Close

Recent Posts

ਗੁਰਦਾਸਪੁਰ

6 ਨਵੰਬਰ ਨੂੰ ਹਜ਼ਾਰਾਂ ਦੀਵਿਆਂ ਨਾਲ ਜਗਮਗਾਏਗਾ ਹਨੂਮਾਨ ਚੌਂਕ: ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਮਨਾਇਆ ਜਾਵੇਗਾ ਦੀਪ ਉਤਸਵ

6 ਨਵੰਬਰ ਨੂੰ ਹਜ਼ਾਰਾਂ ਦੀਵਿਆਂ ਨਾਲ ਜਗਮਗਾਏਗਾ ਹਨੂਮਾਨ ਚੌਂਕ: ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਮਨਾਇਆ ਜਾਵੇਗਾ ਦੀਪ ਉਤਸਵ
  • PublishedOctober 20, 2026

ਗੁਰਦਾਸਪੁਰ, 20 ਅਕਤੂਬਰ 2026 (ਮੰਨਨ ਸੈਣੀ)। ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ 6 ਨਵੰਬਰ ਨੂੰ ਹਨੂਮਾਨ ਚੌਂਕ ਵਿਖੇ ਸ਼ਾਮ 6 ਵਜੇ ਤੋਂ ਦੀਪ ਉਤਸਵ ਮਨਾਇਆ ਜਾਵੇਗਾ। ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨਾਲ ਸਬੰਧਤ ਇਸ ਦੀਪ ਉਤਸਵ ਮੌਕੇ ਸ਼ਹਿਰ ਦਾ ਦਿਲ ਕਹੇ ਜਾਂਦੇ ਹਨੂਮਾਨ ਚੌਂਕ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਹਜ਼ਾਰਾਂ ਦੀਵਿਆਂ ਨਾਲ ਜਗਮਗਾਇਆ ਜਾਵੇਗਾ।

ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧ ਵਿੱਚ ਸਥਾਨਕ ਮੰਦਰ ਵਿਖੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਮੰਚ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਇਸ ਸਬੰਧੀ ਡਿਊਟੀਆਂ ਸੌਂਪੀਆਂ ਗਈਆਂ।

ਗੰਡੋਤਰਾ ਨੇ ਦੱਸਿਆ ਕਿ ਦੀਪ ਉਤਸਵ ਦੇ ਨਾਲ-ਨਾਲ ਇੱਕ ਸਨਮਾਨ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਸ਼ਹਿਰ ਵਿੱਚ ਵਿਸ਼ੇਸ਼ ਕਾਰਜ ਕਰਨ ਵਾਲੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਨੂੰ ਇਸ ਦੀਪ ਉਤਸਵ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ।

ਮੀਟਿੰਗ ਵਿੱਚ ਅੰਮ੍ਰਿਤੇਸ਼ ਕੁਮਾਰ, ਰਜੇਸ਼ ਸਲਹੋਤਰਾ, ਵਿਕਾਸ ਮਹਾਜਨ, ਅਸ਼ਵਨੀ ਮਹਾਜਨ, ਸ਼ਲਿੰਦਰ ਭਾਸਕਰ, ਵਿਕਾਸ ਸ਼ਿੰਗਾਰੀ, ਰਿੰਕੂ ਮਹਾਜਨ, ਅਸ਼ੋਕ ਮਹਾਜਨ, ਅਮਿਤ ਭੰਡਾਰੀ, ਰਕੇਸ਼ ਕੁਮਾਰ, ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਵਿਕਾਸ ਮਹਾਜਨ, ਨਿਖਿਲ ਮਹਾਜਨ, ਅਨਮੋਲ ਸ਼ਰਮਾ, ਭਰਤ ਗੱਬਾ ਅਤੇ ਮਮਤਾ ਗੋਇਲ ਵੀ ਹਾਜ਼ਰ ਸਨ।

Written By
The Punjab Wire