ਜ਼ਿਲਾ ਰੋਜ਼ਗਾਰ ਅਫਸਰ ਵਲੋਂ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ-24 ਤੋਂ 30 ਸਤੰਬਰ ਤਕ ਜਿਲੇ ਅੰਦਰ ਲੱਗਣਗੇ ਰਾਜ ਪੱਧਰੀ ਰੋਜਗਾਰ ਮੇਲੇ
ਰੋਜ਼ਗਾਰ ਮੇਲਿਆਂ ਵਿਚ ਸ਼ਾਮਿਲ ਹੋਣ ਵਾਲੇ ਬੇਰੁਜਗਾਰ ਪ੍ਰਾਰਥੀ www.pgrkam.com ਵੈਬਸਾਈਟ ਤੇ 14 ਸਤੰਬਰ ਤਕ ਆਪਣੀ ਰਜਿਸ਼ਟਰੇਸ਼ਨ ਕਰਵਾਉਣ
ਗੁਰਦਾਸਪੁਰ, 4 ਸਤੰਬਰ (ਮੰਨਨ ਸੈਣੀ ) ਜਿਲਾ ਗੁਰਦਾਸਪੁਰ 24 ਤੋਂ 30 ਸਤਬੰਰ 2020 ਤੱਕ ਰਾਜ ਪੱਧਰੀ ਮੇਲੇ ਲਗਾਏ ਜਾਣੇ ਹਨ । ਜਿਸ ਦੇ ਸਬੰਧ ਵਿੱਚ ਜਿਲਾ ਰੋਜਗਾਰ ਅਫਸਰ ਸ੍ਰੀ ਪਰਸ਼ੋਤਮ ਸਿੰਘ ਨੇ ਸਿੱਖਿਆ ਸੰਸਥਾਵਾ ਦੇ ਮੁੱਖੀਆ, ਜਿਥੇ ਰੋਜਗਾਰ ਮੇਲੇ ਲਗਾਏ ਜਾਣ ਹਨ, ਨਾਲ ਜਿਲ•ਾ ਰੋਜਗਾਰਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਇੱਕ ਮੀਟਿੰਗ ਕੀਤੀ ਅਤੇ ਸਰਕਾਰ ਵਲੋਂ ਕੋਵਿਡ -19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜਗਾਰ ਮੇਲੇ ਲਗਾਉਣ ਸਬੰਧੀ ਜਾਰੀ ਕੀਤੀਆ ਗਈਆ ਹਦਾਇਤਾਂ ਬਾਰੇ ਸੰਖੇਪ ਵਿੱਚ ਵਰਨਣ ਕੀਤਾ ।
ਮੀਟਿੰਗ ਵਿੱਚ ਜਿਲ•ਾ ਰੋਜਗਾਰ ਅਫਸਰ ਨੇ ਦੱਸਿਆ ਕਿ ਸਰਕਾਰ ਵਲੋਂ ਜਿਲ•ਾ ਗੁਰਦਾਸਪੁਰ ਨੂੰ 6000 ਬੱਚਿਆ ਨੂੰ ਰੋਜਗਾਰ ਦਿਵਾਉਣ ਦਾ ਟੀਚਾ ਮਿਥਿਆ ਗਿਆ ਹੈ । ਇਸ ਟੀਚੇ ਨੂੰ ਹਾਸਲ ਕਰਨ ਲਈ ਉਹਨਾਂ ਮੀਟਿੰਗ ਵਿੱਚ ਸ਼ਾਮਲ ਹੋਏ ਵੱਖ ਵੱਖ ਵਿਭਾਗਾ ਦੇ ਅਧਿਕਾਰੀਆ ਨੂੰ ਕਿਹਾ ਕਿ ਉਹ ਰਾਜ ਪੱਧਰੀ ਰੋਜਗਾਰ ਮੇਲੇ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦੇਣ ਅਤੇ ਉਹਨਾਂ ਦੇ ਅਧਿਕਾਰ ਖੇਤਰ ਦੇ ਅੰਦਰ ਆਉਂਦੇ ਨਿਯੋਜਕਾਂ ਨਾਲ ਤਾਲਮੇਲ ਕਰਕੇ ਉਹਨਾਂ ਤੋਂ ਵਕੰਸੀਆ ਇੱਕਤਰ ਕੀਤੀਆ ਜਾਣ ।
ਉਹਨਾਂ ਅੱਗੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਲਈ ਬੇਰੁਜਗਾਰ ਪ੍ਰਾਰਥੀਆ ਦਾ www.pgrkam.com ਵੈਬਸਾਈਟ ਤੇ ਰਜਿਸਟਰ ਕਰਨਾ ਲਾਜਮੀ ਹੈ। ਰੋਜਗਾਰ ਵਿਭਾਗ ਵਲੋਂ ਇਸ ਵੈਬਸਾਈਟ ਤੇ ਸਤੰਬਰ ਮੇਲਿਆ ਸਬੰਧੀ ਇੱਕ ਲਿੰਕ ਜਾਰੀ ਕੀਤਾ ਗਿਆ ਹੈ । ਰੋਜਗਾਰ ਮੇਲਿਆ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਇਸ ਲਿੰਕ ਤੇ ਕਲਿੱਕ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ । ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਕੇਵਲ ਉਹ ਹੀ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਨ•ਾਂ ਨੇ ਇਸ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ, ਜਿਨਾਂ ਪ੍ਰਾਰਥੀਆ ਨੇ ਇਸ ਵੈਬਸਾਈਟ ਤੇ ਪਹਿਲਾਂ ਹੀ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ, ਉਹ “6 ਸਟੇਟ ਲੈਵਲ ਮੈਗਾ ਜਾਬ ਫੇਅਰ “ ਲਿੰਕ ਤੇ ਜਾ ਕੇ 1pply now ਦੇ ਬਟਨ ਤੇ ਕਲਿਕ ਕਰਕੇ, ਦਿੱਤੇ ਹੋਏ ਕਾਲਮਾਂ ਵਿੱਚ ਆਪਣਾ ਯੂਜਰ ਆਈ.ਡੀ ਅਤੇ ਪਾਸਵਰਡ ਪਾ ਕੇ ਰੋਜਗਾਰ ਮੇਲਿਆ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ । ਪੋਰਟਲ ਤੇ ਰਜਿਸਟਰਡ ਕਰਨ ਦੀ ਆਖਰੀ ਮਿਤੀ 14.09.2020 ਹੈ ।
ਰੋਜਗਾਰ ਅਫਸਰ ਨੇ ਜਿਲ•ਾ ਸਿੱਖਿਆ ਅਫਸਰ ਅਤੇ ਸਿੱਖਿਆ ਸੰਸਥਾਵਾ ਦੇ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਰੋਜਗਾਰ ਮੇਲੇ ਲਈ ਵੱਧ ਤੋਂ ਵੱਧ ਬੱਚਿਆ ਨੂੰ www.pgrkam.com ਵੈਬਸਾਈਟ ਤੇ ਰਜਿਸਟਰ ਕਰਵਾਉਣ ਤਾਂ ਜੋ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹੱਈਆ ਕਰਵਾਇਆਆ ਜਾ ਸਕੇ ।