Close

Recent Posts

ਗੁਰਦਾਸਪੁਰ

ਗੁਜਰਾਤ ਐਨਰਜੀ ਲਿਮਟਿਡ ਵੱਲੋਂ ਦੀਵਾਲੀ ਸੁਰੱਖਿਆ ਸਲਾਹ ਅਤੇ ਐਮਰਜੈਂਸੀ ਨੰਬਰ ਜਾਰੀ

ਗੁਜਰਾਤ ਐਨਰਜੀ ਲਿਮਟਿਡ ਵੱਲੋਂ ਦੀਵਾਲੀ ਸੁਰੱਖਿਆ ਸਲਾਹ ਅਤੇ ਐਮਰਜੈਂਸੀ ਨੰਬਰ ਜਾਰੀ
  • PublishedNovember 7, 2026

ਗੁਰਦਾਸਪੁਰ, 7 ਨਵੰਬਰ 2026 (ਮੰਨਨ ਸੈਣੀ)। ਦੀਵਾਲੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ, ਗੁਜਰਾਤ ਐਨਰਜੀ ਲਿਮਟਿਡ (GEL) ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਿਵਾਸੀਆਂ ਦੀ ਸੁਰੱਖਿਆ ਅਤੇ ਕਿਸੇ ਵੀ ਐਮਰਜੈਂਸੀ ਦੀ ਰਿਪੋਰਟ ਕਰਨ ਲਈ ਸੁਰੱਖਿਆ ਹਦਾਇਤਾਂ ਜਾਰੀ ਕੀਤੀਆਂ ਹਨ।

ਗੁਜਰਾਤ ਐਨਰਜੀ (ਜੀਏ ਹੈੱਡ) ਚੰਦਰਕਾਂਤ ਵਾਲਾ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਵਧਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ, GEL ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਾਦਸਿਆਂ ਤੋਂ ਬਚਣ ਅਤੇ ਜਨਤਕ ਜਾਇਦਾਦ/ਪਾਈਪਲਾਈਨਾਂ ਦੀ ਸੁਰੱਖਿਆ ਲਈ ਸਾਵਧਾਨੀਆਂ ਦੀ ਪਾਲਣਾ ਕਰਨ।

ਪਟਾਕੇ ਚਲਾਉਣ ਵੇਲੇ ਸਾਵਧਾਨੀ:

ਪਟਾਕੇ ਹਮੇਸ਼ਾ ਖੁੱਲ੍ਹੀਆਂ ਥਾਵਾਂ ‘ਤੇ ਹੀ ਚਲਾਓ। ਗੈਸ ਪਾਈਪਲਾਈਨਾਂ, ਬਿਜਲੀ ਦੇ ਟ੍ਰਾਂਸਫਾਰਮਰਾਂ ਅਤੇ ਜਲਣਸ਼ੀਲ ਪਦਾਰਥਾਂ ਤੋਂ ਪਟਾਕੇ ਦੂਰ ਰੱਖੋ। ਕੋਲ ਪਾਣੀ ਜਾਂ ਰੇਤ ਦੀ ਬਾਲਟੀ ਜ਼ਰੂਰ ਰੱਖੋ।

ਖੁਦਾਈ ਤੋਂ ਪਹਿਲਾਂ ਸੂਚਨਾ:

ਜੇਕਰ ਕਿਸੇ ਸੜਕ ਜਾਂ ਰਿਹਾਇਸ਼ੀ ਸੁਸਾਇਟੀ ਵਿੱਚ ਪੁੱਟਾਈ (excavation) ਦਾ ਕੰਮ ਕੀਤਾ ਜਾਣਾ ਹੈ, ਤਾਂ ਉਸ ਤੋਂ ਪਹਿਲਾਂ ਗੁਜਰਾਤ ਐਨਰਜੀ ਲਿਮਟਿਡ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਪਹਿਲਾਂ ਜਾਣਕਾਰੀ ਦੇਣ ਨਾਲ ਜ਼ਮੀਨਦੋਜ਼ ਹਾਈ-ਪ੍ਰੈਸ਼ਰ ਸਟੀਲ ਗੈਸ ਪਾਈਪਲਾਈਨ ਨੂੰ ਹੋਣ ਵਾਲੇ ਨੁਕਸਾਨ ਅਤੇ ਅੱਗ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ।

24×7 ਇਮਰਜੈਂਸੀ ਸੰਪਰਕ ਨੰਬਰ:

ਗੁਜਰਾਤ ਐਨਰਜੀ ਲਿਮਟਿਡ ਨੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਗੁਰਦਾਸਪੁਰ ਵਿੱਚ 24 ਘੰਟੇ ਐਮਰਜੈਂਸੀ ਰਿਸਪਾਂਸ ਟੀਮ ਤਾਇਨਾਤ ਕੀਤੀ ਹੈ। ਗੈਸ ਲੀਕੇਜ, ਪਾਈਪਲਾਈਨ ਦੇ ਨੁਕਸਾਨ ਜਾਂ ਕਿਸੇ ਵੀ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਹੈਲਪਲਾਈਨ 63599- 99023 ‘ਤੇ ਸੰਪਰਕ ਕਰੋ।

Written By
The Punjab Wire