈਰੀ ਕਲਸੀ ਨੇ ਲੇਬਰ ਵਾਲੇ, ਨੇੜਲੇ ਦੁਕਾਨਦਾਰਾਂ, ਦੁਕਾਨਾਂ ਵਿੱਚ ਕੰਮ ਕਰਦੀ ਲੇਬਰ, ਧਾਰਮਿਕ ਅਤੇ ਨਿਹੰਗ ਜਥੇਬੰਦੀ ਦੇ ਆਗੂਆਂ , ਸਮਾਜ ਸੇਵੀਆਂ, ਕਾਲੋਨੀ ਅਤੇ ਸ਼ਹਿਰ ਵਾਸੀਆਂ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਲਿਆ ਗਿਆ ਸੰਗਤ ਰੂਪੀ ਫੈਸਲਾ
ਸ਼ਹੀਦ ਭਾਈ ਸੁੱਖਾ ਸਿੰਘ- ਭਾਈ ਮਹਿਤਾਬ ਸਿੰਘ ਪਾਰਕ ਦੇ ਇੱਕ ਕਾਰਨਰ ‘ਤੇ ਨਾਨਕਸ਼ਾਹੀ ਇੱਟਾਂ ਨਾਲ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਦੇ ਨਾਮ ‘ਤੇ ਬਣੇਗਾ ਮੁਹੱਲਾ ਕਲੀਨਿਕ
ਕਿਹਾ- ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਭੰਡੀ ਪ੍ਰਚਾਰ ਕਰਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋਈ ਅਸਫ਼ਲ
ਬਟਾਲਾ,4 ਅਪ੍ਰੈਲ 2026 (ਮੰਨਨ ਸੈਣੀ )। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਅੱਜ ਸਵੇਰੇ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਚੌਂਕ ਵਿਖੇ ਲੇਬਰ ਵਾਲੇ, ਨੇੜਲੇ ਦੁਕਾਨਦਾਰਾਂ, ਦੁਕਾਨਾਂ ਵਿੱਚ ਕੰਮ ਕਰਦੀ ਲੇਬਰ, ਧਾਰਮਿਕ ਅਤੇ ਨਿਹੰਗ ਜਥੇਬੰਦੀ ਦੇ ਆਗੂਆਂ , ਸਮਾਜ ਸੇਵੀਆਂ, ਕਾਲੋਨੀ ਅਤੇ ਸ਼ਹਿਰ ਵਾਸੀਆਂ ਦੇ ਪਤਵੰਤੇ ਸੱਜਣਾਂ, ਮੌਜੂਦਗੀ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਸੰਗਤ ਰੂਪੀ ਫੈਸਲਾ ਲੈਂਦਿਆਂ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ ਦੇ ਇੱਕ ਕਾਰਨਰ ‘ਤੇ ਨਾਨਕਸ਼ਾਹੀ ਇੱਟਾਂ ਨਾਲ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਦੇ ਨਾਮ ‘ਤੇ ਮੁਹੱਲਾ ਕਲੀਨਿਕ ਬਣਾਉਣ ਦਾ ਫੈਸਲਾ ਲਿਆ ਗਿਆ।
ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਦੇ ਨਾਮ ‘ਤੇ ਉਸਾਰੇ ਜਾ ਰਹੇ ਮੁਹੱਲਾ ਕਲੀਨਿਕ ਦੇ ਖੁੱਲ੍ਹ ਜਾਣ ਨਾਲ ਲੇਬਰ ਵਾਲਿਆਂ ਤੇ ਆਮ ਲੋਕਾਂ ਨੂੰ ਸਿਹਤ ਪੱਖੋਂ ਵੱਡੀ ਸਹੂਲਤ ਮਿਲੇਗੀ। ਲੇਬਰ ਵਾਲੇ ਮੁਹੱਲਾ ਕਲੀਨਿਕ ਵਿੱਚ ਮੁਫਤ ਦਵਾਈ ਅਤੇ ਆਪਣੇ ਟੈਸਟ ਕਰਵਾ ਸਕਣਗੇ ਅਤੇ ਉਨ੍ਹਾਂ ਨੂੰ ਦੂਰ ਢੁਰਾਡੇ ਤੋਂ ਦਵਾਈ ਲੈਣ ਤੋਂ ਰਾਹਤ ਮਿਲੇਗੀ।
ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਅਖੌਤੀ ਆਗੂ ਜਿਥੇ ਵੀ ਕੋਈ ਵਿਕਾਸ ਕਾਰਜ ਹੋਣ ਲੱਗਦਾ ਹੈ, ਉਥੇ ਆ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਇਹ ਅਖੌਤੀ ਆਗੂ ਸ਼ੋਸਲ ਮੀਡੀਆ ਰਾਹੀਂ ਭੰਡੀ ਪ੍ਰਚਾਰ ਕਰ ਰਹੇ ਸਨ ਕਿ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ ਵਿੱਚ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ। ਪਾਰਕ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਆਦਿ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜੋ ਬਿਲਕੁਲ ਝੂਠ ਅਤੇ ਤੱਥਾਂ ਛੁਪਾਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਇਥੇ ਆਉਣ ਦਾ ਇਹੀ ਮਕਸਦ ਸੀ ਕਿ ਲੋਕਾਂ ਦੇ ਸਾਹਮਣੇ ਸੱਚਾਈ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ ਦੀ ਕੋਈ ਭੰਨ ਤੋੜ ਨਹੀ ਕੀਤੀ ਗਈ ਹੈ ਅਤੇ ਨਾ ਹੀ ਪਾਰਕ ਵਿਚਲੇ ਲਾਅਨਜ ਜਾਂ ਕਿਸੇ ਹੋਰ ਹਿੱਸੇ ਨਾਲ ਛੇੜਛਾੜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਾਰਕ ਦੇ ਇੱਕ ਕਾਰਨਰ ‘ਤੇ ਮਹਿਜ ਦੋ ਢਾਈ ਮਰਲੇ ਵਿੱਚ ਮੁਹੱਲਾ ਕਲੀਨਿਕ ਖੋਲਿਆ ਜਾਵੇਗਾ ਅਤੇ ਮੁਹੱਲਾ ਕਲੀਨਿਕ ਦਾ ਨਾਮ ਸ਼ਹੀਦ ਭਾਈ ਸੁੱਖਾ ਸਿੰਘ- ਭਾਈ ਮਹਿਤਾਬ ਸਿੰਘ ਨਾਮ ‘ਤੇ ਹੋਵੇਗਾ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਹੀਦ ਸਾਡਾ ਕੌਮ ਦਾ ਕੀਮਤੀ ਸਰਮਾਇਆ ਹਨ ਅਤੇ ਸ਼ਹੀਦਾਂ ਦਾ ਮਾਣ ਸਤਿਕਾਰ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ। ਉਨ੍ਹਾਂ ਦੱਸਿਆ ਕਿ ਵਿਰੋਧੀਆਂ ਵਲੋਂ ਪਹਿਲਾਂ ਵੀ ਜਦੋਂ ਇਸ ਚੌਂਕ ਨੂੰ ਖੂਬਸੂਰਤ ਦਿੱਖ ਦਿੱਤੀ ਜਾ ਰਹੀ ਸੀ ਤਾਂ ਇਨ੍ਹਾਂ ਵਲੋਂ ਪ੍ਰਚਾਰਿਆ ਗਿਆ ਕਿ ਚੌਂਕ ਦਾ ਨਾਮ ਬਦਲਿਆ ਜਾ ਰਿਹਾ ਹੈ ਪਰ ਜਦੋਂ ਚੌਂਕ ਬਣ ਕੇ ਤਿਆਰ ਹੋਇਆ ਤਾਂ ਚੌਂਕ ਦਾ ਨਾਮ ਸ਼ਹੀਦ ਭਾਈ ਸੁੱਖਾ ਸਿੰਘ – ਭਾਈ ਮਹਿਤਾਬ ਸਿੰਘ ਦੇ ਨਾਮ ‘ਤੇ ਹੀ ਰੱਖਿਆ ਗਿਆ ਸੀ ਤਾਂ ਇਹੀ ਵਿਰੋਧ ਕਰਨ ਵਾਲੇ ਉਦਘਾਟਨ ਕਰਨ ਸਮੇਂ ਫੁੱਲਾਂ ਵਾਲੇ ਹਾਰ ਲੈ ਕੇ ਖਲੋਤੇ ਸਨ ਕਿ ਵਿਧਾਇਕ ਸ਼ੈਰੀ ਕਲਸੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ, ਇਸ ਨਾਲ ਸ਼ਹਿਰ ਦੀ ਖੂਬਸੂਰਤੀ ਵਿੱਚ ਵਾਧਾ ਹੋਇਆ ਹੈ ਅਤੇ ਸ਼ਹੀਦਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਗਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਬਟਾਲਾ ਵਿੱਚ ਜੋ ਵਿਕਾਸ ਕਾਰਜ ਹੋਏ ਹਨ, ਇਨ੍ਹਾਂ ਅਖੌਤੀ ਲੀਡਰਾਂ ਕੋਲੇ ਪਿਛਲੇ 75 ਸਾਲਾਂ ਤੋਂ ਨਹੀਂ ਹੋਏ। ਅਸਲ ਵਿੱਚ ਇਹ ਅਖੌਤੀ ਲੀਡਰ ਗੱਲਬਾਤਾਂ ਰਾਹੀ ਹੀ ਲੋਕਾਂ ਨੂੰ ਭਰਮਾ ਕੇ ਸੱਤਾ ਹਾਸਿਲ ਕਰਦੇ ਰਹੇ ਹਨ ਅਤੇ ਹੁਣ ਵਿਕਾਸ ਕਾਰਜ ਵੇਖ ਕੇ ਆਨੇ ਬਹਾਨੇ ਹਲਕੀ ਅਤੇ ਕੋਝੀ ਸਿਆਸਤ ਕਰਦੇ ਹਨ, ਪਰ ਲੋਕ ਸਭ ਜਾਣਦੇ ਹਨ।
ਇਸ ਮੌਕੇ ਲੇਬਰ ਯੂਨੀਅਨ ਵਾਲੇ, ਨੇੜਲੇ ਦੁਕਾਨਦਾਰਾਂ, ਦੁਕਾਨਾਂ ਵਿੱਚ ਕੰਮ ਕਰਦੀ ਲੇਬਰ, ਧਾਰਮਿਕ ਅਤੇ ਨਿਹੰਗ ਜਥੇਬੰਦੀ ਦੇ ਆਗੂਆਂ , ਸਮਾਜ ਸੇਵੀਆਂ, ਕਾਲੋਨੀ ਅਤੇ ਸ਼ਹਿਰ ਵਾਸੀਆਂ ਦੇ ਪਤਵੰਤੇ ਸੱਜਣਾਂ ਨੇ ਇੱਕ ਆਵਾਜ਼ ਵਿੱਚ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ ਦੇ ਇੱਕ ਕਾਰਨਰ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਪਾਰਕ ਵਿੱਚ ਛਬੀਲ ਅਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੁਣ ਦਵਾਈਆਂ ਦਾ ਲੰਗਰ ਲਗਾ ਕੇ ਲੋੜਵੰਦ ਲੋਕਾਂ ਦਾ ਇਲਾਜ ਹੋਵੇਗਾ ਅਤੇ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਸਤਨਾਮ ਸਿੰਘ ਮੁੱਖ ਸੇਵਾਦਾਰ ਜੋੜਾ ਘਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਚੇਅਰਮੈਨ ਯਸ਼ਪਾਲ ਚੌਹਾਨ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਮਾਸਟਰ ਤਿਲਕ ਰਾਜ, ਚੇਅਰਮੈਨ ਮਾਨਿਕ ਮਹਿਤਾ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਪ੍ਰਧਾਨ ਸਰਬਜੀਤ ਸਿੰਘ ਬੀ.ਸੀ ਵਿੰਗ, ਸੂਬੇਦਾਰ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਵੀਨੂੰ ਕਾਹਲੋਂ, ਮਨਜੀਤ ਸਿੰਘ ਬੁਮਰਾਹ, ਗੁਰਜੀਤ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ,ਲੰਬੜਦਾਰ ਅਮਰੀਕਾ ਸਿੰਘ, ਟਰੱਸਟੀ ਸੰਨੀ ਮਸੀਹ, ਹਨੀ ਚੌਹਾਨ, ਬੰਟੀ ਟਰੇਂਡਸ, ਪਰਦੀਪ ਕੁਮਾਰ, ਕੁਨਾਲ ਸ਼ਰਮਾ ਸਮੇਤ ਨਿਹੰਗ ਜਥੇਬੰਦੀ ਦੇ ਆਗੂ ਅਤੇ ਸਮਾਜ ਸੇਵੀ ਆਦਿ ਮੌਜੂਦ ਸਨ।