ਫਰੂਟਸ ਐਂਡ ਜੂਸ ਗੈਲਰੀ ਵੱਲੋਂ ਮੁਫਤ ਪੌਦੇ ਵੰਡਣ ਦਾ ਵਿਸ਼ੇਸ਼ ਕੈਂਪ: ਆਓ, ਮਿਲ ਕੇ ਗੁਰਦਾਸਪੁਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਈਏ
ਗੁਰਦਾਸਪੁਰ, 18 ਜੁਲਾਈ 2025 (ਮੰਨਨ ਸੈਣੀ)। ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਫਰੂਟਸ ਐਂਡ ਜੂਸ ਗੈਲਰੀ 20 ਜੁਲਾਈ, 2025 (ਐਤਵਾਰ) ਨੂੰ ਮੁਫਤ ਪੌਦੇ ਵੰਡਣ ਦਾ ਇੱਕ ਵਿਲੱਖਣ ਕੈਂਪ ਲਗਾਉਣ ਜਾ ਰਹੀ ਹੈ। ਇਹ ਕੈਂਪ ਪੁਡਾ ਮਾਰਕੀਟ, ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਸਵੇਰੇ 10:00 ਤੋਂ 11:30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।
ਇਸ ‘ਗਰੀਨ ਮਿਸ਼ਨ’ ਵਿੱਚ ਰੋਟਰੀ ਕਲੱਬ, ਗੁਰਦਾਸਪੁਰ ਦੀ ਟੀਮ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਵੇਗੀ। ਕੈਂਪ ਦੌਰਾਨ ਸਾਰੇ ਸ਼ਿਰਕਤ ਕਰਨ ਵਾਲਿਆਂ ਨੂੰ ਮੁਫਤ ਪੌਦੇ ਵੰਡੇ ਜਾਣਗੇ, ਜਿਸ ਨਾਲ ਗੁਰਦਾਸਪੁਰ ਨੂੰ ਹੋਰ ਸੁੰਦਰ, ਸਾਫ਼ ਅਤੇ ਹਰਿਆ-ਭਰਿਆ ਬਣਾਉਣ ਵਿੱਚ ਮਦਦ ਮਿਲੇਗੀ।

ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ “ਅੱਜ ਪੌਦਾ ਲਗਾਓ, ਕੱਲ੍ਹ ਨੂੰ ਬਿਹਤਰ ਬਣਾਓ” ਦੇ ਸੰਦੇਸ਼ ਨੂੰ ਦਿਲੋਂ ਅਪਣਾਉਂਦੇ ਹੋਏ ਇਸ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਸ ਨੇਕ ਮੁਹਿੰਮ ਦਾ ਹਿੱਸਾ ਬਣਨ।
ਹੋਰ ਜਾਣਕਾਰੀ ਲਈ ਸੰਪਰਕ ਕਰੋਂ: 85578-62564
ਆਓ, ਮਿਲ ਕੇ ਗੁਰਦਾਸਪੁਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਈਏ!