Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਪੰਜਾਬ ਮੁੱਖ ਖ਼ਬਰ

ਭਾਰਤੀ ਸਰਹੱਦ ਅੰਦਰ ਦਾਖ਼ਲ ਹੁੰਦਿਆ ਇੱਕ ਪਾਕਿਸਤਾਨੀ ਘੁਸਪੇਠੀਆ ਗਿਰਫ਼ਤਾਰ

ਭਾਰਤੀ ਸਰਹੱਦ ਅੰਦਰ ਦਾਖ਼ਲ ਹੁੰਦਿਆ ਇੱਕ ਪਾਕਿਸਤਾਨੀ ਘੁਸਪੇਠੀਆ ਗਿਰਫ਼ਤਾਰ
  • PublishedFebruary 16, 2024

ਗੁਰਦਾਸਪੁਰ, 16 ਫਰਵਰੀ 2024 (ਦੀ ਪੰਜਾਬ ਵਾਇਰ)। ਦੀਨਾਨਗਰ ਖੇਤਰ ਵਿੱਚ ਭਾਰਤ ਪਾਕਿਸਤਾਨ ਬਾਰਡਰ ਦੇ ਨਜਦੀਕ ਬੀਓਪੀ ਠਾਕੁਰਪੁਰ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਸਰਹੱਦ ਪਾਰ ਕਰ ਭਾਰਤ ਚ ਦਾਖਲ ਹੁੰਦਿਆ ਇੱਕ ਪਾਕਿਸਤਾਨੀ ਘੁਸਪੇਠੀਏ ਨੂੰ ਡਿਊਟੀ ਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੇ ਗਿਰਫ਼ਤਾਰ ਕੀਤਾ ਹੈ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪਾਕਿਸਤਾਨ ਵਾਲੀ ਸਾਈਡ ਬੀਓਪੀ ਠਾਕੁਰਪੁਰ ਪਾਰ ਕਰਕੇ ਭਾਰਤ ਦੀ ਸਰਹੱਦ ਅੰਦਰ ਦਾਖਲ ਹੁੰਦਿਆਂ ਇੱਕ ਪਾਕਿਸਤਾਨ ਘੁਸਪੇਠੀਆ ਗ੍ਰਿਫਤਾਰ ਕੀਤਾ ਗਿਆ। ਜਿਸ ਦੀ ਪਹਿਚਾਣ ਮੁਹੰਮਦ ਅਬਦੁਲਾ ਪੁੱਤਰ ਮੁੰਹਮਦ ਅਸਲਾਮ ਵਾਸੀ ਡਢਵਾਲ ਡਾਕਖਾਨਾ ਕੋਟ ਨੈਣਾ ਸ਼ਕਰਗੜ੍ਹ ਜਿਲਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ। ਜਿਸ ਨੂੰ ਭਾਰਤ ਵਿੱਚ ਦਾਖਲ ਹੁੰਦਿਆ ਹੀ ਡਿਊਟੀ ਤੇ ਤੈਨਾਤ ਬੀਐਸਐਫ ਦੇ ਜਵਾਨਾ ਨੇ ਗ੍ਰਿਫਤਾਰ ਕੀਤਾ ਹੈ।

ਗ੍ਰਿਫਤਾਰ ਕੀਤੇ ਘੁਸਪੇਠੀਏ ਕੋਲੋ ਕੁੱਝ ਪਕਿਸਤਾਨੀ ਕਰੰਸੀ ਅਤੇ ਇਕ ਉਸ ਦਾ ਪਹਿਚਾਣ ਪੱਤਰ ਬਰਾਮਦ ਹੋਇਆ ਹੈ। ਬੀ ਐਸ ਐੱਫ ਨੇ ਪੁਛਗਿੱਛ ਤੋ ਬਾਅਦ ਉਕਤ ਗੁਸਪੈਠੀਏ ਨੂੰ ਦੋਰਾਂਗਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੋਰਾਂਗਲਾ ਪੁਲਿਸ ਨੇ ਮੁਹੰਮਦ ਅਬਦੁੱਲਾ ਨੂੰ ਗਿਰਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਬਣਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Written By
The Punjab Wire