CORONA ਗੁਰਦਾਸਪੁਰ

ਸੱਤਵਾਂ ਐਡੀਸ਼ਨ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’

ਸੱਤਵਾਂ ਐਡੀਸ਼ਨ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’
  • PublishedSeptember 6, 2020

ਨਵੀਂ ਪੀੜੀ ਲਈ ਰਾਹ ਦਿਸੇਰਾ ਬਣੇਗਾ ਅਚੀਵਰਜ਼ ਪ੍ਰੋਗਰਾਮ-ਕੈਬਨਿਟ ਮੰਤਰੀ ਸ. ਬਾਜਵਾ

ਗੁਰਦਾਸਪੁਰ, 6 ਸਤੰਬਰ (ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪਹਿਲਕਦਮੀ ਸਦਕਾ ਜ਼ਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ ਸੱਤਵੇਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅੱਜ ਦੇ ਪ੍ਰੋਗਰਾਮ ਵਿਚ ਸ. ਤ੍ਰਿਤਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

ਵੀਡਓ ਕਾਨਫਰੰਸ ਜਰੀਏ ਅਚੀਵਰਜ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ. ਬਾਜਵਾ ਨੇ ਡਿਪਟੀ ਕਮਿਸ਼ਨਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਰਸੰਦੇਹ ਇਹ ਅਚੀਵਰਜ਼ ਪ੍ਰੋਗਰਾਮ ਨਵੀਂ ਪੀੜੀ ਲਈ ਮਾਰਗਦਰਸ਼ਕ ਬਣੇਗਾ ਤੇ ਨੌਜਵਾਨ ਲੜਕੇ-ਲੜਕੀਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਉਤਸ਼ਾਹਿਤ ਕਰੇਗਾ। ਉਨਾਂ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਅਚੀਵਰਜ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਰਹੱਦੀ ਜਿਲ•ੇ ਗੁਰਦਾਸਪੁਰ ਨੇ ਹਮੇਸ਼ਾ ਦੇਸ਼ ਦੀ ਅਮਨ –ਸ਼ਾਂਤੀ ਲਈ ਵੱਡਾ ਹਿੱਸਾ ਪਾਇਆ ਹੈ ਅਤੇ ਵੱਖ-ਵੱਖ ਖੇਤਰ ਵਿਚ ਉੱਚ ਮੁਕਾਮ ਹਾਸਿਲ ਕੀਤਾ ਹੈ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਨੌਜਵਾਨ ਨੂੰ ਅੱਗੇ ਵੱਧਣ ਲਈ ਗਾਈਡ ਕੀਤਾ ਜਾਵੇ ਅਤੇ ਦੁਨੀਆਂ ਦੇ ਹਾਣੀ ਬਣਾਇਆ ਜਾਵੇ ਅਤੇ ਇਸ ਲਈ ਜ਼ਿਲ•ਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜਜ਼ ਪ੍ਰੋਗਰਾਮ ਬਹੁਤ ਲਾਹਵੰਦ ਸਾਬਿਤ ਹੋਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਅਚੀਵਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦਾ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਗੁਰਦਾਸਪੁਰ ਦੇ ਅਣਮੋਲ ਹੀਰਿਆਂ ਨੂੰ ਦੁਨੀਆਂ ਦੇ ਸਨਮੁੱਖ ਕਰਨਾ ਹੈ, ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਜਿਲੇ ਗੁਰਦਾਸਪੁਰ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਜਲਦ ਹੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਜਾਣਗੀਆਂ, ਜਿਨਾਂ ਵਿਚ ਜ਼ਿਲੇ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੇ ਮੁੱਖ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਲਦ ਹੀ ਅਚੀਵਰਜ਼ ਦੀ ਕਾਫੀ ਬੁੱਕਲੈੱਟ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ, ਜੋ ਨੌਜਵਾਨ ਪੀੜ•ੀ ਲਈ ਮਾਰਗਦਰਸ਼ਕ ਬਣੇਗੀ।

ਲਾਈਵ ਫੇਸਬੁੱਕ ਪ੍ਰੋਗਰਾਮ ਦੌਰਾਨ ਸ੍ਰੀ ਰੋਸ਼ਨ ਬਡਿਆਲ (ਆਈ.ਆਰ.ਐਸ), ਜਿਨਾਂ ਦਾ ਜੱਦੀ ਪਿੰਡ ਅਹਿਮਦਾਬਾਦ (ਧਾਰੀਵਾਲ) ਹੈ ਅਤੇ ਕ੍ਰਿਸ਼ਨਾ ਨਗਰ, ਗੁਰਦਾਸਪੁਰ ਵਿਖੇ ਰਿਹਾਇਸ਼ ਹੈ ਨੇ ਦੱਸਿਆ ਕਿ 10ਵੀਂ ਜਮਾਤ ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਪਾਸ ਕੀਤੀ। ਬਾਹਰਵੀਂ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਬੀ.ਟੈੱਕ (ਮਕੈਨੀਕਲ), ਬੇਅੰਤ ਕਾਲਜ ਆਫ ਇੰਜਨਿਰਿੰਗ ਅਤੇ ਟੈਕਨਾਲੋਜੀ ਗੁਰਦਾਸਪੁਰ ਤੋਂ ਪਾਸ ਕੀਤੀ। ਉਪਰੰਤ ਇੰਟਰਨੈਸ਼ਲ ਟਰੈਕਟਰ ਲਿਮਟਿਡ, Hoshiarpur ਵਿਖੇ ਇੰਜੀਨਅਰ ਵਜੋਂ ਨੌਕਰੀ ਕੀਤੀ। 2011 ਵਿਚ ਪੀ.ਸੀ.ਐਸ ਦੀ ਪ੍ਰੀਖਿਆ ਪਾਸ ਕੀਤੀ ਤੇ ਐਕਸਾਈਜ਼ ਐਂਡ ਟੈਕਸ਼ੇਸਨ ਅਫਸਰ ਵਜੋਂ ਬਟਾਲਾ ਵਿਖੇ ਈ.ਟੀ.ਓ ਦੀ ਨੋਕਰੀ ਕੀਤੀ। 2014 ਵਿਚ ਯੂ.ਪੀ.ਐਸ.ਸੀ ਪ੍ਰੀਖਿਆ ਪਸ ਕਰਨ ਉਪਰੰਤ ਆਈ.ਆਰ.ਐਸ ਅਫਸਰ ਵਜੋਂ ਸਿਲੈਕਸ਼ਨ ਹੋਈ। 2015-16 ਦੌਰਾਨ ਜੰਮੂ ਵਿਖੇ ਸਹਾਇਕ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਈਆਂ। 2018 ਤਕ ਡੇਰਾ ਬੱਸੀ, ਲੁਧਿਆਣਾ ਤੇ ਮੰਡੀ ਗੋਬਿੰਦਗੜ• ਵਿਖੇ ਸਹਾਇਕ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਈਆਂ। ਜਨਵਰੀ 2019 ਵਿਚ ਡਿਪਟੀ ਕਮਿਸ਼ਨਰ ਵਜੋਂ ਤਰੱਕੀ ਹੋਈ ਅਤੇ ਹੁਣ ਚੰਡੀਗੜ• ਵਿਖੇ ਡਿਪਟੀ ਕਮਿਸ਼ਨਰ, ਜੋਨਲ ਹੈੱਡ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ। ਉਨਾਂ ਕਿਹਾ ਕਿ ਹਿੰਮਤੀ ਬੰਦਿਆਂ ਦਾ ਰੱਬ ਸਾਥ ਦਿੰਦਾ ਹੈ ਅਤੇ ਜਿੰਦਗੀ ਵਿਚ ਅੱਗੇ ਵੱਧਣ ਲਈ ਮਿਹਨਤ, ਲਗਨ, ਦ੍ਰਿੜ ਇੱਛਾ ਸ਼ਕਤੀ ਤੇ ਇਕਾਗਰਤਾ ਦਾ ਹੋਣਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਅੱਜ ਅਧਿਆਪਕ ਦਿਵਸ ਹੈ ਅਤੇ ਉਹ ਅੱਜ ਦੇ ਇਸ ਪਵਿੱਤਰ ਦਿਨ ‘ਤੇ ਆਪਣੇ ਸਮੂਹ ਅਧਿਆਪਕਾਂ ਨੂੰ ਪ੍ਰਣਾਮ ਕਰਦੇ ਹਨ, ਜਿਨਾਂ ਦੀ ਬਦੌਲਤ ਅੱਜ ਇਸ ਮੁਕਾਮ ਤੇ ਪੁਹੰਚੇ ਹਨ। ਉਨਾਂ ਕਿਹਾ ਕਿ ਬੱਚਿਆਂ ਨੂੰ ਅੱਗੇ ਵੱਧਣ ਲਈ ਮਾਪਿਆ ਦਾ ਸਹਿਯੋਗ ਬਹੁਤ ਜਰੂਰੀ ਹੈ ਅਤੇ ਉਨਾਂ ਨੂੰ ਵੀ ਮਾਪਿਆਂ ਨੇ ਬਹੁਤ ਉਤਸ਼ਾਹਿਤ ਕੀਤਾ। ਜਦ ਵੀ ਕਦੇ ਮਨ ਡੋਲਿਆ ਤਾਂ ਉਨਾਂ ਨੇ ਹੌਸਲਾ ਦਿੱਤਾ ਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨਾਂ ਨੌਜਵਾਨ ਲੜਕੇ-ਲਡਕੀਆਂ ਨੂੰ ਕਿਹਾ ਕਿ ਸਖਤ ਮਿਹਨਤ ਨਾਲ ਹਰ ਮੰਜਿਲ ਪ੍ਰਾਪਤ ਕੀਤੀ ਜਾ ਸਕਦੀ ਹੈ ਬਸ ਉਸਨੂੰ ਪਾਉਣ ਲਈ ਪੂਰੇ ਜਾਨੂੰਨ ਅੱਗੇ ਵੱਧਣਾ ਚਾਹੀਦਾ ਹੈ।

ਦੂਸਰੇ ਅਚੀਵਰਜ਼ ਸ੍ਰੀ ਅਵਤਾਰ ਸਿੰਘ (ਉਲੰਪੀਅਨ-ਜੂਡੋ), ਜੋ ਪਿੰਡ ਕੋਠੇ ਘੁਰਾਲਾ , ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਪੜ•ਾਈ ਦੇ ਨਾਲ-ਨਾਲ ਖੇਡਾਂ ਵਿਚ ਰੁਚੀ ਹੋਣ ਕਰਕੇ ਜੂਡੋ ਖੇਡਣੀ ਸ਼ੁਰੂ ਕੀਤੀ। ਗਰੈਜੂਏਸ਼ਨ ਪਾਸ ਅਵਤਾਰ ਸਿੰਘ ਨੇ ਦੱਸਿਆ ਕਿ ਉਸ਼ਨੇ 2016 ਵਿਚ ਉਲੰਪੀਅਨ ਰਿਓ ਖੇਡਾਂ ਵਿਚ ਹਿੱਸਾ ਲਿਆ ਅਤੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ। ਏਸ਼ੀਅਨ ਚੈਂਪੀਅਨਸ਼ਿਪ ਵਿਚ ਦੋ ਕਾਂਸੇ ਦੇ ਤਗਮੇ ਜਿੱਤੇ ਹਨ। ਸਾਊਥ ਏਸ਼ੀਆ ਖੇਡਾਂ ਵਿਚ 8 ਵਾਰੀ ਗੋਲਡ ਮੈਡਲ, ਨੈਸ਼ਨਲ ਚੈਂਪੀਅਨਸ਼ਿਪ ਵਿਚ 08 ਵਾਰੀ ਗੋਲਡ ਮੈਡਲ ਜਿੱਤੇ ਅਤੇ ਇੰਡੀਆ-ਪੁਲਿਸ ਖੇਡਾਂ ਵਿਚ ਵੀ ਗੋਲਡ ਮੈਡਲ ਜਿੱਤਿਆ ਹੈ। ਹੁਣ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਉਸਨੇ ਦੱਸਿਆ ਕਿ ਸਖਤ ਮਿਹਨਤ ਨਾਲ ਉਸਨੇ ਇਹ ਮੁਕਾਮ ਹਾਸਲ ਕੀਤਾ ਅਤੇ ਉਹ ਸਵੇਰੇ 4 ਵਜੇ ਤੋਂ 8 ਵਜੇ ਤਕ ਅਤੇ ਫਿਰ ਸ਼ਾਮ ਨੂੰ ਪਰੈਕਟਿਸ ਕਰਦੇ ਸਨ । ਉਸਨੇ ਕਿਹਾ ਕਿ ਪੜ•ਾਈ ਦੇ ਨਾਲ ਖੇਡਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ।

ਅਚਵੀਰਜ਼ ਵਿਦਿਆਰਥੀ ਜਤਿਨ, ਪਿੰਡ ਜੰਡੀ, ਨੇੜੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਜਤਿਨ ਨੇ ਦੱਸਿਆ ਕਿ ਬਾਵਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਰ , ਘਰੋਟਾ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋਂ 10ਵੀਂ ਪਾਸ ਕੀਤੀ। 12ਵੀਂ ਦੀ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋਂ ਨਾਨ-ਮੈਡੀਕਲ ਵਿਸ਼ੇ ਵਿਚ ਪੜ•ਾਈ ਕਰਕੇ 98.89 ਫੀਸਦ ਅੰਕ ਹਾਸਿਲ ਕੀਤੇ। ਜਤਿਨ ਨੇ ਦੱਸਿਆ ਕਿ ਉਹ ਉਚੇਰੀ ਪੜ•ਾਈ ਜਾਰੀ ਰੱਖੇਗਾ ਅਤੇ ਹੋਰ ਮਿਹਨਤ ਕਰਕੇ ਜ਼ਿਲੇ ਗੁਰਦਾਸਪੁਰ ਦਾ ਨਾਂਅ ਰੋਸ਼ਨ ਕਰੇਗਾ। ਉਸਨੇ ਕਿਹਾ ਕਿ ਵਿਦਿਆਰਥੀ ਆਪਣੇ ਕਿਸੇ ਵੀ ਸਮੱਸਿਆ ਸਬੰਧੀ ਆਪਣੇ ਅਧਿਆਪਕ ਨਾਲ ਸਾਂਝੀ ਕਰਕੇ ਉਸਨੂੰ ਦੂਰ ਸਕਦੇ ਹਨ ਅਤੇ ਪੜ•ਣ ਲਈ ਟਾਈਮ ਟੇਬਲ ਜਰੂਰ ਬਣਾਉਣਾ ਚਾਹੀਦਾ ਹੈ। ਉਸਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਸਕਰਨ ਸਿੰਘ ਨੇ ਹਮੇਸ਼ਾਂ ਉਸਨੂੰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਲਈ ਉਹ ਹਮੇਸਾਂ ਉਨਾਂ ਦੇ ਰਿਣੀ ਰਹਿਣਗੇ।
ਇਸ ਮੌਕੇ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵਲੋਂ ਵਿਦਿਆਰਥੀ ਜਤਿਨ ਨੂੰ 5100 ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੀਡੀਆਂ ਸਾਥੀਆਂ ਵਲੋਂ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਤੇ ਅਚੀਵਰਜ ਨਾਲ ਵਿਚਾਰ-ਚਰਚਾ ਕੀਤੀ।

Written By
The Punjab Wire